ਡੌਲਰਾਂ ਦੀਆਂ ਮਿੱਠੀਆਂ ਜੇਲਾਂ

ਜੱਗਾ ਪੜ੍ਹਨ ਵਲੈਤੀ ਆਇਆ
ਇੱਥੇ ਆ ਕੇ ਭਾਂਡੇ ਮਾਂਝਦਾ..ਪੂਰਨਾਂ..ਪੂਰਨਾਂ
ਦਿਲ ਵਿੱਚ ਪਿੰਡ ਵਸਦਾ ਵੇ ਕੋਈ ਦੂਰ ਨਾ...

ਜੱਗੇ ਜੱਟ ਨੇ ਟੈਕਸੀ ਕਰ ਲੀ..
ਨੋਟਾਂ ਵਾਲੀ ਮਸ਼ੀਨ ਬਣ ਗਿਆ.ਬੱਲਿਆ..ਬੱਲਿਆ
ਚੱਕ ਟੈਕਸੀ ਜੱਗਾ ਇਅਰਪ੍ਰੋਟ ਨੂੰ ਚੱਲਿਆ....

ਜੱਗੇ ਜੱਟ ਨੇ ਸਕਿਓਰਟੀ ਕਰ ਲੀ.
ਚੌਕੀਦਾਰਾ ਦਿਨ ਰਾਤ ਕਰਦਾ..ਕਰਦਾ...
ਸਿੱਧਾ ਹੋਗਿਆ ਤੱਕਲੇ ਦੇ ਵਾਂਗੂ ਕੰਮ ਬਿਨ੍ਹਾਂ ਨੀ ਇੱਥੇ ਸਰਦਾ

ਕਦੇ ਕਦੇ ਜੱਗਾ ਕਲੀਨੀਗ ਕਰਦਾ..
ਸ਼ੌਕ ਨਾਲ ਪੋਚਾ ਮਾਰੇ ਸੋਣਿਆ..ਸੋਣਿਆ..
ਮਿਸ ਕਾਲਾਂ ਮਾਰ ਪਤਲੋ ਤੰਗ ਕਰਦੀ ਪੱਟ ਹੋਣਿਆ..

ਜੱਗਾ ਕਾਰ ਵਾਸ਼ ਤੇ ਜਾਵੇ..
ਧੋਂਦਾ ਰਗੜ ਰਗੜ ਕੇ ਕਾਰਾਂ ਬੱਲੀਏ..ਬੱਲੀਏ...
ਪੁੱਠਾ ਪੰਗਾ ਲੈ ਲਿਆ ਬੋਕਦੇ ਸਿੰਙਾਂ ਨੂੰ ਹੱਥ ਲਾਕੇ ਝੱਲੀਏ

ਡੌਲਰਾਂ ਦੀਆਂ ਮਿੱਠੀਆਂ ਜੇਲਾਂ ਵਿੱਚ ਫਸੇ, ਹੁਣ ਲੜਦੇ ਹਾਂ ਕੇਸ ਤਕਦੀਰਾਂ ਦੇ....
ਔਖੇ ਵੇਲੇ ਯਾਦ ਕਰ ਲਈ ਦਾ ਆਪਣਿਆਂ ਨੂੰ, ਤੇ ਕਰ ਲਈਦੇ ਯਾਦ ਬੋਲ ਫਕੀਰਾਂ ਦੇ....
"ਜਿਹੜੇ ਘੁੱਮਦੇ ਸੀ ਸਾਰੀ ਸਾਰੀ ਰਾਤ, ਹੁਣ ਅਸੀ ਉਹ ਨਾ ਰਹੇ....
ਜਿਹੜੇ ਸੌਂਦੇ ਸੀ ਸਾਰਾ ਸਾਰਾ ਦਿਨ,ਹੁਣ ਅਸੀ ਉਹ ਨਾ ਰਹੇ...."

"ਖੌਰੇ ਕਦੋਂ ਜਾਗ ਜਾਣ , ਇਹ ਭਾਗ ਸਾਡੇ ਸੁੱਤੇ....
CANADA ਦਾ VISA ਲਿਆ STUDY BASE ਉਤੇ.....

ਸਾਨੂੰ ਵੀ ਵਤਨ ਦੀ ਯਾਦ ਆਉਂਦੀ ਰਿਹੰਦੀ ਏ , ਜਦ ਵੀ ਸੁਪਨੇ ਵਿੱਚ ਮਾਂ ਕੋਈ ਤਰਲੇ ਪਾਉਂਦੀ ਰਿਹੰਦੀ ਏ.....>np
ਸੱਜਣ-ਬੇਲੀ-ਯਾਰ ਤਾਂ ਚੇਤੇ ਆ ਹੀ ਜਾਂਦੇ ਨੇ, ਭੈਣ-ਭਰਾ ਦੇ ਪਿਆਰ ਵੀ ਚੇਤੇ ਆ ਹੀ ਜਾਂਦੇ ਨੇ.......CANADA ਵਰਗਾ ਦੇਸ਼ ਤਾਂ ਦਿੱਲ ਖਿੱਚਦਾ ਜ਼ਰੂਰ ਹੈ,ਪਰ ਆਪਨੇ ਵਤਨ ਦੀ ਮਿੱਟੀ ਦਾ ਕੁਝ ਵੱਖਰਾ ਸਰੂਰ ਹੈ
ਗੋਰੇ-ਕਾਲ਼ੇ ਲੋਕ ਇਸ ਮੁਲਕ 'ਚ ਪਾਏ ਜਾਂਦੇ ਨੇ,NIGHT SHIFTS ਲਗਾ ਕੇ ਯਾਰੋ DOLLAR ਕਮਾਏ ਜਾਂਦੇ ਨੇ ......:ir
ਡੌਲਰਾਂ ਦੀਆਂ ਮਿੱਠੀਆਂ ਜੇਲਾਂ ਦੇ ਕੈਦੀ ਅਸੀ ਬਣਕੇ ਰਿਹ ਗਏ, ਦੇਸ ਹੋਇਆ ਪਰਦੇਸ ਜਾਂਦੀ ਵਾਰ AIRPORT ਤੇ ਕਿਹ ਗਏ........."

 
Top