ਇਸ਼ਕ ਕੀ ਹੈ?

yahoo

Member
ਦੋ ਦਿਲਾਂ ਦੇ ਧੜਕਣ ਦਾ ਨਾਮ ਹੈ ਇਸ਼ਕ, ਭਾਵਨਾਵਾਂ ਦਾ ਤੂਫਾਨ ਹੈ ਇਸ਼ਕ, ਇੱਕ-ਦੂਜੇ ਦੀ ਚਾਹਤ ਵਿੱਚ ਕੁਝ ਕਰ ਗੁਜਰਨ ਦਾ ਜਜਬਾ ਹੈ ਇਸ਼ਕ। ਇਸ਼ਕ ਸਿਰਫ ਇਸ਼ਕ ਹੈ ਅਤੇ ਜਦੋਂ ਇਸ਼ਕ ਹੋ ਜਾਂਦਾ ਹੈ ਤਾਂ ਆਸ਼ਿਕ ਇਸਦੇ ਬਦਲੇ ਵਿੱਚ ਕੁਝ ਪਾਉਣ ਦੀ ਇੱਛਾ ਨਹੀਂ ਰੱਖਦੇ ਸਿਵਾਏ ਇਸ਼ਕ ਦੇ।

ਕਿਉਂਕਿ ਮੁਹੱਬਤ ਅਜਿਹੇ ਭਾਵਨਾਤਮਿਕ ਜੋੜ ਦਾ ਨਾਮ ਹੈ ਜੋ ਦੋ ਦਿਲਾਂ ਦੇ ਵਿੱਚ ਪੈਦਾ ਹੁੰਦਾ ਹੈ। ਇਹ ਉਹ ਜਜਬਾ ਹੈ ਜੋ ਆਸ਼ਕਾਂ ਨੂੰ ਇੱਕ ਅਲੱਗ ਹੀ ਦੁਨੀਆ ਵਿੱਚ ਲੈ ਜਾਂਦਾ ਹੈ, ਜਿੱਥੇ ਊਚ-ਨੀਚ, ਅਮੀਰ-ਗਰੀਬ ਜਾਂ ਕਿਸੇ ਹੋਰ ਲਈ ਕੋਈ ਥਾਂ ਨਹੀਂ ਹੁੰਦੀ, ਜਿੱਥੇ ਜੇ ਕੁਝ ਹੈ ਤਾਂ ਸਿਰਫ ਪਿਆਰ, ਪਿਆਰ ਅਤੇ ਪਿਆਰ...।

ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਹਸੀਨ ਦੁਨੀਆ ਵਿੱਚ ਕਦਮ ਰੱਖਣ ਤੋਂ ਪਹਿਲਾਂ ਤੁਹਾਨੂੰ ਕਿਹੜੇ-ਕਿਹੜੇ ਸਤਰਾਂ ਤੋਂ ਗੁਜਰਨਾ ਹੁੰਦਾ ਹੈ। ਚਾਹੇ ਤੁਸੀਂ ਇਸ ਬਾਰੇ ਜਾਣੋ ਜਾਂ ਨਾ ਜਾਣੋ ਪਰ ਐਨਾ ਜਰੂਰ ਹੈ ਕਿ ਇਸ ਖੂਬਸੂਰਤ ਅਹਿਸਾਸ ਨੂੰ ਮਹਿਸੂਸ ਕਰਨ ਲਈ ਹਰ ਉਹ ਰਸਤਾ ਹਸੀਨ ਹੋਵੇਗਾ, ਜਿੱਥੋਂ ਗੁਜਰ ਕੇ ਪ੍ਰੇਮ ਦੀ ਦੁਨੀਆ ਵਿੱਚ ਜਾਇਆ ਜਾਵੇ। ਆਉ ਅਸੀਂ ਇੱਥੇ ਗੱਲ ਕਰਦੇ ਹਾਂ ਉਹਨਾਂ ਸਥਿਤੀਆਂ ਦੇ ਬਾਰੇ ਵਿੱਚ, ਜੋ ਤੁਹਾਡੇ ਪਿਆਰ ਨੂੰ ਮੰਜਿਲ ਦੇਣ ਵਿੱਚ ਤੁਹਾਡੀ ਮਦਦ ਕਰਨਗੀਆਂ।

ਆਕਰਸ਼ਣ : ਪਿਆਰ ਵਿੱਚ ਸਭ ਤੋਂ ਪਹਿਲੀ ਸਥਿਤੀ ਹੁੰਦੀ ਹੈ ਆਕਰਸ਼ਣ ਅਤੇ ਉਹ ਆਕਰਸ਼ਣ ਦੋ ਤਰੀਕਿਆਂ ਨਾਲ ਹੋ ਸਕਦਾ ਹੈ, ਸਰੀਰਿਕ ਜਾਂ ਫਿਰ ਭਾਵਨਾਤਮਿਕ। ਸਾਡੇ ਰੋਜ ਦੇ ਜੀਵਨ ਵਿੱਚ ਜਾਂ ਅਚਾਨਕ ਮਿਲਣ ਵਾਲੇ ਲੋਕਾਂ ਵਿੱਚ ਕੋਈ ਇੱਕ ਅਜਿਹਾ ਹੁੰਦਾ ਹੈ, ਜਿਸ ਨੂੰ ਮਿਲਣ, ਗੱਲ ਕਰਨ ਅਤੇ ਦੋਸਤੀ ਕਰਨ ਲਈ ਤੁਹਾਡਾ ਦਿਲ ਹਮੇਸ਼ਾ ਬੇਤਾਬ ਰਹਿੰਦਾ ਹੈ।

ਤੁਸੀਂ ਹਮੇਸ਼ਾ ਇਸ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹੋ ਕਿ ਕਿਸੇ ਤਰ੍ਹਾਂ ਨਾਲ ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਜਾਵੇ। ਅਤੇ ਜਦੋਂ ਤੁਸੀਂ ਉਹਨਾਂ ਨਾਲ ਦੋਸਤੀ ਕਰ ਚੁੱਕੇ ਹੁੰਦੇ ਹੋ ਤਾਂ ਹੌਲੀ-ਹੌਲੀ ਤੁਹਾਡੇ ਵਿੱਚ ਭਾਵਨਾਤਮਿਕ ਲਗਾਵ ਪੈਦਾ ਹੋਣ ਲੱਗਦਾ ਹੈ। ਤੁਹਾਡੀਆਂ ਰੁਚੀਆਂ, ਤੁਹਾਡੇ ਵਿਚਾਰ ਆਦਿ ਮਿਲਣ ਲੱਗਦੇ ਹਨ।

ਤੁਹਾਡੇ ਵਿੱਚ ਹੋਣ ਵਾਲੀ ਗੱਲਬਾਤ, ਬਹਿਸ ਦਾ ਮੁੱਦਾ ਵੀ ਅਕਸਰ ਸਮਾਨ ਹੀ ਰਹਿੰਦਾ ਹੈ। ਇਸ ਤਰ੍ਹਾਂ ਤੁਸੀਂ ਉਹਨਾਂ ਨਾਲ ਭਾਵਨਾਤਮਿਕ ਰੂਪ ਨਾਲ ਜੁੜਨ ਲੱਗਦੇ ਹੋ, ਜਿਸਦਾ ਨਤੀਜਾ ਪਿਆਰ ਦੇ ਰੂਪ ਵਿੱਚ ਹੁੰਦਾ ਹੈ।

ਰੋਮਾਂਸ : ਜਦੋਂ ਦੋ ਲੋਕਾਂ ਦੇ ਵਿੱਚ ਪੈਦਾ ਹੋਇਆ ਆਕਰਸ਼ਣ ਪਿਆਰ ਵਿੱਚ ਬਦਲ ਜਾਂਦਾ ਹੈ ਤਾਂ ਇੱਕ-ਦੂਜੇ ਲਈ ਕੁਝ ਕਰ ਗੁਜਰਨ ਦੀ ਚਾਹਤ ਉਤਪੰਨ ਹੋ ਜਾਂਦੀ ਹੈ। ਤੁਸੀਂ ਹਰਦਮ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਈ ਨਾ ਕੋਈ ਪਲੈਨਿੰਗ ਕਰਦੇ ਰਹਿੰਦੇ ਹੋ।

ਹੋ ਸਕਦਾ ਹੈ ਤੁਸੀਂ ਉਹਨਾਂ ਤੋਂ ਕੁਝ ਨਾ ਕੁਝ ਪਾਉਣ ਲਈ ਉਹਨਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹੋ, ਜਿਵੇਂ ਕੋਈ ਗਿਫਟ ਜਾਂ ਕੁਝ ਹੋਰ ਪਰ, ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਤੁਸੀਂ ਉਹਨਾਂ ਨੂੰ ਖੁਸ਼ ਕਰਨ ਲਈ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਣ ਲਈ ਕਿ ਤੁਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹੋ, ਉਹਨਾਂ ਦੇ ਪਸੰਦ ਦੇ ਕੰਮ ਕਰਨ ਲੱਗਦੇ ਹੋ। ਇਸਦੇ ਪਿੱਛੇ ਤੁਹਾਡੀ ਕੁਝ ਪਾਉਣ ਦੀ ਲਾਲਸਾ ਨਹੀਂ ਹੁੰਦੀ, ਤੁਸੀਂ ਜੋ ਕੁਝ ਕਰਦੇ ਹੋ, ਸਿਰਫ ਉਹਨਾਂ ਲਈ, ਉਹਨਾਂ ਦੀ ਖੁਸ਼ੀ ਦੀ ਖਾਤਿਰ ਕਰਦੇ ਹੋ।

ਧੀਰਜ : ਸ਼ਾਇਦ ਹੋ ਸਕਦਾ ਹੈ ਕਿ ਭਾਵਨਾਵਾਂ ਵਿੱਚ ਵਹਿ ਕੇ ਤੁਸੀਂ ਉਹ ਸਭ ਕਰ ਜਾਉ, ਜੋ ਉਚਿਤ ਨਹੀਂ ਹੈ। ਇਹਨਾਂ ਭਾਵਨਾਵਾਂ ਨੂੰ ਆਪਣੇ ਬਸ ਵਿੱਚ ਕਰਨ ਲਈ ਲੋੜ ਹੈ ਧੀਰਜ ਦੀ। ਕਿਉਂਕਿ ਧੀਰਜ ਤੋਂ ਕੰਮ ਲੈ ਕੇ ਹੀ ਤੁਸੀਂ ਆਪਣੇ ਪਿਆਰ ਨੂੰ ਇੱਕ ਲੰਬੀ ਜਿੰਦਗੀ ਦੇ ਸਕਦੇ ਹੋ।

ਆਪਸੀ ਸਮਝ : ਇਹ ਹੋ ਸਥਿਤੀ ਹੈ, ਜਦੋਂ ਤੁਸੀਂ ਆਪਣੇ ਚਹੇਤੇ ਦੇ ਐਨੇ ਕਰੀਬ ਹੁੰਦੇ ਹੋ ਕਿ ਤੁਹਾਡੇ ਦੋਵਾਂ ਦੇ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦੀ ਸਮਝ ਪੈਦਾ ਹੋ ਜਾਂਦੀ ਹੈ। ਅਜਿਹੀ ਸਮਝ ਜਾਂ ਕਹੋ ਕਿ ਅਜਿਹਾ ਰਿਸ਼ਤਾ ਜਿਸ ਵਿੱਚ ਤੁਸੀਂ ਆਪਣੀ ਸੋਚ, ਵਿਚਾਰ ਸਭ ਇੱਕ-ਦੂਜੇ ਦੇ ਨਾਲ ਵੰਡਦੇ ਹੋ ਅਤੇ ਕਈ ਵਾਰ ਤਾਂ ਬਿਨਾ ਕਹੇ ਹੀ ਇੱਕ-ਦੂਜੇ ਦੇ ਦਿਲ ਦੀ ਗੱਲ ਜਾਣ ਜਾਂਦੇ ਹੋ। ਆਪਸੀ ਸਮਝ ਇੱਕ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ ਅਤੇ ਜਿਵੇਂ-ਜਿਵੇਂ ਤੁਹਾਡਾ ਰਿਸ਼ਤਾ ਗੂੜ੍ਹਾ ਹੁੰਦਾ ਜਾਂਦਾ ਹੈ, ਇਹ ਵਧਦੀ ਜਾਂਦੀ ਹੈ।



ਵਾਅਦਾ : ਜੇ ਤੁਸੀਂ ਆਪਣੇ ਪਿਆਰ ਦੀ ਲੰਬੀ ਜਿੰਦਗੀ ਚਾਹੁੰਦੇ ਹੋ ਤਾਂ ਕਦੇ ਵੀ ਅਜਿਹਾ ਵਾਅਦਾ ਨਾ ਕਰੋ, ਜੋ ਤੁਸੀਂ ਪੂਰਾ ਨਾ ਕਰ ਸਕੋ ਨਹੀਂ ਤਾਂ ਤੁਹਾਡੇ ਸਬੰਧਾਂ ਵਿੱਚ ਦਰਾੜ ਪੈ ਸਕਦੀ ਹੈ। ਜਦੋਂ ਤੁਹਾਡਾ ਸਮਾਂ ਚੰਗਾ ਹੋਵੇ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵਾਅਦਾ ਕਰ ਲੈਂਦੇ ਹੋ, ਪਰ ਹੋ ਸਕਦਾ ਹੈ ਕਿ ਤੁਸੀਂ ਜੋ ਵਾਅਦਾ ਆਪਣੇ ਚਹੇਤੇ ਨਾਲ ਕਰ ਰਹੇ ਹੋ, ਕਿਸੇ ਕਾਰਨ ਉਸ ਨੂੰ ਪੂਰਾ ਨਾ ਕਰ ਸਕੋ। ਇਸ ਲਈ ਜਿੱਥੇ ਤੱਕ ਹੋ ਸਕੇ ਵਾਅਦਾ ਨਾ ਕਰੋ।

ਅਤੇ ਫਿਰ ਪਿਆਰ ਤਾਂ ਪਿਆਰ ਹੈ, ਜਿੱਥੇ ਕਿਸੇ ਵਾਅਦੇ ਲਈ ਕੋਈ ਥਾਂ ਨਹੀਂ ਹੈ। ਜੇ ਇੱਥੇ ਕੁਝ ਹੈ ਤਾਂ ਸਿਰਫ ਮੁਹੱਬਤ...।
 
Top