Punjab News 11 ਨੂੰ ਪੰਜਾਬ ਆਉਣਗੇ ਮੋਦੀ !

[Dhillon]

Waheguru

ਚੰਡੀਗੜ: ਮੋਹਾਲੀ ਵਿਖੇ ਬਣ ਕੇ ਤਿਆਰ ਚੰਡੀਗੜ ਅੰਤਰਰਾਸ਼ਟਰੀ ਏਅਰਪੋਰਟ ਦਾ ਉਦਘਾਟਨ 11 ਸਤੰਬਰ ਨੂੰ ਮੋਦੀ ਕਰ ਸਕਦੇ ਹਨ। ਇਹ ਏਅਰਪੋਰਟ ਕਾਫੀ ਪਹਿਲਾਂ ਹੀ ਬਣ ਕੇ ਤਿਆਰ ਹੋ ਚੁੱਕਾ ਹੈ, ਪਰ ਇਸ ਦੇ ਉਦਘਾਟਨ ਲਈ ਪੀਐਮ ਮੋਦੀ ਤੋਂ ਸਮਾਂ ਮਿਲਣ ਦੇ ਇੰਤਜ਼ਾਰ ‘ਚ ਹੀ ਦੇਰੀ ਹੋ ਰਹੀ ਸੀ।
ਏਅਰਪੋਰਟ ਅਥਾਰਿਟੀ ਆਫ ਇੰਡੀਆ ਦੇ ਚੇਅਰਮੈਨ ਆਰ ਕੇ ਸ਼੍ਰੀਵਾਸਤਵ ਮੁਤਾਬਕ ਉਹਨਾਂ ਨੂੰ ਇਸ ਉਦਘਾਟਨ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਹਾਲਾਂਕਿ ਇਸ ਸਬੰਧੀ ਅਜੇ ਕੋਈ ਉਪਚਾਰਿਕ ਪੱਤਰ ਨਹੀਂ ਭੇਜਿਆ ਗਿਆ ਹੈ। ਫਿਲਹਾਲ ਇਹ ਉਮੀਦ ਜਰੂਰ ਜਤਾਈ ਜਾ ਰਹੀ ਹੈ ਕਿ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਏਅਰਪੋਰਟ ਦਾ ਇੰਤਜ਼ਾਰ ਕਰ ਰਹੇ ਪੰਜਾਬ ਤੇ ਚੰਡੀਗੜ ਦੇ ਲੋਕਾਂ ਦੀ ਉਡੀਕ 11 ਸਤੰਬਰ ਨੂੰ ਖਤਮ ਹੋ ਜਾਵੇਗੀ।
 
Top