ਆਮ ਬਜਟ : 1 ਰੁਪਏ ਦੀ ਰਾਹਤ, 10 ਰੁਪਏ ਦਾ ਬੋਝ

Android

Prime VIP
Staff member
ਨਵੀਂ ਦਿੱਲੀ— ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਸ਼ੁੱਕਰਵਾਰ ਨੂੰ ਪੇਸ਼ ਆਮ ਬਜਟ 'ਚ ਆਮਦਨ ਕਰ ਦੀ ਹੱਦ ਵਧਾ ਕੇ ਲੋਕਾਂ ਨੂੰ ਹਰ ਸਾਲ ਦੋ ਹਜ਼ਾਰ ਰੁਪਏ ਦੀ ਬਜਤ ਕਰਨ ਦਾ ਮੌਕਾ ਦਿੱਤਾ ਹੈ ਤਾਂ ਦੂਜੇ ਪਾਸੇ ਸੇਵਾ ਕਰ 'ਚ ਦੋ ਫੀਸਦੀ ਦਾ ਵਾਧਾ ਕਰਕੇ ਆਮ ਤੇ ਖਾਸ ਸਾਰੇ ਵਰਗਾਂ ਦੇ ਲੋਕਾਂ ਦੀ ਜੇਬ 'ਤੇ ਬੋਝ ਵਧਾ ਦਿੱਤਾ ਹੈ। ਕਈ ਹੋਰ ਵਸਤਾਂ ਨੂੰ ਉਤਪਾਦਨ ਅਤੇ ਟੈਕਸ ਦੇ ਦਾਇਰੇ 'ਚ ਲਿਆਏ ਜਾਣ ਨਾਲ ਉਨ੍ਹਾਂ ਦਾ ਮਹਿੰਗਾ ਹੋਣਾ ਤੈਅ ਹੈ।
ਲੋਕ ਸਭਾ 'ਚ ਸ਼ੁੱਕਰਵਾਰ ਨੂੰ ਆਪਣਾ ਸੱਤਵਾਂ ਬਜਟ ਪੇਸ਼ ਕਰਦੇ ਹੋਏ ਮੁਖਰਜੀ ਨੇ ਨਿਜੀ ਆਮਦਨ ਟੈਕਸ ਛੂਟ ਦੀ ਹੱਦ 1,80,000 ਰੁਪਏ ਤੋਂ ਵਧਾ ਕੇ 2 ਲੱਖ ਕਰ ਦਿੱਤੀ ਪਰ ਇਕ ਤਰ੍ਹਾਂ ਨਾਲ ਸਾਰੀਆਂ ਸੇਵਾਵਾਂ ਨੂੰ ਟੈਕਸ ਦੇ ਦਾਇਰੇ 'ਚ ਲਿਆਉਂਦੇ ਹੋਏ ਸੇਵਾ ਟੈਕਸ ਨੂੰ 10 ਫੀਸਦੀ ਵਧਾ ਕੇ 12 ਫੀਸਦੀ ਕਰਦੇ ਹੋਏ ਉਨ੍ਹਾਂ ਨੇ ਇਹ ਵੀ ਸਾਫ ਕਰ ਦਿੱਤਾ ਕਿ ਲੋਕਾਂ ਨੂੰ ਪਹਿਲਾਂ ਨਾਲੋਂ ਵੱਧ ਅਪ੍ਰਤੱਖ ਟੈਕਸ ਦੇਣੇ ਹੋਣਗੇ।
ਇਸ ਤਰ੍ਹਾਂ ਉਨ੍ਹਾਂ ਦੇ ਪ੍ਰਸਤਾਵਾਂ ਦਾ ਸ਼ੁੱਧ ਅਸਰ ਇਹ ਹੈ ਕਿ ਜਿੱਥੇ ਪ੍ਰਤੱਖ ਟੈਕਸ ਰਾਹਤ ਕਾਰਨ 4500 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ, ਉਧਰ ਅਪ੍ਰਤੱਖ ਟੈਕਸ ਉਪਾਆਂ ਨਾਲ 45.940 ਕਰੋੜ ਰੁਪਏ ਦਾ ਸ਼ੁੱਧ ਲਾਭ ਹਾਸਲ ਹੋਵੇਗਾ। ਯਾਨੀ ਸਰਕਾਰ ਤੁਹਾਨੂੰ ਇਕ ਰੁਪਏ ਦੀ ਰਾਹਤ ਦੇ ਕੇ 10 ਰੁਪਏ ਵਸੂਲੇਗੀ। ਹੋਟਲ 'ਚ ਖਾਣਾ ਖਾਣ, ਸੋਨੇ ਦੇ ਜੇਵਰ ਖਰੀਦਣ, ਮਹਿੰਗੀਆਂ ਕਾਰਾਂ ਖਰੀਦਣ ਅਤੇ ਧੂਮਰਪਾਨ ਲਈ ਹੁਣ ਵੱਧ ਭੁਗਤਾਨ ਕਰਨੇ ਹੋਣਗੇ ਜਦੋਂਕਿ ਸਿਨੇਮਾ ਹਾਲ 'ਚ ਫਿਲਮ ਦੇਖਣ, ਇਕਵਿਟੀ 'ਚ ਨਿਵੇਸ਼ ਕਰਨ, ਸਿਹਤ ਜਾਂ ਕਰਾਉਣ, ਕੁਝ ਜੀਵਨ ਰੱਖਿਅਕ ਦਵਾਈਆਂ ਦੀ ਖਰੀਦ ਤੇ ਬੱਚਿਆਂ ਨੂੰ ਸਿੱਖਿਆ 'ਚ ਰਾਹਤ ਮਿਲੇਗੀ।
ਮੁਖਰਦੀ ਵਲੋਂ ਐਲਾਨੇ ਨਵੇਂ ਟੈਕਸਾਂ ਦੇ ਪੱਧਰਾਂ ਤਹਿਤ 2 ਲੱਖ ਰੁਪਏ ਤੱਕ ਦੀ ਆਮਦਨ ਪੂਰੀ ਤਰ੍ਹਾਂ ਟੈਕਸ ਮੁਕਤ ਹੋਵੇਗੀ। 2 ਲੱਖ ਤੋਂ 5 ਲੱਖ ਰੁਪਏ ਤੱਕ ਦੀ ਆਮਦਨ 'ਤੇ 10 ਫੀਸਦੀ ਦਾ ਟੈਕਸ ਲਗੇਗਾ ਅਤੇ ਉਸ ਤੋਂ ਬਾਅਦ 5 ਲੱਖ ਤੋਂ 10 ਲੱਖ ਰੁਪਏ ਤੱਕ ਦੀ ਆਮਦਨ 'ਤੇ 20 ਫੀਸਦੀ ਅਤੇ 10 ਲੱਖ ਤੋਂ ਉੱਪਰ ਦੀ ਆਮਦਨ 'ਤੇ 30 ਫੀਸਦੀ ਟੈਕਸ ਲਗੇਗਾ। ਬਹਰਹਾਲ ਕੁਲ 1490925 ਕਰੋੜ ਰੁਪਏ (300 ਅਰਬ ਡਾਲਰ) ਦੇ ਬਜਟ 'ਚ ਖਜ਼ਾਨੇ ਦਾ ਘਾਟਾ ਸਕਲ ਘਰੇਲੂ ਉਤਪਾਦਨ ਦਾ 5.1 ਫੀਸਦੀ ਆਂਕਿਆ ਗਿਆ ਹੈ, ਜੋ ਚਾਲੂ ਵਿੱਤ ਸਾਲ ਦੇ 5.9 ਫੀਸਦੀ ਤੋਂ ਘੱਟ ਹੈ।
ਮੁਖਰਜੀ ਨੇ ਕਿਹਾ ਕਿ ਕਿਉਂਕਿ ਅਰਥ ਵਿਵਸਥਾ ਵਾਪਸ ਪਟੜੀ 'ਤੇ ਪਰਤ ਰਹੀ ਹੈ, ਲਿਹਾਜ਼ਾ ਹੁਣ ਕੁਝ ਸਖਤ ਕਦਮ ਚੁੱਕਣ ਦਾ ਸਮਾਂ ਆ ਗਿਆ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਬਿਆਨ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਖਾਸ ਤੌਰ 'ਤੇ ਸਬਸਿਡੀ 'ਚ ਕਟੌਤੀ ਜਿਹੇ ਕੌੜੀਆਂ ਚੀਜ਼ਾਂ ਨੂੰ ਸਵੀਕਾਰ ਕਰਨਾ ਹੋਵੇਗਾ। ਸਬਸਿਡੀ ਨੂੰ ਸਕਲ ਘਰੇਲੂ ਉਤਪਾਦਨ (ਜੀ. ਡੀ. ਪੀ.) ਦੇ ਦੋ ਫੀਸਦੀ ਤੋਂ ਘੱਟ ਦੇ ਪੱਧਰ 'ਤੇ ਲਿਆਉਣ ਦੇ ਪ੍ਰਸਤਾਵ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸਖਤ ਫੈਸਲੇ ਲੈਣ ਦਾ ਸਮਾਂ ਆਉਂਦਾ ਹੈ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਆਪਣੇ ਸਾਰੇ ਸਹਿਯੋਗੀਆਂ ਨੂੰ ਨਾਲ ਲੈਣ 'ਚ ਸਫਲ ਹੋਵਾਂਗੇ।
ਮੁਖਰਜੀ ਨੇ ਕਿਹਾ ਕਿ ਕਾਰਪੋਰੇਟ ਖੇਤਰ ਲਈ ਟੈਕਸ ਦਰਾਂ ਬਦਲਣ ਯੋਗ ਨਹੀਂ ਹਨ ਪਰ ਉਨ੍ਹਾਂ ਨੇ ਇਸ ਖੇਤਰ ਦੇ ਵਿਸਥਾਰ ਲਈ ਪੈਸੇ ਦੀ ਆਸਾਨ ਉਪਲਬਧਤਾ ਦਾ ਭਰੋਸਾ ਦਿਵਾਇਆ। ਭਾਵੇਂ ਹੀ ਉਨ੍ਹਾਂ ਨੇ ਖਾਸ ਵਸਤਾਂ 'ਤੇ ਉਤਪਾਦਨ ਫੀਸ ਦਰਾਂ ਵਧਾ ਦਿੱਤੀਆਂ ਹਨ।
ਮੁਖਰਜੀ ਨੇ ਕਿਹਾ ਕਿ ਉਹ 17 ਮਦਾਂ ਨੂੰ ਛੱਡ ਕੇ ਬਾਕੀ ਹਰੇਕ ਸੇਵਾ ਲਈ ਟੈਕਸ ਦਾ ਪ੍ਰਸਤਾਵ ਕਰਦੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸੇਵਾ ਕਰ ਨੂੰ ਮੌਜੂਦਾ 10 ਫੀਸਦੀ ਕਰ ਦਿੱਤਾ ਹੈ। ਇਸ ਤਰ੍ਹਾਂ ਸੇਵਾ ਟੈਕਸ ਰਾਹੀਂ 1,24,000 ਕਰੋੜ ਰੁਪਏ ਦੀ ਆਮਦਨੀ ਹੋਵੇਗੀ, ਜਦੋਂਕਿ ਚਾਲੂ ਵਿੱਤੀ ਸਾਲ 'ਚ ਸੇਵਾ ਟੈਕਸ ਤੋਂ ਤਾਜ਼ਾ ਅਨੁਮਾਨਿਤ ਆਮਦਨੀ 95000 ਕਰੋੜ ਰੁਪਏ ਹੈ।
ਮੁਖਰਜੀ ਨੇ ਕਿਹਾ ਕਿ ਅਰਥਵਿਵਸਥਾ 'ਤੇ ਮੰਦੀ ਦੇ ਪ੍ਰਭਾਵਾਂ ਨੂੰ ਘੱਟ ਕਰਨ 'ਚ ਅਸੀਂ ਸਫਲ ਰਹੇ ਹਾਂ ਪਰ ਇਸ ਸਾਲ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਫਿਰ ਵੀ ਭਾਰਤ ਹੋਰਨਾਂ ਦੇਸ਼ਾਂ ਦੀ ਤੁਲਨਾ 'ਚ ਆਰਥਿਕ ਵਿਕਾਸ ਦੇ ਮਾਮਲੇ 'ਚ ਅਗਲੀ ਕਤਾਰ ਦੇ ਦੇਸ਼ਾਂ 'ਚ ਖੜ੍ਹਾ ਹੈ।
ਰੱਖਿਆ, ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਵਾਧਾ ਦਰਜ ਕੀਤਾ ਗਿਆ ਹੈ। ਰੱਖਿਆ ਖੇਤਰ ਲਈ ਬਜਟ 'ਚ 17 ਫੀਸਦੀ ਵਾਧਾ ਕਰਕੇ 193407 ਕਰੋੜ ਰੁਪਏ ਕਰ ਦਿੱਤਾ ਗਿਆ ਹੈ ਜਦੋਂਕਿ ਸਿੱਖਿਆ ਦਾ ਅਧਿਕਾਰ ਕਾਨੂੰਨ ਅਤੇ ਸਰਵ ਸਿੱਖਿਆ ਮੁਹਿੰਮ ਲਈ ਬਜਟ 'ਚ 21 ਫੀਸਦੀ ਵਾਧਾ ਕਰਦੇ ਹੋਏ 25,555 ਕਰੋੜ ਕਰ ਦਿੱਤਾ ਹੈ। ਕੌਮੀ ਗ੍ਰਾਮੀਣ ਸਿਹਤ ਮਿਸ਼ਨ ਲਈ ਬਜਟ ਨੂੰ ਵਧਾ ਕੇ 20822 ਕਰੋੜ ਰੁਪਏ ਕਰ ਦਿੱਤਾ ਹੈ।

ਆਮ ਬਜਟ ਦੀਆਂ ਮੁੱਖ ਗੱਲਾਂ

ਸਿਗਰਟ 'ਤੇ ਐਕਸਾਈਜ਼ ਡਿਊਟੀ ਵਧਾਈ
ਸਟੈਂਡਰਡ ਸੋਨੇ 'ਤੇ ਕਸਟਮ ਡਿਊਟੀ 2 ਫੀਸਦੀ ਵਧਾ ਕੇ 4 ਫੀਸਦੀ
ਬੈਂਕ, ਡ੍ਰਾਫਟ, ਸੋਨਾ, ਫਰਿੱਜ, ਏਸੀ ਮਹਿੰਗਾ ਹੋਇਆ
ਐਲਸੀਡੀ, ਐੱਲਈਡੀ ਟੀਵੀ ਸਸਤੇ ਹੋਏ
6 ਜੀਵਨ ਰੱਖਿਅਕ ਦਵਾਈਆਂ ਸਸਤੀਆਂ ਹੋਈਆਂ
ਰੈਸਟੋਰੇਂਟ 'ਚ ਖਾਣਾ, ਫੋਨ ਬਿੱਲ, ਮਕਾਨ ਖਰੀਦਣਾ ਵੀ ਹੋਵੇਗਾ ਮਹਿੰਗਾ
ਵੱਡੀਆਂ ਕਾਰਾਂ ਦੋ ਫੀਸਦੀ ਮਹਿੰਗੀਆਂ
ਮੋਬਾਈਲ, ਗਹਿਣੇ ਦੀਆਂ ਕੀਮਤਾਂ ਨਹੀਂ ਵਧਣਗੀਆਂ
ਐਕਸਾਈਜ਼ ਡਿਊਟੀ 10% ਤੋਂ ਵਧਾ ਕੇ 12% ਹੋਈ
17 ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰਿਆਂ 'ਤੇ ਸਰਵਿਸ ਟੈਕਸ
ਲਗਜ਼ਰੀ ਸਮਾਨ, ਬਾਹਰ ਖਾਣਾ, ਹਵਾਈ ਯਾਤਰਾ ਮਹਿੰਗੀ ਹੋਈ
ਸਰਵਿਸ ਟੈਕਸ 10 ਫੀਸਦੀ ਤੋਂ ਵਧਾ ਕੇ 12 ਫੀਸਦੀ ਕੀਤਾ ਗਿਆ
ਬੱਚਤ ਖਾਤਿਆਂ 'ਚ 10,000 ਰੁਪਏ ਤੱਕ ਦੇ ਵਿਆਜ 'ਤੇ ਕਰ ਨਹੀਂ
ਕਾਰਪੋਰੇਟ ਟੈਕਸ 'ਚ ਕੋਈ ਬਦਲਾਅ ਨਹੀਂ
10 ਲੱਖ ਤੋਂ ਉੱਪਰ ਦੀ ਆਮਦਨ 'ਤੇ 30 ਫੀਸਦੀ ਟੈਕਸ
5 ਤੋਂ 10 ਲੱਖ ਤੱਕ ਦੀ ਆਮਦਨ 'ਤੇ 20 ਫੀਸਦੀ ਟੈਕਸ ਲੱਗੇਗਾ
ਆਮਦਨ ਛੂਟ ਸੀਮਾ 1.80 ਲੱਖ ਤੋਂ ਵਧ ਕੇ 2 ਲੱਖ ਹੋਈ
ਰੱਖਿਆ ਸੇਵਾਵਾਂ ਲਈ 1 ਲੱਖ 93 ਹਜ਼ਾਰ ਕਰੋੜ ਰੁਪਏ ਰੱਖੇ ਗਏ
ਬਜਟ ਅਨੁਮਾਨ ਨਾਲ 15 ਫੀਸਦੀ ਵਧੇਰੇ ਟੈਕਸ ਵਸੂਲੀ ਹੋਈ
ਇਸ ਪੱਧਰ 'ਚ ਕਾਲੇ ਧਨ 'ਤੇ ਵਾਈਟ ਪੇਪਰ ਲਿਆਵੇਗੀ ਸਰਕਾਰ
7 ਲੱਖ 71 ਹਜ਼ਾਰ ਕਰੋੜ ਦਾ ਟੈਕਸ ਜਮਾ ਹੋਇਆ
ਹੁਣ ਤੱਕ 14 ਕਰੋੜ ਆਧਾਰ ਕਾਰਡ ਵੰਡੇ ਗਏ
ਹੁਣ ਆਧਾਰ ਕਾਰਡ ਦੇ ਹਿਸਾਬ ਨਾਲ ਪੈਨਸ਼ਨ, ਵਜੀਫਾ ਅਤੇ ਫੰਡ ਮਿਲੇਗਾ
ਵਿਧਵਾ ਔਰਤਾਂ ਦੀ ਮਹੀਨੇਵਾਰ ਪੈਨਸ਼ਨ 200 ਤੋਂ ਵਧਾ ਕੇ 300 ਹੋਈ
ਮਹਿਲਾ ਅਤੇ ਸਹਾਇਤਾ ਸਮੂਹ ਨੂੰ 7 ਫੀਸਦੀ ਵਿਆਜ ਦਰ 'ਤੇ ਕਰਜਾ ਮਿਲੇਗਾ
ਬੀਪੀਐੱਲ ਪਰਿਵਾਰ ਦੇ ਮੁਖੀਆ ਦੀ ਮੌਤ 'ਤੇ 20 ਹਜ਼ਾਰ ਰੁਪਏ
11937 ਕਰੋੜ ਰੁਪਏ ਮਿਡ ਡੇ ਮੀਲ ਪ੍ਰੋਗਰਾਮ ਨੂੰ ਦਿੱਤੇ ਜਾਣਗੇ
ਵਿਦਿਆਰਥੀਆਂ ਨੂੰ ਕਰਜਾ ਦੇਣ ਲਈ ਖਾਸ ਫੰਡ
ਐੱਨਆਰਐੱਚਐੱਮ 'ਚ 20822 ਕਰੋੜ ਰੁਪਏ ਖਰਚ ਕੀਤੇ ਜਾਣਗੇ
ਕਿਸਾਨ ਕ੍ਰੇਡਿਟ ਕਾਰਡ ਹੁਣ ਏਟੀਐੱਮ 'ਚ ਵੀ ਚੱਲੇਗਾ
ਬਲਾਕ ਪੱਧਰ 'ਤੇ 6 ਹਜ਼ਾਰ ਨਵੇਂ ਸਕੂਲ ਅਨਾਜਾਂ ਲਈ ਗੋਦਾਮ ਬਣਨਗੇ
ਬਿਲਡਰ ਵਿਦੇਸ਼ਾਂ ਤੋਂ ਕਰਜਾ ਲੈ ਸਕਣਗੇ
ਏਅਰਲਾਈਨਸ ਉਦਯੋਗ 'ਚ 1 ਬਿਲੀਅਨ ਡਾਲਰ ਤੱਕ ਦਾ ਐੱਫਡੀਆਈ ਮੰਜ਼ੂਰ
25 ਲੱਖ ਤੱਕ ਦੇ ਮਕਾਨ 'ਤੇ 15 ਲੱਖ ਤੱਕ ਦਾ ਲੋਨ ਮਿਲੇਗਾ, 1 ਫੀਸਦੀ ਵਿਆਜ ਛੂਟ ਵੀ
ਦਿਸੰਬਰ 2012 ਤੱਕ ਨਵਾਂ ਪੀਡੀਐੱਸ ਸਿਸਟਮ ਲਾਗੂ ਹੋਵੇਗਾ
ਖੇਤੀ ਦਾ ਬਜਟ 18 ਫੀਸਦੀ ਵਧਾਇਆ ਗਿਆ
ਸਮੇਂ 'ਤੇ ਕਰਜਾ ਚੁਕਾਉਣ ਵਾਲੇ ਕਿਸਾਨਾਂ ਨੂੰ 3 ਫੀਸਦੀ ਦੀ ਛੂਟ
ਕਿਸਾਨਾਂ ਨੂੰ 1 ਲੱਖ ਕਰੋੜ ਦਾ ਕਰਜਾ
5 ਸਾਲ 'ਚ ਯੂਰੀਆ ਦੇ ਮਾਮਲੇ 'ਚ ਭਾਰਤ ਆਤਮ ਨਿਰਭਰ ਹੋਵੇਗਾ
ਨਵੀਆਂ ਸੜਕਾਂ ਲਈ 14 ਫੀਸਦੀ ਵਧੇਰੇ ਫੰਡ
8800 ਕਿਲੋਮੀਟਰ ਨਵੇਂ ਹਾਈਵੇ ਬਣਾਏ ਜਾਣਗੇ
ਨਵੀਆਂ ਸੜਕਾਂ ਲਈ 14 ਫੀਸਦੀ ਵਧੇਰੇ ਫੰਡ
8800 ਕਿਲੋਮੀਟਰ ਨਵੇਂ ਹਾਈਵੇ ਬਣਾਏ ਜਾਣਗੇ
25 ਅਗਸਤ ਤੋਂ ਜੀਐੱਸਟੀ ਲਾਗੂ ਹੋਵੇਗਾ
ਰਿਟੇਲ 'ਚ ਐੱਫਡੀਆਈ 'ਤੇ ਸਹਿਮਤੀ ਬਣਾਉਣ ਦਾ ਯਤਨ ਜਾਰੀ
ਸਰਕਾਰੀ ਬੈਂਕਾਂ ਲਈ 15888 ਕਰੋੜ ਰੁਪਏ ਦਿੱਤੇ ਜਾਣਗੇ
10 ਲੱਖ ਤੋਂ ਘੱਟ ਆਮਦਨ ਵਾਲਿਆਂ ਲਈ ਸਕੀਮ। ਉਨ੍ਹਾਂ ਲਈ ਰਾਜੀਵ ਗਾਂਧੀ ਇਕਵਿਟੀ ਬੱਚਤ ਯੋਜਨਾ ਸ਼ੁਰੂ ਹੋਵੇਗੀ
ਪੈਨਸ਼ਨ ਅਤੇ ਇੰਸ਼ੋਰੈਂਸ ਬਿਲ ਇਸ ਪੱਧਰ 'ਚ
ਵਿਨਿਵੇਸ਼ ਦੁਆਰਾ 30 ਹਜ਼ਾਰ ਕਰੋੜ ਰੁਪਏ ਇਕੱਠੇ ਕਰਾਂਗੇ
ਘਰੇਲੂ ਗੈਸ 'ਤੇ ਵੀ ਸਬਸਿਡੀ ਸਿੱਧੀ ਗਾਹਕਾਂ ਨੂੰ ਮਿਲੇਗੀ
ਸਬਸਿਡੀ ਨਾਲ ਘਾਟਾ ਵਧਿਆ ਹੈ
ਕਰਜ ਵਸੂਲੀ 'ਚ ਕਮੀ ਦਾ ਵਿਕਾਸ 'ਤੇ ਅਸਰ ਪਿਆ
ਨਿਰਯਾਤ 22 ਫੀਸਦੀ ਦੀ ਦਰ ਨਾਲ ਵਧਿਆ
ਨਿਜੀ ਨਿਵੇਸ਼ 'ਚ ਕਮੀ ਦਾ ਵੀ ਵਿਕਾਸ 'ਤੇ ਬੁਰਾ ਅਸਰ ਪਿਆ
6 ਮਹੀਨੇ 'ਚ 50 ਜ਼ਿਲ੍ਹਿਆਂ 'ਚ ਕੈਰੋਸੀਨ ਸਬਸਿਡੀ ਸਿੱਧੀ ਮਿਲਣ ਲੱਗੇਗੀ
2012-13 'ਚ ਖਾਧ ਸੁਰੱਖਿਆ ਵਿਧਾਇਕ ਲਾਗੂ ਹੋਵੇਗਾ
ਡਾਇਰੈਕਟਰ ਟੈਕਸ 'ਚ ਘੱਟ ਵਸੂਲੀ ਹੋਈ-ਵਿੱਤ ਮੰਤਰੀ
2012 'ਚ ਜੀਡੀਪੀ 7.6 ਫੀਸਦੀ ਰਹਿਣ ਦੀ ਉਮੀਦ
ਮਹਿੰਗੇ ਕਰਜੇ ਦੇ ਚੱਲਦੇ ਜੀਡੀਪੀ 'ਚ ਗਿਰਾਵਟ ਆਈ
 
Top