writer Gerry.Pind mera aan dekh leh

ਜੇ ਤੂੰ ਜਾਨਣਾ ਏਂ ਸੱਚੇ ਰੱਬ ਦੀ ਰਜ਼ਾ ਨੂੰ
ਪਿੰਡ ਮੇਰਾ ਆਣ ਦੇਖਲੈ
ਜੇ ਤੂੰ ਜਾਨਣਾ ਕਿਸੇ ਫਕਰ ਦੀ ਦੁਆ ਨੂੰ
ਪਿੰਡ ਮੇਰਾ ਆਣ ਦੇਖਲੈ
.
ਮੈਨੂੰ ਭੁਲਦਾ ਨਈਂ ਗੋਹੇ ਨਾਲ੍ਹ ਲਿਪਿਆ ਓਹ ਵਿਹੜ੍ਹਾ
ਜਿੱਥੇ ਮੇਰਾ ਬਚਪਨ ਬੀਤਿਆ
ਕਾਂ ਬੋਲਦਾ ਨਈਂ ਹੁਣ ਓਹ ਸੁੰਨਾ ਜਾਪਦਾ ਚੁਫੇਰਾ
ਜਿੱਥੇ ਮੇਰਾ ਬਚਪਨ ਬੀਤਿਆ
ਜੇ ਤੂੰ ਦੇਖਣਾ ਏਂ ਕਿਸੇ ਪੀਰ ਦੀ ਜਗਾ ਨੂੰ
ਪਿੰਡ ਮੇਰਾ ਆਣ ਦੇਖਲੈ
ਜੇ ਤੂੰ ਜਾਨਣਾ ਏਂ ਸੱਚੇ ਰੱਬ ਦੀ ਰਜ਼ਾ ਨੂੰ
ਪਿੰਡ ਮੇਰਾ ਆਣ ਦੇਖਲੈ |
.
ਜਿਥੋਂ ਜਿਸਦਾ ਏ ਰੱਬ ਦਾ ਬਣਾਇਆ ਘੇਰਾ
ਓਹ ਮਿੱਟੀ ਦਾ ਚੁਬਾਰਾ ਵੱਖਰਾ
ਤੜ੍ਹਕੇ ਉਠਕੇ ਅਸੀਂ ਪਾਓਣਾ ਜਿੱਥੇ ਫੇਰਾ
ਓਹ ਖੇਤਾਂ ਦਾ ਨਜ਼ਾਰਾ ਵੱਖਰਾ
ਜੇ ਤੂੰ ਦੇਖਣਾ ਏਂ ਸੋਹਣੀ ਲੱਗੀ ਹੋਈ ਕਪਾਹ ਨੂੰ
ਮਾਲਵੇ ਨੂੰ ਆਣ ਦੇਖਲੈ
ਜੇ ਤੂੰ ਜਾਨਣਾ ਏਂ ਸੱਚੇ ਰੱਬ ਦੀ ਰਜ਼ਾ ਨੂੰ
ਪਿੰਡ ਮੇਰਾ ਆਣ ਦੇਖਲੈ |
.
ਮੈਨੂੰ ਭੁਲਦਾ ਨਈਂ ਹਾਏ ਬੰਬੀ ਤੇ ਨਹਾਓਣਾ
ਖੂਹ ਦਾ ਪਾਣੀ ਛੱਲ ਮਾਰਦਾ
ਚਿੜੀਆਂ ਦਾ ਕੱਠੇ ਹੋ ਕੇ ਰੋਲ੍ਹਾ ਪਾਓਣਾ
ਜਿਵੇਂ ਕੋਈ ਅਵਾਜ਼ ਮਾਰਦਾ
ਜੇ ਤੂੰ ਮਾਨਣਾ ਏਂ ਠੰਡੀ ਚਲਦੀ ਹਵਾ ਨੂੰ
ਬੰਬੀ ਉੱਤੇ ਬੈਠ ਦੇਖਲੈ
ਜੇ ਤੂੰ ਜਾਨਣਾ ਏਂ ਸੱਚੇ ਰੱਬ ਦੀ ਰਜ਼ਾ ਨੂੰ
ਪਿੰਡ ਮੇਰਾ ਆਣ ਦੇਖਲੈ |
.
ਲਹਿ ਕੇ ਪੱਠੇ ਜਦੋਂ ਮੈਂ ਹਵੇਲੀ ਵੱਲ ਜਾਣਾ
ਹੋਲ੍ਹੀ-ਹੋਲ੍ਹੀ ਗੱਡਾ ਚਲਦਾ
ਤੋੜ੍ਹ ਕੇ ਸਾਗ ਦੀ ਗੰਧਲ ਨੂੰ ਮੈਂ ਖਾਣਾ
ਦਰਗਾਹਾਂ ਵਿੱਚ ਰਾਹਾਂ ਮਲਦਾ
ਜੇ ਤੂੰ ਦੇਖਣਾ ਏਂ ਜੱਨਤ ਦੇ ਓਹ ਰਾਹ ਨੂੰ
ਕੱਚੇ-ਪੱਕੇ ਰਾਹ ਨੂੰ ਦੇਖਲੈ
ਜੇ ਤੂੰ ਜਾਨਣਾ ਏਂ ਸੱਚੇ ਰੱਬ ਦੀ ਰਜ਼ਾ ਨੂੰ
ਪਿੰਡ ਮੇਰਾ ਆਣ ਦੇਖਲੈ |
.
ਬੈਠਾ ਬੋਹੜ੍ਹ ਥੱਲੇ ਗੱਲ ਕੋਈ ਸੁਣਾਵਾਂ
ਆਖਦੇ ਫਕੀਰ ਆ ਗਿਆ
ਵਾਂਗ ਕੋਇਲ ਦੇ ਜਦੋਂ ਹੇਕ ਕੋਈ ਲਾਵਾਂ
ਜਿਵੇਂ ਮਰਜਾਣਾ ਗੀਤ ਗਾ ਗਿਆ
ਜੇ ਤੂੰ ਜਾਨਣਾ ਏਂ "ਗੈਰੀ" ਦੀ ਕਲਾ ਨੂੰ
ਆਥਣ ਵੇਲੇ ਆਣ ਦੇਖਲੈ
ਜੇ ਤੂੰ ਜਾਨਣਾ ਏਂ ਸੱਚੇ ਰੱਬ ਦੀ ਰਜ਼ਾ ਨੂੰ
ਪਿੰਡ ਮੇਰਾ ਆਣ ਦੇਖਲੈ ......ਲੇਖਕ...ਗੁਰਵਿੰਦਰ ਸਿੰਘ.ਗੈਰੀ |
 

Attachments

  • kacha vehrha.jpg
    kacha vehrha.jpg
    133.1 KB · Views: 80
Last edited:
Top