Zindagi Wicho Usde Naam Wala Main Varka Hi Parr Dita..!!

JUGGY D

BACK TO BASIC
ਪਹੁ-ਫੁਟਾਲੇ ਦੀ ਪਹਿਲੀ ਕਿਰਨ ਨੇ, ਜੀਵਨ ਨੂੰ ਨਵਾਂ ਰਾਸਤਾ ਦਿਖਾ ਦਿਤਾ ...
ਜ਼ਿੰਦਗੀ ਵਿਚੋ ਉਸਦੇ ਨਾਮ ਵਾਲਾ, ਮੈਂ ਵਰਕਾ ਹੀ ਪਾੜ ਦਿਤਾ .....

ਕੀਹਨ ਸਿਆਣੇ ਆਏ ਇਕਲੇ ਦੁਨੀਆਂ ਤੇ, ਇਕਲੇ ਹੀ ਤੁਰ ਜਾਣਾ ...
ਜਿਹੜੀ ਸੇਹ੍ਹ ਨੇ ਜਨਮ ਲਿਆ ਅਖੀਰ ਨੂੰ ਮਰ ਜਾਣਾ ....
ਇਕ ਜਨਮ ਕੋਈ ਸਾਥ ਨਾ ਦਿੰਦਾ....
ਕੋਈ ਇਕ ਜਨਮ ਸਾਥ ਨਾ ਦਿੰਦਾ,ਤੂੰ ਸੱਤ ਜਨਮਾਂ ਦਾ ਵਾਦਾ ਕਰ ਦਿਤਾ ...
ਜ਼ਿੰਦਗੀ ਵਿਚੋ ਉਸਦੇ ਨਾਮ ਵਾਲਾ, ਮੈਂ ਵਰਕਾ ਹੀ ਪਾੜ ਦਿਤਾ .....

'' ਜ਼ਿੰਦਗੀ ਬਸ ਇਕ ਥੋਖਾ ਹੈ '' ਇਹਨੂੰ ਸਚ ਨਾ ਸਮਝ ਬੇਠੀ....
ਕੁਝ ਲੜਦੇ ਇਥੇ ਮੋਤ ਨਾਲ, ਕੁਝ ਜ਼ਿੰਦਗੀ ਖਾਤਿਰ ਮਰਦੇ ਨੇ ....
ਉਹਨਾ ਸ਼ਹੀਦਾਂ ਦੀ ਕੁਰਬਾਨੀ, ਤੂੰ ਝੂਠ ਹੀ ਨਾ ਸਮਝ ਬੇਠੀ ....
ਜੀਵਨ ਨੂੰ ਕਿਸੇ ਲੇਖੇ ਲਗਾ ਗਏ ਉਹ...
ਲੇਖੇ ਲਗਾ ਗਏ ਜੀਵਨ ਨੂੰ, ਤੂੰ ਦਸ ਕੀ ਸਵਾਰ ਦਿਤਾ ...????
ਬਸ !!
ਜ਼ਿੰਦਗੀ ਵਿਚੋ ਉਸਦੇ ਨਾਮ ਵਾਲਾ, ਤੂੰ ਵਰਕਾ ਹੀ ਪਾੜ ਦਿਤਾ ..... !!

ਠੰਡਾ ਹੋਜਾ ਬਰਫ ਵਾਂਗ, ਕਿਸੇ ਸੀਨੇ ਵਿਚ ਠੰਡ ਪਾਦੇ ...
ਬੇ-ਸ਼ੱਕ ਬਣਜਾ ਅੱਗ, ਕਿਸੇ ਕਚੇ ਨੂੰ ਪਕਾਦੇ ....
ਜਾਂ ਫਿਰ ਵਰਜਾ ਵਰਖਾ ਬਣਕੇ, ਗਰੀਬ ਦੀ ਕੁਲੀ ਦਾਣੇ ਪਾਦੇ...
" ਜੱਗੀ " ਕੀਤਾ ਕੀ ਤੂੰ ਜੀਵਨ ਵਿਚ ...??
ਇਕ ਅ-ਸਫਲ ਪਿਆਰ ਦਾ ਹੋਕਾ ਲਾ ਦਿਤਾ ...
ਚੰਗਾ ਕੀਤਾ ਤੂੰ ਉਸਦੇ ਨਾਮ ਵਾਲਾ ਵਰਕਾ ਹੀ ਪਾੜ ਦਿਤਾ....!!

ਜ਼ਿੰਦਗੀ ਦਿਤੀ ਜਿਹਨਾ ਮੈਨੂੰ, ਮਾਤਾ ਪਿਤਾ ਨੂੰ ਅਗੇ ਵਧਣ ਦਾ ਇਕਰਾਰ ਦਿਤਾ....
ਜ਼ਿੰਦਗੀ ਵਿਚੋ ਉਸਦੇ ਨਾਮ ਵਾਲਾ, ਮੈਂ ਵਰਕਾ ਹੀ ਪਾੜ ਦਿਤਾ .....!!
ਜ਼ਿੰਦਗੀ ਵਿਚੋ ਉਸਦੇ ਨਾਮ ਵਾਲਾ, ਮੈਂ ਵਰਕਾ ਹੀ ਪਾੜ ਦਿਤਾ .....!!
 

Arun Bhardwaj

-->> Rule-Breaker <<--
ਕੋਈ ਇਕ ਜਨਮ ਸਾਥ ਨਾ ਦਿੰਦਾ,ਤੂੰ ਸੱਤ ਜਨਮਾਂ ਦਾ ਵਾਦਾ ਕਰ ਦਿਤਾ ...

ਜ਼ਿੰਦਗੀ ਦਿਤੀ ਜਿਹਨਾ ਮੈਨੂੰ, ਮਾਤਾ ਪਿਤਾ ਨੂੰ ਅਗੇ ਵਧਣ ਦਾ ਇਕਰਾਰ ਦਿਤਾ....

:wah bahut sohna likhiya jd 22 FB te labh lai ehnu.. :p
 

$hokeen J@tt

Prime VIP
ਠੰਡਾ ਹੋਜਾ ਬਰਫ ਵਾਂਗ, ਕਿਸੇ ਸੀਨੇ ਵਿਚ ਠੰਡ ਪਾਦੇ ...
ਬੇ-ਸ਼ੱਕ ਬਣਜਾ ਅੱਗ, ਕਿਸੇ ਕਚੇ ਨੂੰ ਪਕਾਦੇ ....
ਜਾਂ ਫਿਰ ਵਰਜਾ ਵਰਖਾ ਬਣਕੇ, ਗਰੀਬ ਦੀ ਕੁਲੀ ਦਾਣੇ ਪਾਦੇ...
" ਜੱਗੀ " ਕੀਤਾ ਕੀ ਤੂੰ ਜੀਵਨ ਵਿਚ ...??
ਇਕ ਅ-ਸਫਲ ਪਿਆਰ ਦਾ ਹੋਕਾ ਲਾ ਦਿਤਾ ...
ਚੰਗਾ ਕੀਤਾ ਤੂੰ ਉਸਦੇ ਨਾਮ ਵਾਲਾ ਵਰਕਾ ਹੀ ਪਾੜ ਦਿਤਾ....!!

:ginni :)
 

JUGGY D

BACK TO BASIC
ਕੋਈ ਇਕ ਜਨਮ ਸਾਥ ਨਾ ਦਿੰਦਾ,ਤੂੰ ਸੱਤ ਜਨਮਾਂ ਦਾ ਵਾਦਾ ਕਰ ਦਿਤਾ ...

ਜ਼ਿੰਦਗੀ ਦਿਤੀ ਜਿਹਨਾ ਮੈਨੂੰ, ਮਾਤਾ ਪਿਤਾ ਨੂੰ ਅਗੇ ਵਧਣ ਦਾ ਇਕਰਾਰ ਦਿਤਾ....

:wah bahut sohna likhiya jd 22 FB te labh lai ehnu.. :p


"FB te labh lai ehnu.." ਕੀ ਮਤਲਬ ਵੀਰ ..ਮਾਫ਼ ਕਰਨਾ ਸਮਝ ਨਹੀ ਪਈ ???
 

Arun Bhardwaj

-->> Rule-Breaker <<--
^^^ means copy paste krta main FB de apne Page te ........:p


tnshn na lavin , tuhda naam v mention kita hai as a writer... :p
 

JUGGY D

BACK TO BASIC
^^ ਬਹੁਤ ਬਹੁਤ ਧੰਨਵਾਦ ਵੀਰ ਜੀ ....!!:jaffi

"ਕੁਝ ਨਹੀ ਫ਼ਰਕ ਪੈਂਦਾ, ਨਾਮ ਤੇਰਾ ਹੋਵੇ ਜਾਂ ਮੇਰਾ,
ਅਸੀਂ ਫ਼ਕੀਰ ਫੀਕਰਾਂ ਦੇ ਫਿਕਰੇ ਤੋ ਦੂਰ ਹੀ ਚੰਗੇ ਹਾਂ...."
 
" ਜੱਗੀ " ਕੀਤਾ ਕੀ ਤੂੰ ਜੀਵਨ ਵਿਚ ...??
ਇਕ ਅ-ਸਫਲ ਪਿਆਰ ਦਾ ਹੋਕਾ ਲਾ ਦਿਤਾ ...
ਚੰਗਾ ਕੀਤਾ ਤੂੰ ਉਸਦੇ ਨਾਮ ਵਾਲਾ ਵਰਕਾ ਹੀ ਪਾੜ ਦਿਤਾ....!!
 
Top