ਜੋ ਤੁਸੀ ਕਹੋ !!

ਘਰਵਾਲੀ :- ਰੋਟੀ ਵਿੱਚ ਕੀ ਬਣਾਵਾ ?
ਘਰਵਾਲਾ :- ਕੁੱਝ ਵੀ ਬਣਾ ਲਾ, ਕੀ ਬਣਾਏ ਗੀ ?
ਘਰਵਾਲੀ :- ਜੋ ਤੁਸੀਂ ਕਹੋ ।
ਘਰਵਾਲਾ :- ਦਾਲ ਚੋਲ ਬਣਾ ਲਾ ।
ਘਰਵਾਲੀ :- ਦੁਪਿਹਰੇ ਤੇ ਖਾਂਦੇ ਸੀ ।
ਘਰਵਾਲਾ :- ਰੋਟੀ ਸਬਜ਼ੀ ਬਣਾ ਲਾ ਫਿਰ ।
ਘਰਵਾਲੀ :- ਓ ਬੱਚਿਆ ਨੇ ਨਹੀ ਖਾਣੀ ।
ਘਰਵਾਲਾ :- ਪੂੜੀ ਛੋਲੇ ਬਣਾ ਲਾ ਫਿਰ ।
ਘਰਵਾਲੀ :- ਓ ਮੈਨੂੰ ਨਹੀ ਸਵਾਦ ਲੱਗਦੇ ।
ਘਰਵਾਲਾ :- ਅੰਡਿਆ ਦੀ ਭੁਰਜੀ ਬਣਾ ਲਾ ।
ਘਰਵਾਲੀ :- ਅੱਜ ਮੰਗਲਵਾਰ ਏ ।
ਘਰਵਾਲਾ :- ਪਰੋਠੇ ਬਣਾ ਲਾ ।
ਘਰਵਾਲੀ :- ਰਾਤੀ ਪਰੋਠੇ ਕੋਣ ਖਾਂਦਾ ?
ਘਰਵਾਲਾ :- ਹੋਟਲ ਵਿੱਚੋ ਮੰਗਵਾ ਲੈਨੇ ਵਾ ?
ਘਰਵਾਲੀ :- ਰੋਜ ਰੋਜ ਬਾਹਰ ਦਾ ਖਾਣਾ ਨਹੀ ਖਾਈ ਦਾ ।
ਘਰਵਾਲਾ :- ਕੜੀ ਚੋਲ ਬਣਾ ਲਾ ।
ਘਰਵਾਲੀ :- ਲੱਸੀ ਨਹੀ ਹੈਗੀ ।
ਘਰਵਾਲਾ :- ਇੰਡਲੀ ਸਾਬਰ ਬਣਾ ਲਾ ।
ਘਰਵਾਲੀ :- ਟਾਇਮ ਲੱਗਦਾ ਪਿਹਲਾ ਦੱਸਣਾ ਸੀ ।
ਘਰਵਾਲਾ :- ਇੱਦਾ ਕਰ ਫਿਰ ਮੈਗੀ ਬਣਾ ਲਾ ।
ਘਰਵਾਲੀ :- ਮੈਗੀ ਨਾਲ ਮੇਰਾ ਢਿੱਡ ਨਹੀ ਭਰਦਾ ।
ਘਰਵਾਲਾ :- ਤੇ ਫਿਰ ਕੀ ਬਣਾਏ ਗੀ ??
ਘਰਵਾਲੀ :- ਜੋ ਤੁਸੀ ਕਹੋ !!​
 
Top