ਮਾਂ-ਬਾਪ

Saini Sa'aB

K00l$@!n!
੧ . ਮਾਂ ਗਰਭ ਵਿੱਚ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ iਬੱਚਿਆਂ ਦਾ ਫ਼ਰਜ਼ ਹੈ
ਕਿ ਉਹ ਵੀ ਆਪਣੇ ਮਾਂ-ਬਾਪ ਨੂੰ ਘਰ ਵਿੱਚ ਪੂਰੀ ਤਰ੍ਹਾਂ ਸੰਭਾਲ ਕੇ ਰੱਖਣ i
੨. ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ ਮਾਂ-ਬਾਪ ਤੁਹਾਡੇ ਕੋਲ ਸਨ i ਉਹ ਆਖਰੀ ਸਾਹ ਲੈਣ ਤਾਂ ਤੁਸੀਂ ਕੋਲ ਹੋਵੋ i
੩.ਬਚਪਣ ਵਿੱਚ ਬਿਸਤਰਾ ਗਿੱਲਾ ਕਰਿਆ ਕਰਦਾ ਸੀ, ਜਵਾਨੀ ਵਿੱਚ ਅਜਿਹੀ ਕੋਈ ਗੱਲ ਨਾ ਕਰੀਂ ਕਿ ਮਾਂ-ਬਾਪ
ਦੀਆਂ ਅੱਖਾਂ ਗਿੱਲੀਆਂ ਹੋਣ i
੪. ਪੰਜ ਸਾਲ ਦਾ ਲਾਡਲਾ ਤੁਹਾਡੇ ਤੋਂ ਪਿਆਰ ਦੀ ਆਸ ਰਖਦਾ ਹੈ i 50 ਸਾਲ ਦੀ ਉਮਰ ਤੋਂ ਉੱਪਰ ਦੇ ਮਾਂ-ਬਾਪ
ਵੀ ਤੁਹਾਡੇ ਤੋਂ ਪਿਆਰ ਅਤੇ ਆਦਰ ਦੀ ਉਮੀਦ ਰਖਦੇ ਹਨ i
੫. ਬਚਪਨ ਵਿੱਚ ਗੋਦੀ ਵਿੱਚ ਪਾਲਣ ਵਾਲੇ ਮਾਂ-ਬਾਪ ਨੂੰ ਧੋਖਾ ਨਾ ਦੇਣਾ i
੬. ਪਤਨੀ ਪਸੰਦ ਨਾਲ ਮਿਲਦੀ ਹੈ, ਮਾਂ-ਬਾਪ ਕਰਮਾਂ ਨਾਲ i ਪਸੰਦ ਖਾਤਰ, ਕਰਮਾਂ ਨਾਲ ਮਿਲੇ ਮਾਂ-ਬਾਪ ਦਾ ਦਿਲ ਨਾ ਦੁਖਾਓਣਾ i
੭. ਮਾਂ-ਬਾਪ ਸ਼ੱਕੀ,ਕਰੋਧੀ,ਪੱਖ-ਪਾਤੀ ਬਾਅਦ ਵਿੱਚ,ਪਹਿਲਾਂ ਉਹ ਪ੍ਰਤੱਖ ਦੇਵਤੇ ਹਨ i
੮. ਮਾਂ-ਬਾਪ ਦਿਆਂ ਅੱਖਾਂ ਵਿੱਚ ਦੋ ਵਾਰ ਹੱਝੂ ਆਉਂਦੇ ਹਨ i ਇੱਕ ਬੇਟੀ ਦੀ ਡੋਲੀ ਵੇਲੇ,ਦੂਜਾ ਜਦੋਂ ਪੁੱਤਰ ਮੂੰਹ ਮੋੜ ਲਵੇ i
੯. ਜਿਹੜੇ ਬੱਚਿਆਂ ਨੂੰ ਮਾਂ-ਬਾਪ ਬੋਲਣਾ ਸਿਖਾਓਣ,ਉਹ ਵੱਡੇ ਹੋ ਕੇ ਮਾਂ-ਬਾਪ ਨੂੰ ਚੁੱਪ ਰਹੋ ਕਹਿਣ,
ਸ਼ਰਮ ਦੀ ਗੱਲ ਹੈ i
__________________
 
Top