ਬੋਲ ਮੇਰੇ............ ***** V€h£@ L!kh@r! ✒️*****

Vehlalikhari

@£w@¥$v€h£@
ਵਕਤ ਚੰਗਾ ਮਾੜਾ ਸਭ ਹੱਥੀਂ ਰੱਬ ਦੇ, ਰੱਬਾ ਕਰੀਂ ਮੇਹਰ ਵਿਹੜੇ ਰਹਿਣ ਸਭ ਦੇ ਵਸਦੇ,
ਖੌਰੇ ਕਿਹੜੇ ਗਰੂਰ ਵਿੱਚ ਹੋਣੇ ਨੇ ਉਹ ਬੇ-ਗੈਰਤ, ਜੋ ਕਿਸੇ ਦਿਆਂ ਹਾਲਾਤਾਂ ਉੱਤੇ ਨੇ ਹੱਸਦੇ,
ਗ਼ਰੀਬ ਬੈਠੇ ਬੁੱਲ ਘੁੱਟੀ ਪਤਾ ਨਹੀਓ ਕੀ ਸੋਚ ਕੇ, ਐਵੇਂ ਦੁੱਕੀ ਤਿੱਕੀ ਲੰਘੇ ਲੋਚ ਕੇ,
ਕਿੰਝ ਸਮਝਾਵਾਂ ਉਹਨਾ ਨੂੰ, ਕਿ ਸਮੇਂ ਉੱਤੇ ਕਿਸੇ ਦਾ ਜੋਰ ਨਹੀਂ
ਸਭ ਚੁੱਪ ਚਾਪ ਜਰ੍ਰ ਜਾਵੇ ਜੋ, ਉਹ ਇੰਨਾਂ ਵੀ ਕਮਜੋਰ ਨਹੀ,
ਉਹਨਾ ਨੂੰ ਵੀ ਹੈ ਦੱਸਣਾ ਜੋ ਮੋੜਾਂ ਉੱਤੇ ਖੜ ਬਨਾਉਟੀ ਜਿਹਾ ਖੰਘ ਦੇ ਨੇ,
ਮਾਰ ਮਾਰ ਮੋਢੇ ਧੀਆਂ ਧਿਆਣੀਆਂ ਨੂੰ ਲੰਘ ਦੇ ਨੇ,
ਪਾਇਆ ਸੀ ਨੇਮ ਕਿ ਮੁਖੋਂ ਸੀ ਵੀ ਨਹੀ ਕਹਿਣਾ,
ਇੰਨਾਂ ਹੋ ਗਿਆ ਮਜ਼ਬੂਰ ਔਖਾ ਜਾਪੇ ਚੁੱਪ ਰਹਿਣਾ,
ਚੀਰ ਦਿੱਤਾ ਕਲੇਜਾ ਮੈਂ ਤਾਹੀਉਂ ਬੋਲਦਾ, ਦਰਦ ਦੇ ਇਸ ਭਾਬੜ ਨੂੰ ਮੈਂ ਤਾਹੀਉੰ ਫਰੋਲਦਾ,
ਮੇਰੇ ਕਹੇ ਸ਼ਬਦ ਉਹਨਾਂ ਦੇ ਕੰਨਾਂ ਵਿੱਚ ਗੂੰਜਣ ਗੇ,
ਹੱਥ ਜੋੜ ਬੋਲੂ ਵੇਹ੍ਲਾ ਪਰ ਕਈਆਂ ਦੇ ਮੂੰਹ ਉੱਤੇ ਥੱਪੜ ਵੱਜਣ ਗੇ,
ਕਈ ਨੀਵੀਂ ਪਾ ਬੈਠਣ ਗੇ, ਬਹੁਤੇ ਮੈਨੂੰ ਮਾਰਨ ਲਈ ਭੱਜਣ ਗੇ...​
 
Top