ਦੁਬਿਧਾ 'ਚ ਹਾਂ ਮੈਂ





ਦੁਬਿਧਾ 'ਚ ਹਾਂ ਮੈਂ

ਹੰਝੂ ਭਰੀਆਂ ਅੱਖਾਂ
ਤੱਕਣ ਮੇਰੇ ਵੱਲ,
ਨਿੱਕੇ ਨਿੱਕੇ ਹੱਥ ਮੰਗਣ ਮੈਥੋਂ
ਬੜੀ ਆਸ ਨਾਲ,

ਮੈਂ ਸੋਚੀ ਜਾਵਾਂ,

ਇਹਨਾਂ ਛੋਟੇ ਜਿਹੇ ਹੱਥਾਂ ਉੱਤੇ
ਪੈਸੇ ਰੱਖਣ ਲੱਗੇ
ਹੱਥ ਮੇਰੇ ਕੰਬ ਜਾਣ ਗਏ।

ਦੁਬਿਧਾ 'ਚ ਹਾਂ ਮੈਂ,
ਕੀ ਕਰਾਂ ਕੀ ਨਾ ਕਰਾਂ ?

ਇਹਨਾਂ ਨੂੰ ਮੈਂ ਪਾਲ ਸਕਾਂ,
'ਵਿਤੋਂ' ਬਾਹਰੀ ਗੱਲ ਮੇਰੇ।


ਇਹਨਾਂ ਨੂੰ ਮੈਂ ਪੜ੍ਹਾ ਸਕਾਂ,
ਮੈਂ 'ਵਿਚਾਰਾ' ਕੋਈ 'ਸਰਕਾਰ' ਥੌੜ੍ਹੇਂ।

ਸੜਕ 'ਤੇ ਹੀ
ਇਹਨਾਂ ਨੂੰ ਛੱਡ ਜਾਵਾਂ?

ਦਿਲ ਤੇ ਦਿਮਾਗ ਕੋਈ ਵੀ
ਜਵਾਬ ਨਾ ਦੇਵੇ,

ਦੁਬਿਧਾ 'ਚ ਮੈਂ,
ਕੀ ਕਰਾਂ ਕੀ ਨਾ ਕਰਾਂ?

ਪੰਜ-ਦੱਸ ਰੁਪਏ ਦੇ ਕੇ
ਆਪਣੇ-ਆਪ ਤੋਂ ਸੱਚਾ ਹੋ ਜਾਵਾਂ?

"ਦੇਖੋ ਮੇਰੇ ਮਨ ਵਿਚ ਕਿੰਨੀ ਤਰਸ ਭਾਵਨਾ ਹੈ"
ਲੋਕਾਂ ਨੂੰ ਦੇਖਾਵਾਂ ਮੈਂ?

ਜਾਂ ਇਹ ਦਿਖਾਉਣ ਲਈ ਕਿੰਨਾ ਕਠੋਰ ਹਾਂ
ਇਹਨਾਂ ਨੂੰ ਸੜਕ 'ਤੇ ਭਜਾਵਾਂ ਮੈਂ?

ਦੁਬਿਧਾ 'ਚ ਮੈਂ,
ਕੀ ਕਰਾਂ ਕੀ ਨਾ ਕਰਾਂ?


ਅਗਲੇ ਹੀ ਪਲ ਮਨ ਵਿਚ ਵਿਚਾਰ ਆਵਣ ,
"ਫਿਰ ਤਾਂ ਇਹ ਹੱਥ
ਸਾਰੀ ਉਮਰ ਹੀ ਮੰਗਦੇ ਰਹਿਣ ਗਏ
ਜਾਂ ਚੌਰੀਆਂ-ਡਾਕੇ ਮਾਰਨ ਗਏ
ਜਾਂ ਕਿਤੇ ਉਹ ਛੋਟੀ ਕੁੜੀ ਦੀ ਕਲਾਈ
ਬੇਗਾਨੀਆਂ ਚੂੜੀਆਂ ਨਾ ਪਾ ਲਵੇ!"

ਦੁਬਿਧਾ 'ਚ ਹਾਂ ਮੈਂ,
ਹੁਣ ਤੁਸੀਂ ਹੀ ਦੱਸੋ
ਕੀ ਕਰਾਂ ਕੀ ਨਾ ਕਰਾਂ ? -
 
Top