ਬੈਂਗਲੂਰ 'ਚ ਆਯੋਜਿਤ ਹੋਵੇਗਾ ਮੋਬੀਲਿਟੀ ਐਕਸਪੋ 10

chief

Prime VIP
ਬੈਂਗਲੂਰ 'ਚ ਆਯੋਜਿਤ ਹੋਵੇਗਾ ਮੋਬੀਲਿਟੀ ਐਕਸਪੋ 10

ਨਵੀਂ ਦਿੱਲੀ, ਸੋਮਵਾਰ, 17 ਮਈ 2010( 16:17 ist )


ਆਟੋ ਅਤੇ ਟੈਲੀਕੋਮ ਉਤਪਾਦਾਂ ਦੀ ਤਿੰਨ ਦਿਨਾ ਪ੍ਰਦਰਸ਼ਨੀ ਮੋਬੀਲਿਟੀ ਐਕਸਪੋ 2010 ਆਉਂਦੀ 25 ਜੂਨ ਤੋਂ ਬੈਂਗਲੂਰ ਵਿਖੇ ਸ਼ੁਰੂ ਹੋ ਰਹੀ ਹੈ।

ਬੈਂਗਲੂਰ ਵਿੱਚ ਰਾਜ ਮਹਲ ਕੈਂਪਸ ਗਾਯਤ੍ਰੀ ਵਿਹਾਰ ਵਿੱਚ ਆਯੋਜਿਤ ਹੋਣ ਵਾਲੀ ਇਸ ਪ੍ਰਦਰਸ਼ਨੀ ਵਿੱਚ 25 ਲੱਖ ਡਾਲਰ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਹੈ। ਪ੍ਰਦਰਸ਼ਨੀ ਵਿੱਚ ਕਈ ਨਵੇਂ ਹੋਰ ਬਿਹਤਰੀਨ ਆਟੋ ਅਤੇ ਟੈਲੀਕੋਮ ਉਤਪਾਦ ਅਤੇ ਸੇਵਾਵਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

ਪ੍ਰਦਰਸ਼ਨੀ ਦੇ ਆਯੋਜਕ (ਮਾਰਕਿਟਿੰਗ) ਹਰਦੀਪ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਕਈ ਵੱਡੀਆਂ ਆਟੋ ਤੇ ਟੈਲੀਕੋਮ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਹਾਲ ਦੇ ਦਿਨਾਂ ਵਿੱਚ ਕਈ ਆਟੋ ਅਤੇ ਟੈਲੀਕੋਮ ਕੰਪਨੀਆਂ ਢੇਰ ਸਾਰੇ ਉਤਪਾਦ ਬਾਜਾਰ ਵਿੱਚ ਲੈਕੇ ਆਈਆਂ ਹਨ।

ਗ੍ਰਾਹਕਾਂ ਨੂੰ ਪ੍ਰਦਰਸ਼ਨੀ ਦੇ ਰਾਹੀਂ ਇਹਨਾਂ ਸਾਰਿਆਂ ਦੀ ਜਾਣਕਾਰੀ ਇੱਕ ਸਥਾਨ ਉੱਤੇ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
 
Top