ਕੀ ਹਾਲਤ ਹੋਈ ਪੰਜਾਬ ਦੀ written by Gerry

ਕੀ ਹਾਲਤ ਹੋਈ ਪੰਜਾਬ ਦੀ ਕਿੱਧਰ ਨੂੰ ਤੁਰ ਗਏ ਲੋਕ
ਡੱਬ ਵਿੱਚ ਬੋਤਲ ਸ਼ਰਾਬ ਦੀ ਕਿਹਡ਼ੇ ਪਾਲ਼ ਲਏ ਸ਼ੌਂਕ
ਦੋ ਘੁੱਟ ਪੀਹ ਕੇ ਦਾਰੂ ਕਿਵੇਂ ਇਹ ਗਾਲ਼ਾਂ ਵਰਾਉਂਦੇ ਨੇ
ਜਾ ਕੇ ਪੱਬ ਕਲੱਬਾਂ ਦੇ ਵਿੱਚ ਹੁਣ ਭੰਗਡ਼ੇ ਪਾਉਂਦੇ ਨੇ
ਪੀਤੀ ਖਾਦੀ ਦੇ ਵਿੱਚ ਕਿਵੇਂ ਇਹ ਫੁਕਰੀਆਂ ਮਾਰ ਜਾਦੇਂ
ਮੈਂ ਏ ਕਰਦੂੰ ਮੈਂ ਓ ਕਰਦੂੰ ਗੁੱਡੀ ਨੂੰ ਅੰਬਰੀਂ ਚਾਡ਼ ਜਾਦੇਂ
ਕਰਕੇ ਕੁੱਝ ਦਖਾਉਣਾ ਨਹੀਂ ਕਿਸਮਤ ਸਹਾਰੇ ਬਹਿ ਜਾਦੇਂ
ਖੌਰੇ ਕਿਹੋ ਜਹਿ ਲੇਖ ਲਿਖੇ ਨੇ ਰੱਬ ਨੂੰ ਮਾਡ਼ਾ ਕਹਿ ਜਾਦੇਂ
"ਮਰਜਾਣਾ ਗੈਰੀ" ਨਿੱਤ ਪੰਜਾਬ ਦੀ ਇਹ ਹਾਲਤ ਦੇਖਦਾ ਏ
ਬੱਸ ਯਾਰੋ ਏ ਹਾਲਾਤਾਂ ਨੂੰ ਹੀ ਨਿੱਤ ਕਾਗਜ਼ਾਂ ਉੱਤੇ ਲੇਖਦਾ ਏ
ਕੋਈ ਵਾਹ-ਵਾਹ ਕਹਿ ਜਾਦਾਂ ਏ ਕੋਈ ਜਾਦਾਂ ਮੈਨੂੰ ਭੌਂਕ
ਕੀ ਹਾਲਤ ਹੋਈ ਪੰਜਾਬ ਦੀ ਕਿੱਧਰ ਨੂੰ ਤੁਰ ਗਏ ਲੋਕ
ਡੱਬ ਵਿੱਚ ਬੋਤਲ ਸ਼ਰਾਬ ਦੀ ਕਿਹਡ਼ੇ ਪਾਲ ਲਏ ਸ਼ੌਂਕ...written By Gurwinder Singh.Gerry 21/11/2011
 

Attachments

  • shrabi dunia 1.JPG
    shrabi dunia 1.JPG
    117.2 KB · Views: 99
Top