UNP

ਕਰਜ਼ਾਈ ਵਿਆਹ..

Go Back   UNP > Chit-Chat > Gapp-Shapp > Relationships

UNP Register

 

 
Old 08-Aug-2015
Und3rgr0und J4tt1
 
Thumbs up ਕਰਜ਼ਾਈ ਵਿਆਹ..

ਕਰਜ਼ਾਈ ਵਿਆਹ..
By sarbjit singh february 9, 2015

ਨਾਜਰ ਸਿਉ ਇੱਕ ਠੀਕ ਠਾਕ ਜਿਹੇ ਪਰਿਵਾਰ ਨੂੰ ਚਲਾਉਣ ਵਾਲਾ ਇਨਸਾਨ ਸੀ । ਉਸ ਦਾ ਮੁੰਡਾ ਅਮੀਰ ਲੋਕਾ ਵਿੱਚ ਬਹਿੰਦਾ ਉੱਠਦਾ ਸੀ । ਉਹ ਹਮੇਸ਼ਾ ਅਪਣੇ ਆਪ ਨੂੰ ਉਹਨਾਂ ਲੋਕਾ ਦੇ ਬਰਾਬਰ ਸਮਝਦਾ ਚਲੋ ਇਸ ਵਿੱਚ ਕੋਈ ਮਾੜੀ ਗੱਲ ਤਾ ਨਹੀ ਪਰ ਕਈ ਵਾਰੀ ਉਹ ਅਪਣੇ ਅਮੀਰ ਦੋਸਤਾ ਨੂੰ ਖੁਸ਼ ਕਰਨ ਲਈ ਘਰੇ ਝਗੜਾ ਕਰਦਾ ਪੇਸੈ ਲਈ ਲੜਦਾ ਰਹਿੰਦਾ । ਇਸ ਨੂੰ ਫੁਕਰਬਾਜ਼ੀ ਵੀ ਕਹਿ ਸਕਦੇ ਹੋ ।

ਹੋਲੀ ਹੋਲੀ ਸਮਾ ਵੀਤਦਾ ਗਿਆ । ਆਖਿਰ ਨਾਜ਼ਰ ਸਿੰਘ ਨੇ ਮਨ ਬਣਾ ਲਿਆ ਅਪਣੇ ਪੁੱਤਰ ਦਾ ਵਿਆਹ ਕਰਨ ਲਈ । ਸਕੇ ਸਬੰਧੀਆ ਨੂੰ ਫੋਨ ਤੇ ਕੁੜੀ ਦੇਖਣ ਲਈ ਕਿਹਾ ਗਿਆ । ਨਾਜ਼ਰ ਸਿਉ ਸੋਚਦਾ ਸੀ ਕਿ ਸ਼ਾਇਦ ਵਿਆਹ ਤੋ ਬਾਅਦ ਉਹ ਉਹਨਾਂ ਲੋਕਾ ਦੀ ਸੰਗਤ ਛੱਡ ਦੇਵੇ ਜਾ ਉਸ ਵਿੱਚ ਥੋੜਾ ਫ਼ਰਕ ਆਵੇ ਤੇ ਅਪਣੀ ਜਿੰਮੇਵਾਰੀ ਸਮਝੇ । ਪਰ ਨਾਜ਼ਰ ਸਿੰਘ ਨੇ ਕਦੇ ਵੀ ਉਸ ਨੂੰ ਅਪਣੇ ਦੋਸਤਾ ਦਾ ਸਾਥ ਛੱਡਣ ਲਈ ਨਹੀ ਸੀ ਕਿਹਾ । ਕੁੜੀ ਪਸੰਦ ਆ ਗਈ । ਕੁੜੀ ਵਾਲੇ ਬਰਾਬਰ ਦੇ ਪਰਿਵਾਰ ਵਿੱਚੋ ਹੀ ਸਨ । ਨਾਜ਼ਰ ਸਿਉ ਜਿੰਨੇ ਜੋਗਾ ਸੀ ਉਸ ਨੇ ਉਸ ਹਿਸਾਬ ਨਾਲ ਤਿਆਰੀ ਸ਼ੁਰੂ ਕਰ ਦਿੱਤੀ । ਪਰ ਨਾਜ਼ਰ ਸਿਉ ਦਾ ਮੁੰਡਾ ਵੱਡੇ ਵੱਡੇ ਲੋਕਾ ਦੇ ਵਿਆਹ ਦੇਖ ਚੁੱਕਾ ਸੀ । ਉਸ ਦੇ ਅਪਣੇ ਵਿਆਹ ਵਿੱਚ ਵੀ ਵੱਡੇ ਲੋਕਾ ਆਉਣਾ ਲਾਜ਼ਮੀ ਸੀ । ਮੁੰਡਾ ਅਪਣੇ ਪਿਉ ਨੂੰ ਕਹਿੰਦਾ ਆਪਾ ਵਿਆਹ ਉਹ ਵੱਡੇ ਪੈਲਿਸ ਚ ਕਰਨਾ ਜਿੱਥੇ ਸਰਪੰਚਾ ਕੇ ਤਾਰੀ ਦਾ ਕੀਤਾ ਸੀ । ਵਿਆਹ ਵਿੱਚ ਆਪਾ ਉਹ ਪੰਜ ਲੱਖ ਵਾਲਾ ਕਲਾਕਾਰ ਵੀ ਲਵਾਉਣਾ । ਵਿਆਹ ਲਈ ਗੱਡੀਆਂ ਕਾਲੇ ਰੰਗ ਦੀਆ ਕਰਨੀਆ ਨੇ ਸਾਰੀਆ । ਉਹ ਵੀ ਸਕਾਰਪੀਓ , ਨਾਜ਼ਰ ਸਿਉ ਬੈਠ ਕੇ ਸੁਣਦਾ ਗਿਆ ਜਦੋ ਮੁੰਡਾ ਅਪਣੀਆ ਗੱਲਾ ਦੱਸਕੇ ਚੁੱਪ ਹੋਇਆ ਨਾਜ਼ਰ ਸਿਉ ਦੋ ਕੋ ਮਿੰਟ ਲਈ ਸੁੰਨਾ ਹੋ ਗਿਆ । ਬਾਪੂ ਜੀ ਦੇਖ ਲਿਉ ਆਪਾ ਵਿਆਹ ਵਧੀਆ ਕਰਨਾ ਇਹ ਕਹਿ ਕੇ ਮੁੰਡਾ ਮੋਟਰ ਸਾਈਕਲ ਤੇ ਕਿੱਕ ਮਾਰਕੇ ਬਾਹਰ ਵੱਲ ਚਲਾ ਗਿਆ ।

ਅਪਣੇ ਮੂੰਹੋ ਨਾਜ਼ਰ ਸਿਓ ਹਾਂ ਵੀ ਨਾ ਕਰ ਸਕਿਆ ਤੇ ਨਾਹ ਵੀ ਨਾ ਕਰ ਸਕਿਆ । ਜਦੋ ਪੁੱਤ ਕਪੁੱਤ ਬਣ ਜਾਵੇ ਤਾ ਸੋਚ ਸਮਝ ਕੇ ਹੀ ਫੈਸਲਾ ਕਰਨਾ ਪੈਦਾ । ਤੇ ਨਾਜ਼ਰ ਸਿਉ ਜਿਉ ਜਿਉ ਵਿਆਹ ਦੇ ਦਿਨ ਨਜਦੀਕ ਆ ਰਹੇ ਸੀ ਇਹੋ ਸੋਚਦਾ ਰਹਿੰਦਾ ਇੰਨਾ ਪੈਸਾ ਕਿੱਥੋ ਆਊ ।ਫਿਰ ਇੱਕ ਦਿਨ ਮੁੰਡੇ ਨੇ ਕਲੇਸ਼ ਪਾ ਲਿਆ ਸਵੇਰੇ ਸਵੇਰੇ ਕਹਿੰਦਾ ਪੇਸੈ ਦੇਵੋ ਸਾਈ ਦੇ ਕੇ ਆਉਣੀ ਏ ਕਲਾਕਾਰ , ਫੋਜੀ ਬੈਂਡ , ਗੱਡੀਆ ਵਾਲੇ ਨੂੰ , ਮੱਘਰ ਸਿਉ ਨੇ ਬੜਾ ਸਮਝਾਇਆ ਵੀ ਆਪਾ ਕੀ ਲੈਣਾ ਇੰਨਾ ਖਰਚਾ ਕਰਕੇ ਆਪਾ ਜਿੰਨੇ ਯੋਗੇ ਹੇਗੈ ਆ ਉਸ ਹਿਸਾਬ ਨਾਲ ਵਿਆਹ ਕਰ ਲੈਦੇ ਹਾਂ । ਅੱਗੇ ਅਕਲੋ ਅੰਨੇ ਪੁੱਤਰ ਨੇ ਕਿਹਾ ਮੈ ਮਰਦਾ ਜ਼ਹਿਰ ਪੀਕੇ ਇਹ ਗੱਲ ਸੁਣਕੇ ਨਾਜ਼ਰ ਸਿਉ ਬਿੱਲਕੁੱਲ ਹੀ ਮੋਮ ਵਾਗ ਪਿਗਲ ਗਿਆ । ਨਾਜ਼ਰ ਸਿਉ ਤੇ ਉਸ ਦੀ ਘਰਵਾਲੀ ਨੇ ਮੁੰਡੇ ਨੂੰ ਗੱਲ ਨਾਲ ਲਾਇਆ ਤੇ ਕਿਹਾ ਨਾ ਪੁੱਤ ਇੰਝ ਨਾ ਕਹਿ । ਅਸੀ ਕਰਦੇ ਹਾ ਕੋਈ ਹੀਲਾ ਪੈਸਿਆ ਦਾ । ਇੱਥੇ ਭਾਵੇ ਲੋਕੀ ਨਾਜ਼ਰ ਸਿਉ ਨੂੰ ਗਲਤ ਕਹਿਣ ਪਰ ਔਲਾਦ ਦਾ ਮੋਹ ਬੜਾ ਕੁੱਝ ਕਰਵਾ ਦਿੰਦਾ ਇਨਸਾਨ ਤੋ । ਉਸੇ ਦਿਨ ਨਾਜ਼ਰ ਸਿਉ ਪੁੱਤ ਨੂੰ ਨਾਲ ਲੈਕੇ ਜਾ ਪਹੁੰਚਿਆ ਆੜਤੀਆ ਦੀ ਦੁਕਾਨ ਤੇ ਨਾਜ਼ਰ ਸਿਉ ਨੂੰ ਆੜਤੀਆ ਸਤਿ ਸ੍ੀ ਅਕਾਲ ਬੁਲਾਈ ਤੇ ਮੁੰਡੇ ਦੇ ਵਿਆਹ ਦੀਆ ਤਿਆਰੀਆ ਬਾਰੇ ਪੁੱਛਿਆ ।ਨਾਜ਼ਰ ਸਿਉ ਨੇ ਮੁੰਡੇ ਦੇ ਕਹਿਣ ਤੇ ਪੈਸਿਆ ਲਈ ਆੜਤੀਏ ਨੂੰ ਕਿਹਾ । ਪੰਜ ਛੇ ਲੱਖ ਰੁਪਏ ਚਾਹੀਦੇ ਨੇ ਮੁੰਡੇ ਦੇ ਵਿਆਹ ਲਈ । ਆੜਤੀਆ ਸੁਣ ਕੇ ਹੈਰਾਨ ਰਹਿ ਗਿਆ । ਦੋ ਕਿੱਲਿਆ ਦਾ ਮਾਲਿਕ ਛੇ ਲੱਖ ਮੰਗ ਰਿਹਾ ।ਆੜਤੀਏ ਨੇ ਨਾਜ਼ਰ ਸਿਉ ਨੂੰ ਜਵਾਬ ਨਹੀ ਦਿੱਤਾ ਪੇਸੈ ਦੇ ਦਿੱਤੇ। ਭਰੇ ਜਿਹੇ ਮਨ ਨਾਲ ਗੂੰਠਾ ਲਾ ਕੇ ਨਾਜ਼ਰ ਸਿਉ ਫਤਿਹ ਬੁਲਾਕੇ ਬਾਹਰ ਆ ਗਿਆ। ਤਿੰਨ ਚਾਰ ਲੱਖ ਦੀ ਲਿਮਟ ਕਰਵਾ ਲਈ ਨਾਜ਼ਰ ਸਿਉ ਨੇ ਸਹਿਕਾਰੀ ਬੈਂਕ ਤੋ ।

ਪੈਸਿਆ ਦਾ ਇੰਤਜਾਮ ਹੋ ਗਿਆ ਔਖਾ ਸੋਖਾ। ਵਿਆਹ ਸੁੱਖੀ ਸ਼ਾਦੀ ਮੁੰਡੇ ਦੀ ਸੋਚ ਵਾਗੂ ਕੀਤਾ ਗਿਆ ।ਲੋਕਾ ਵਿੱਚ ਬੱਲੇ ਬੱਲੇ ਹੋ ਗਈ ਕਿ ਨਾਜ਼ਰ ਸਿਉ ਨੇ ਅਪਣੇ ਮੁੰਡੇ ਦਾ ਵਿਆਹ ਬੜੀ ਸ਼ਾਨ ਨਾਲ ਕੀਤਾ । ਉਹ ਕਿੱਦਾ ਕੀਤਾ ਇਹ ਨਾਜ਼ਰ ਸਿਉ ਹੀ ਜਾਣਦਾ ਸੀ । ਵਿਆਹ ਤੋ ਬਾਅਦ ਮੁੰਡਾ ਫਿਰ ਵੀ ਨਹੀ ਬਦਲਿਆ ਨਾਜ਼ਰ ਸਿਉ ਨਵੀ ਵਿਆਹੀ ਨੂੰ ਧੀਆਂ ਵਾਗ ਰੱਖਦਾ ਹੈ ਪਰ ਮੁੰਡੇ ਦੀਆ ਕਰਤੂਤਾਂ ਤੋ ਉਹ ਕਾਫੀ ਤੰਗ ਸੀ ।ਨਾ ਮੁੰਡਾ ਕੋਈ ਕੰਮ ਕਰਦਾ ਨਾ ਹੀ ਕਿਸੇ ਘਰ ਦੇ ਕੰਮ ਚ ਮਾਂ ਪਿਉ ਦੀ ਮੱਦਦ ਕਰਦਾ। ਵਿਆਹ ਤੋ ਬਾਅਦ ਬੈਕਾਂ ਵਾਲਿਆ ਗੇੜੇ ਮਾਰਨੇ ਸੁਰੂ ਕਰ ਦਿੱਤੇ । ਆੜਤੀਆ ਵਿਆਜ਼ ਹਾੜੀ ਸੋਹਣੀ ਕੱਟਦਾ ਰਹਿੰਦਾ । ਆਮਦਨ ਦਾ ਸਾਧਨ ਸਿਰਫ਼ ਖੇਤੀ ਹੀ ਸੀ ਉਹ ਵੀ ਹੁਣ ਵਿਆਜਾ ਵਿੱਚ ਕੱਟਣ ਲੱਗ ਪਈ । ਨਾਜ਼ਰ ਸਿਉ ਵੀ ਕਰਜਾਈ ਜੱਟਾ ਵਾਗੂ ਗਮਾਂ ਵਿੱਚ ਰਹਿਣ ਲੱਗ ਪਿਆ । ਤੇ ਦੋ ਕਿੱਲਿਆ ਦੀ ਜਮੀਨ ਆੜਤੀਏ ਤੇ ਬੈਕਾਂ ਦੇ ਕਰਜ਼ੇ ਲਾਉਣ ਵਿੱਚ ਵਿੱਕ ਗਈ ਤੇ ਨਾਜ਼ਰ ਸਿਉ ਦਿਹਾੜੀ ਕਰਕੇ ਟਾਈਮ ਟਪਾਉਣ ਲੱਗਾ ਭਾਵੇ ਹੁਣ ਸਿਰ ਤੋ ਕਰਜ਼ਾ ਉੱਤਰ ਚੁੱਕਾ ਸੀ ਪਰ ਨਾਜ਼ਰ ਸਿਉ ਜ਼ਮੀਨ ਵਿਕਣ ਦਾ ਗਮ ਦਿਲ ਨੂੰ ਲਾ ਬੈਠਾ ।

Post New Thread  Reply

« A small touching story mainly for professionals...(do read it) | 1 purani kahani »
X
Quick Register
User Name:
Email:
Human Verification


UNP