Yaad

ਧੁੰਦਲੀ ਜੀ ਇਕ ਯਾਦ ਸੀਨੇ ਵਿੱਚ ਬੀਤ ਗਈਆ ਕੁਝ ਰੁੱਤਾਂ ਦੀ,
ਬਾਜ਼ਾਰ ਜਾ ਕੇ ਜਦੋਂ ਜ਼ਿੱਦ ਕਰਦੇ ਸੀ, ਲਾਈਟਾਂ ਵਾਲੇ ਬੂਟਾਂ ਦੀ.....
ਤਾੜੀ ਵਾਲੇ ਬਾਂਦਰ ਲਈ, ਇੱਕ ਦਿਨ ਬੜਾ ਸੀ ਰੋਇਆ ਮੈਂ,
ਨਾ ਨਾ ਨਾ ਤੂੰ ਝੂਠ ਬੋਲਦਾਂ, ਅਜੇ out ਨੀ ਹੋਇਆ ਮੈਂ...
ਸਾਰੇ ਦਿਨ ਦੀ ਮਸਤੀ ਪਿੱਛੋਂ ਸ਼ਾਮ ਨੂੰ ਆ ਕੇ ਘਰ ਵੜਨਾ,
ਰਾਮਲੀਲਾ ਵਿੱਚ ਰਾਵਣ ਤੇ ਰਾਮ ਦਾ ਉਹ ਯੁੱਧ ਲੜਨਾ...
ਸਾਰਾ ਦਿਨ ਮੱਤ ਮਾਰ ਦਿੰਦੇ ਸੀ, ਮੇਲੇ 'ਚੋਂ ਲਈਆਂ ਬੰਦੂਕਾਂ ਦੀ...
ਧੁੰਦਲੀ ਜੀ ਇਕ ਯਾਦ ਸੀਨੇ ਵਿੱਚ ਬੀਤ ਗਈਆ ਕੁਝ ਰੁੱਤਾਂ ਦੀ,
 
Top