ਆਡੀ ਇੰਡੀਆ ਦੀ ਵਿਕਰੀ 10,000 ਕਾਰਾਂ ਦੇ ਪਾਰ

[JUGRAJ SINGH]

Prime VIP
Staff member
ਨਵੀਂ ਦਿੱਲੀ— ਜਰਮਨੀ ਦੀ ਵਾਹਨ ਕੰਪਨੀ ਆਡੀ ਨੇ 2013 'ਚ ਆਪਣੀ ਵਿਕਰੀ 'ਚ 11 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਇਸ ਦੌਰਾਨ, ਉਹ ਭਾਰਤ 'ਚ 10,002 ਕਾਰਾਂ ਵੇਚਣ 'ਚ ਸਫਲ ਰਹੀ। ਇਸ ਤਰ੍ਹਾਂ ਆਡੀ ਭਾਰਤ 'ਚ 10 ਹਜ਼ਾਰ ਕਾਰਾਂ ਵੇਚਣ ਵਾਲੀ ਪਹਿਲੀ ਲਗਜ਼ਰੀ ਕਾਰ ਕੰਪਨੀ ਬਣ ਗਈ ਹੈ। ਆਡੀ ਇੰਡੀਆ ਦੇ ਪ੍ਰਮੁੱਖ ਜੋਏ ਕਿੰਗ ਨੇ ਇਕ ਬਿਆਨ 'ਚ ਕਿਹਾ ਕਿ ਆਡੀ ਭਾਰਤ 'ਚ ਕਿਸੇ ਇਕ ਸਾਲ 'ਚ 10 ਹਜ਼ਾਰ ਤੋਂ ਜ਼ਿਆਦਾ ਕਾਰਾਂ ਵੇਚ ਕੇ ਸਭ ਦੀ ਚਹੇਤਾ ਬ੍ਰਾਂਡ ਬਣ ਕੇ ਉਭਰੀ ਹੈ। ਕੰਪਨੀ ਨੇ 2012 'ਚ 9,003 ਕਾਰਾਂ ਵੇਚੀਆਂ ਸਨ। ਆਡੀ ਦੀ ਮੁਕਾਬਲੇਬਾਜ਼ ਬੀ. ਐੱਮ. ਡਬਲਯੂ 2009 ਤੋਂ ਬਾਅਦ ਪੁਹਿਲੇ ਨੰਬਰ 'ਤੇ ਰਹੀ ਹੈ। ਹਾਲਾਂਕਿ, ਬੀ. ਐੱਮ. ਡਬਲਯੂ ਨੇ 2013 ਲਈ ਵਿਕਰੀ ਅੰਕੜਿਆਂ ਦੀ ਘੋਸ਼ਣਾ ਅਜੇ ਤੱਕ ਨਹੀਂ ਕੀਤੀ ਹੈ। ਮਰਸਿਡੀਜ਼ ਬੇਂਜ਼ ਇੰਡੀਆ ਨੇ ਵੀਰਵਾਰ ਨੂੰ ਆਪਣੇ ਵਿਕਰੀ ਅੰਕੜਿਆਂ ਦੀ ਘੋਸ਼ਣਾ ਕੀਤੀ ਸੀ। ਕੰਪਨੀ ਨੇ 2013 'ਚ ਵਿਕਰੀ 'ਚ 31.62 ਫੀਸਦੀ ਦਾ ਵਾਧਾ ਦਰਜ ਕਰਦੇ ਹੋਏ ਭਾਰਤ 'ਚ 9,003 ਕਾਰਾਂ ਵੇਚੀਆਂ।
 
Top