ਪੁਲਸ ਨੇ ਏਜੰਟ ਨਾਲ ਮਿਲ ਕੇ ਵਪਾਰੀ ਤੋਂ 1.78 ਕਰੋੜ ਰੁਪ&#257

[JUGRAJ SINGH]

Prime VIP
Staff member
ਵਪਾਰੀ ਤੋਂ ਜ਼ਬਰਦਸਤੀ ਖਾਲੀ ਚੈੱਕ 'ਤੇ ਦਸਤਖਤ ਕਰਵਾਏ, ਫ਼ਰਜ਼ੀ ਮਾਮਲਿਆਂ ਵਿਚ ਫਸਾਉਣ ਦੀ ਦਿੱਤੀ ਧਮਕੀ
ਚੰਡੀਗੜ੍ਹ,(ਸੈਣੀ) - ਜਲੰਧਰ ਨਿਵਾਸੀ ਤੇ ਹੁਸ਼ਿਆਰਪੁਰ ਵਿਚ ਪਟਾਕੇ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਰਾਜ ਕਪੂਰ ਨੇ ਦੋਸ਼ ਲਾਇਆ ਕਿ ਇਕ ਏ. ਡੀ. ਸੀ. ਪੀ. ਨੇ ਇਕ ਕਮਿਸ਼ਨ ਏਜੰਟ ਨਾਲ ਮਿਲ ਕੇ ਉਸਦੇ ਕਰੀਬ ਦੋ ਕਰੋੜ ਰੁਪਏ ਹੜੱਪ ਲਏ ਹਨ। ਜਦੋਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਏ. ਡੀ. ਸੀ. ਪੀ. ਨੇ ਧਮਕੀ ਦਿੱਤੀ ਕਿ ਉਸਨੂੰ ਅਜਿਹੇ ਕੇਸਾਂ ਵਿਚ ਫਸਾ ਦਿੱਤਾ ਜਾਵੇਗਾ ਕਿ ਜ਼ਮਾਨਤ ਵੀ ਨਹੀਂ ਹੋ ਸਕੇਗੀ। ਇਹੀ ਨਹੀਂ ਪੁਲਸ ਅਧਿਕਾਰੀ ਨੇ ਉਸਤੋਂ 120 ਖਾਲੀ ਚੈੱਕਾਂ 'ਤੇ ਵੀ ਦਸਤਖਤ ਕਰਵਾ ਕੇ ਆਪਣੇ ਕੋਲ ਰੱਖ ਲਏ। ਕਪੂਰ ਨੇ ਦੱਸਿਆ ਕਿ ਇਹੀ ਨਹੀਂ ਉਕਤ ਅਧਿਕਾਰੀ ਨੇ ਮੇਰਾ ਟ੍ਰੇਡਿੰਗ ਅਕਾਊਂਟ ਸੀਲ ਕਰਵਾਉਣ ਲਈ ਮੇਰੇ ਖਿਲਾਫ਼ ਫ਼ਰਜ਼ੀ ਐੱਫ. ਆਈ. ਆਰ. ਪੇਸ਼ ਕੀਤੀ ਅਤੇ ਖਾਤਾ ਸੀਲ ਕਰਵਾ ਦਿੱਤਾ। ਕਪੂਰ ਨੇ ਦੱਸਿਆ ਕਿ ਉਸਨੂੰ ਤੇ ਉਸਦੇ ਪਰਿਵਾਰ ਨੂੰ ਜਾਨ ਦਾ ਖਤਰਾ ਹੈ, ਇਸ ਲਈ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਰਾਜ ਕਪੂਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਹੁਸ਼ਿਆਰਪੁਰ ਵਿਚ ਪਟਾਕਿਆਂ ਦਾ ਵਪਾਰ ਕਰਦਾ ਹੈ। ਪਟਾਕੇ ਤਾਮਿਲਨਾਡੂ ਤੋਂ ਏਜੰਟਾਂ ਦੇ ਜ਼ਰੀਏ ਆਉਂਦੇ ਹਨ। ਉਸਨੇ ਇਕ ਏਜੰਟ ਦੇ ਜ਼ਰੀਏ ਪਟਾਕੇ ਮੰਗਵਾਉਣ ਲਈ 15 ਨਵੰਬਰ, 2013 ਨੂੰ ਢਾਈ ਕਰੋੜ ਦਾ ਸੌਦਾ ਤੈਅ ਕੀਤਾ। ਰਾਜ ਨੇ ਦੱਸਿਆ ਕਿ ਏਜੰਟ ਨੂੰ ਉਹ ਜਾਣਦਾ ਸੀ ਤਾਂ ਉਸਨੇ ਕਈ ਟ੍ਰਾਂਜੈਕਸ਼ਨ ਦੇ ਜ਼ਰੀਏ ਉਸ ਦੇ ਖਾਤਿਆਂ ਵਿਚ 2 ਕਰੋੜ 10 ਲੱਖ ਰੁਪਏ ਸ਼ਿਫਟ ਕਰ ਦਿੱਤੇ। ਕੁੱਝ ਦਿਨ ਬਾਅਦ ਤੱਕ ਰਾਜ ਨੂੰ ਸਿਰਫ਼ 31,93,121 ਰੁਪਏ ਦਾ ਹੀ ਸਾਮਾਨ ਦਿੱਤਾ ਗਿਆ। 1.78 ਕਰੋੜ ਰੁਪਏ ਏਜੰਟ ਵੱਲ ਬਕਾਇਆ ਰਹਿ ਗਿਆ। ਏਜੰਟ ਨੇ ਕਿਹਾ ਕਿ ਬਚੀ ਰਾਸ਼ੀ ਦਾ ਸਾਮਾਨ ਤੁਹਾਨੂੰ 30 ਦਸੰਬਰ, 2013 ਤੱਕ ਮਿਲ ਜਾਵੇਗਾ। ਉਸ ਨੇ ਕਿਹਾ ਕਿ ਸੌਦੇ ਦੀ ਬਚੀ ਹੋਈ 40 ਲੱਖ ਦੀ ਰਾਸ਼ੀ ਦਾ ਭੁਗਤਾਨ ਕਰ ਦੇਣ ਤਾਂ ਤੁਹਾਨੂੰ ਜਲਦੀ ਸਾਮਾਨ ਦੀ ਡਲਿਵਰੀ ਹੋ ਜਾਵੇਗੀ। ਰਾਜ ਕਪੂਰ ਨੇ ਕਿਹਾ ਕਿ ਉਸਨੇ ਅਜਿਹਾ ਨਹੀਂ ਕੀਤਾ ਅਤੇ ਰਕਮ ਆਪਣੇ ਹੋਰ ਖਾਤੇ ਤੋਂ ਆਪਣੇ ਟ੍ਰੇਡਿੰਗ ਅਕਾਊਂਟ ਵਿਚ ਸ਼ਿਫਟ ਕਰ ਦਿੱਤੀ।
ਰਾਜ ਅਨੁਸਾਰ ਉਸ ਤੋਂ ਬਾਅਦ ਏਜੰਟ ਨੇ ਕਿਹਾ ਕਿ ਮੇਰੇ 'ਤੇ ਵਿਸ਼ਵਾਸ ਨਹੀਂ ਹੈ ਤਾਂ ਇਹ ਰਾਸ਼ੀ ਤੁਸੀਂ ਮੇਰੇ ਰਿਸ਼ਤੇਦਾਰ ਇਕ ਏ. ਡੀ. ਸੀ. ਪੀ. ਨੂੰ ਸੌਂਪ ਦਿਓ। ਰਾਜ ਨੇ ਦੱਸਿਆ ਕਿ ਉਹ ਪੁਲਸ ਸਟੇਸ਼ਨ ਪਹੁੰਚਿਆਂ ਤਾ ਉੱਥੇ ਉਕਤ ਅਧਿਕਾਰੀ ਨਾਲ ਪਹਿਲਾਂ ਤੋਂ ਹੀ ਉਹ ਏਜੰਟ ਬੈਠਾ ਸੀ।
ਪੁਲਸ ਅਧਿਕਾਰੀ ਨੇ ਮੈਨੂੰ ਧਮਕਾਇਆ ਕਿ ਜੇਕਰ ਪੈਸੇ ਮੰਗੇ ਤਾਂ ਉਸ 'ਤੇ ਐੱਨ.ਡੀ.ਪੀ.ਐੱਸ. ਦੇ ਤਹਿਤ ਮਾਮਲਾ ਦਰਜ ਕਰਕੇ ਜੇਲ ਵਿਚ ਬੰਦ ਕਰ ਦਿੱਤਾ ਜਾਵੇਗਾ। ਇਹੀ ਨਹੀਂ ਮੇਰੇ ਕੋਲੋਂ ਮੇਰੇ 120 ਖਾਲੀ ਚੈੱਕਾਂ 'ਤੇ ਵੀ ਦਸਤਖਤ ਕਰਵਾ ਲਏ।
 
Top