Waqt Chalda Reha...

<~Man_Maan~>

DEATHBEAST
Main tham si gya, waqt chalda reha...
Khushiyan ghamiyan di chaal chalda reha,
Naa mere valda naa tere valda reha,
Main tham si gya, waqt chalda reha...

Roshani di hanere naal takraar hoyi,
Kite rooh jitti kite haar hoyi,
Main khud nu sach toh door ghalda reha,
Main tham si gya, waqt chalda reha...

Rukhan ne mainu sahara si ditta,
Dubbde rehgir nu kinara si ditta,
Pathran layi suraj chardta dhalda reha,
Main tham si gya, waqt chalda reha...

Fer mulakat tanhayi naal hoyi,
Mere vich luke jazbaatan di gehrayi naal hoyi,
Fer kalam te kaagaz di dosti da silsila chalda reha,
Main tham si gya, waqt chalda reha...

Oh bachpan eh jawani te aaun aali zindgani,
Har than te jhalakdi oh galati purani,
Beyan kardi hai meri naakam ishq-e-kahani,
Ohna diyan tohmatan "Man_Maan" taufe samjh hass-hass jhallda reha..
Main tham si gya, waqt chalda reha...

Koi labhna chahhe je mainu ohna raahan che main othe millanga,
Jithe judaa hoye si jisma toh roohan de vakh raaste main othe millanga,
Jithe waffa da wapar shreaam bewafai di mandiyan ch chalda reha,
Main tham si gya, waqt chalda reha..

----------------------------------------------------------------------------------------------------------------------------------------------------------

ਮੈਂ ਥੰਮ ਸੀ ਗਿਆ ਵਕ਼ਤ ਚਲਦਾ ਰਿਹਾ ।
ਖੁਸ਼ੀਆਂ ਗ਼ਮੀਆਂ ਦੀ ਚਾਲ ਚਲਦਾ ਰਿਹਾ ।
ਨਾ ਮੇਰੇ ਵਲਦਾ ਨਾ ਤੇਰੇ ਵਲਦਾ ਰਿਹਾ ।
ਮੈਂ ਥੰਮ ਸੀ ਗਿਆ ਵਕ਼ਤ ਚਲਦਾ ਰਿਹਾ ।।

ਰੋਸ਼ਨੀ ਦੀ ਹਨੇਰੇ ਨਾਲ ਤਕਰਾਰ ਹੋਈ।
ਕਿਤੇ ਰੂਹ ਜਿੱਤੀ ਕਿਤੇ ਹਾਰ ਹੋਈ।
ਮੈਂ ਖੁਦ ਨੂੰ ਸੱਚ ਤੋਹ ਦੂਰ ਘਲਦਾ ਰਿਹਾ।
ਮੈਂ ਥੰਮ ਸੀ ਗਿਆ ਵਕ਼ਤ ਚਲਦਾ ਰਿਹਾ।।

ਰੁੱਖਾਂ ਨੇ ਮੈਨੂੰ ਸਹਾਰਾ ਸੀ ਦਿੱਤਾ ।
ਡੁਬਦੇ ਰਹਿਗਿਰ ਨੂੰ ਕਿਨਾਰਾ ਸੀ ਦਿੱਤਾ ।
ਪੱਥਰਾਂ ਲਈ ਸੂਰਜ ਚੜ੍ਹਦਾ ਧਲਦਾ ਰਿਹਾ ।
ਮੈਂ ਥੰਮ ਸੀ ਗਿਆ ਵਕ਼ਤ ਚਲਦਾ ਰਿਹਾ ।।

ਫਿਰ ਮੁਲਾਕਾਤ ਤਨਹਾਈ ਨਾਲ ਹੋਈ।
ਮੇਰੇ ਵਿੱਚ ਲੁਕੇ ਜਜ਼ਬਾਤਾਂ ਦੀ ਗਹਿਰਾਈ ਨਾਲ ਹੋਈ।
ਫਿਰ ਕਲਮ ਤੇ ਕਾਗ਼ਜ਼ ਦੀ ਦੋਸਤੀ ਦਾ ਸਿਲਸਿਲਾ ਚਲਦਾ ਰਿਹਾ।
ਮੈਂ ਥੰਮ ਸੀ ਗਿਆ ਵਕ਼ਤ ਚਲਦਾ ਰਿਹਾ।।

ਉਹ ਬਚਪਣ ਇਹ ਜਵਾਨੀ ਤੇ ਆਉਣ ਆਲੀ ਜ਼ਿੰਦਗਾਨੀ।
ਹਰ ਥਾਂ ਤੇ ਝਲਕਦੀ ਉਹ ਗ਼ਲਤੀ ਪੁਰਾਣੀ।
ਬਿਆਂ ਕਰਦੀ ਹੈ ਮੇਰੀ ਨਾਕਾਮ ਇਸ਼ਕ-ਏ-ਕਹਾਣੀ।
ਓਹਨਾ ਦਿਆਂ ਤੋਹਮਤਾਂ "ਮਨ_ਮਾਨ" ਤੌਫੇ ਸਮਝ ਹੱਸ-ਹੱਸ ਝੱਲਦਾ ਰਿਹਾ।
ਮੈਂ ਥੰਮ ਸੀ ਗਿਆ ਵਕ਼ਤ ਚਲਦਾ ਰਿਹਾ।।

ਕੋਈ ਲੱਭਣਾ ਚਾਹਵੇ ਜੇ ਮੈਨੂੰ ਓਹਨਾ ਰਾਹਾਂ ਚੇ ਮੈਂ ਓਹਥੇ ਮਿਲਾਂਗਾ।
ਜਿੱਥੇ ਜੁਦਾ ਹੋਏ ਸੀ ਜਿਸਮਾ ਤੋਹ ਰੂਹਾਂ ਦੇ ਵੱਖ ਰਾਸਤੇ ਮੈਂ ਓਹਥੇ ਮਿਲਾਂਗਾ।
ਜਿੱਥੇ ਵਫਾ ਦਾ ਵਪਾਰ ਸ਼ਰੇਆਮ ਬੇਵਫ਼ਾਈ ਦੀ ਮੰਡੀਆਂ ਚ ਚਲਦਾ ਰਿਹਾ।
ਮੈਂ ਥੰਮ ਸੀ ਗਿਆ ਵਕ਼ਤ ਚਲਦਾ ਰਿਹਾ।।
 

Attachments

  • Waqt Chalda reha p.jpg
    Waqt Chalda reha p.jpg
    199.7 KB · Views: 336
  • Waqt Chalda reha e.jpg
    Waqt Chalda reha e.jpg
    203.1 KB · Views: 339
Top