Cross-connectio*n

P-_-u-_-n-_-j-_-a-_-b

Well-known member
ਕਈ ਵਾਰੀ ਆਪਾਂ ਕਿਸੇ ਨੂੰ ਫੋਨ ਕਰਦੇ ਹਾਂ ਅਤੇ
cross-connectio n ਹੋਣ ਕਾਰਣ ਦੋ-ਦੋ,ਤਿੰਨ-
ਤਿੰਨ ਅਵਾਜਾਂ ਸੁਣਾਈ ਦਿੰਦੀਆਂ ਨੇ.....

ਇਸੇ ਤਰਾਂ ਇਕ ਵਾਰ ਇਕ ਬਾਣੀਏ ਨੇ ਦੁਕਾਨਦਾਰੀ ਦਾ ਹਾਲ ਪੁਛਣ ਲਈ ਰਿਸਤੇਦਾਰੀ ਚ' ਫੋਨ ਕੀਤਾ, ਉਧਰੋਂ ਕੋਈ ਜੱਟ ਫੋਨ ਤੇ' ਕਿਸੇ ਨੂੰ ਅਪਨੇ ਡੰਗਰ-ਪਸ਼ੂਆਂ ਦਾ ਹਾਲ ਦੱਸ ਰਿਹਾ ਸੀ.....ਹੁਣ ਗਲਤ connection ਹੋਣ ਨਾਲ ਗੱਲ-ਬਾਤ ਕਿਵੇਂ ਹੋ ਰਹੀ ਆ ....!!!
/.
.
.
.
ਬਾਣੀਆ,'' ਹੈਲੋ, ਕਿਸ਼ੋਰੀ ਲਾਲ ਬੋਲਦਾਂ ਜੀ......ਹੋਰ
ਸੀਲਾ ਦਾ ਕੀ ਹਾਲ ਆ,,,???''

ਜੱਟ,'' ਉਹਨੇ ਤਾਂ ਕੱਲ ਸੰਗਲ ਤੜਾ ਲਿਆ, ਹੁਣ
ਰਸਿਆਂ ਨਾਲ ਬੰਨੀ ਹੋਈ ਆ ..''

ਬਾਣੀਆ,'' ਵੱਡੀ ਬੇਬੇ ਕਿਵੇਂ ਆ..??''
ਜੱਟ,'' ਉਹਨੇ ਤਾਂ ਬਾਪੁ ਕੱਲ ਸਿੰਗਾਂ ਤੇ' ਚੱਕ ਲਿਆ''

ਬਾਣੀਆ,'' ਆਪਣਾ.....ਪਵਨਾ ਕੀ ਕਰਦਾ ਹੁੰਦਾ..??''
ਜੱਟ,'' ਉਹ ਤਾਂ ਕਿੱਲਾ ਪਟਾਈ ਫਿਰਦਾ, ਰੋਜ ਖੁਰਲੀ ਚ'
ਚੜ ਜਾਂਦਾ, ਨਾਲੇ ਰੱਸਾ ਚਬਦਾ....''

ਬਾਣੀਆ ,'' ਬਾਪੁ ਦੀ ਖੁਰਾਕ ਦਾ ਖਿਆਲ ਰਖਿਆ
ਕਰੋ..''
ਜੱਟ.'' ਕੱਲ ਚਾਰ ਖਲ ਦੀਆਂ ਬੋਰੀਆਂ ਲਿਆਂਦੀਆਂ ਨੇ,
ਸੁਕੀ ਤੂੜੀ ਖਾਂਦਾ ਈ ਨੀ ਸਾਲਾ...''

ਬਾਣੀਆ,'' ਹੋਰ...ਤਾਇਆ ਜੀ ਦਾ ਕੀ ਹਾਲ ਆ..???''
ਜੱਟ,'' ਉਹਨੂੰ ਤਾਂ ਧਨੌਲੇ ਆਲੀ ਮੰਡੀ ਤੇ' ਵੇਚ ਆਏ ਸੀ,
ਸਿੰਗਾਂ ਚ' ਕੀੜੇ ਪੈ ਗਏ ਸੀ, ਹੁਣ ਰਖਣ ਵਾਲੀ ਹਾਲਤ
ਨੀ ਸੀ ਉਹਦੀ...''

ਬਾਣੀਆ,'' ਪਵਨੇ ਦੀ ਮੰਮੀ ਬੀਮਾਰ ਹੋ ਗਈ ਸੀ, ਹੁਣ
ਠੀਕ ਆ..???''
ਜੱਟ,'' ਉਹਨੂੰ ਤਾਂ ਅਮਰੀਕਨ ਸੁੰਡੀ ਪੈ ਗਈ ਸੀ,
ਪਿਛਲੇ ਮਹੀਨੇ ਸਪ੍ਰੇ ਕਰਤੀ,''

ਬਾਣੀਆ,'' ਹੋਰ ਦੁਕਾਨਦਾਰੀ ਕਿਵੇਂ ਆ??''
ਜੱਟ,'' ਬਸ ਠੀਕ ਆ,...ਕੱਲ ਦੋ ਵਾਰੀ ਟਰੈਕਟਰ ਨਾਲ
ਵਾਹ'ਤੀ, ਪਰਸੋੰ ਨੂੰ ਅੱਗ ਲਾ ਦੇਣੀ ਆ .


:lol2 :lol2
 
Top