ਐੱਲ . ਐੱਲ . ਬੀ. ਦੀ ਪੜਾਈ ..

Yaar Punjabi

Prime VIP
ਐੱਲ . ਐੱਲ . ਬੀ. ਦੀ ਪੜਾਈ ..
ਪ੍ਰੋਫੈਸਰ :- ਜੇ ਤੂੰ ਕਿਸੇ ਨੂੰ ਸੰਤਰਾ ਦੇਣਾ ਹੋਵੇ ਤਾਂ ਕਿਵੇਂ ਦੇਵੇਂਗਾ ?
ਵਿਦਿਆਰਥੀ :- ਆਹ ਲੈ ਬਈ ਸੰਤਰਾ
ਪ੍ਰੋਫੈਸਰ :- ਤੂੰ ਕਾਨੂੰਨ ਦਾ ਵਿਦਿਆਰਥੀ ਏਂ , ਕਾਨੂੰਨੀ ਤਰੀਕੇ ਨਾਲ ਦੱਸ ?
ਵਿਦਿਆਰਥੀ :- ਮੈਂ ਬਹਾਦਰ ਸਿੰਘ ਪੁੱਤਰ ਸ਼੍ਰੀ ਨਾਜਰ ਸਿੰਘ ਨਿਵਾਸੀ ਪਿੰਡ ਫਾਤੋਵਾਲ ਪੰਜਾਬ , ਆਪਣੀ ਪੂਰੀ ਖੁਸ਼ੀ ਤੇ ਹੋਸ਼ ਹਵਾਸ ਵਿੱਚ , ਬਿਨਾਂ ਕਿਸੇ ਡਰ ਜਾਂ ਲਾਲਚ ਦੇ ਇਹ ਫਲ ਜਿਸ ਨੂੰ ਸੰਤਰਾ ਆਖਦੇ ਹਨ | ਜਿਸ ਤੇ ਮੇਰਾ ਪੂਰਾ ਮਾਲਕਾਨਾ ਹੱਕ ਹੈ , ਇਸ ਸੰਤਰੇ ਨੂੰ ਮੈਂ ਇਸਦੇ ਰਸ , ਗੁੱਦੇ , ਬੀਜ ਤੇ ਛਿਲਕੇ ਸਮੇਤ ਤੈਨੂੰ ਦੇ ਰਿਹਾ ਹਾਂ | ਔਰ ਤੈਨੂੰ ਇਸ ਗੱਲ ਦਾ ਬਿਨਾਂ ਸ਼ਰਤ ਪੂਰਾ ਅਧਿਕਾਰ ਦੇ ਰਿਹਾ ਹਾਂ ਕੀ ਤੂੰ ਇਸ ਨੂੰ ਕੱਟਣ , ਛਿਲਣ , ਖਾਣ ਜਾਂ ਫ੍ਰਿਜ ਵਿੱਚ ਰਖਣ ਲਈ ਪੂਰੀ ਤਰਾਂ ਸੁਤੰਤਰ ਹੈਂ | ਤੈਨੂੰ ਇਹ ਅਧਿਕਾਰ ਵੀ ਹੋਵੇਗਾ ਕਿ ਤੂੰ ਇਸ ਨੂੰ ਇਸਦੇ ਰਸ , ਗੁੱਦੇ , ਬੀਜ ਤੇ ਛਿਲਕੇ ਸਮੇਤ ਜਾਂ ਇਸ ਦੇ ਕਿਸੇ ਭਾਗ ਨੂੰ ਦਾਨ ਕਰ ਸਕਦਾ ਏਂ ਵੇਚ ਸਕਦਾ ਏਂ , ਇਸ ਦੀ ਸੁਰੱਖਿਆ ਲਈ ਸਕਿਉਰਟੀ ਗਾਰਡ ਰੱਖ ਸਕਦਾ ਹੈਂ , ਜੇ ਕੋਈ ਸਕਿਉਰਟੀ ਵਾਲਾ ਆਪਣੇ ਨਿੱਜੀ ਫਾਇਦੇ ਲਈ ਇਸ ਦਾ ਪ੍ਰਯੋਗ ਕਰਦਾ ਹੈ ਤਾਂ ਤੈਨੂੰ ਪੂਰਾ ਹੱਕ ਹੋਵੇਗਾ ਕੇ ਤੂੰ ਉਸ ਦੇ ਖਿਲਾਫ਼ ਐਫ ਆਈ ਆਰ ਦਰਜ ਕ੍ਰਵਾਵੇਂ ਜਾਂ ਵਕੀਲ ਨਿਜੁਕਤ ਕਰਕੇ 406 ਦਾ ਮੁਕਦਮਾ ਕਰੇਂ |
ਮੈਂ ਇਹ ਘੋਸ਼ਣਾ ਕਰਦਾ ਹਾਂ ਕਿ ਅੱਜ ਤੋਂ ਪਹਿਲਾਂ ਇਸ ਸੰਤਰੇ ਸਬੰਧੀ ਕੋਈ ਵਾਦ ਵਿਵਾਦ ਜਾਂ ਝਗੜੇ ਦਾ ਮੈਂ ਜਿਮੇਦਾਰ ਹੋਵਾਂਗਾ | ਅੱਜ ਤੋਂ ਬਾਦ ਮੇਰਾ ਇਸ ਸੰਤਰੇ ਨਾਲ ਕੋਈ ਸਬੰਧ ਨਹੀਂ ਰਹੇਗਾ
ਪ੍ਰੋਫੈਸਰ : - ਪ੍ਰਭੂ ਤੁਹਾਡੇ ਚਰਨ ਕਿਥੇ ਹਨ ? ????????????
 
Top