ਚਿਠੀ ਤੇਨੁ ਅੱਜ ਇਕ ਪਾਵਾ ਪੁੱਤਰਾ / Unknown

→ ✰ Dead . UnP ✰ ←

→ Pendu ✰ ←
Staff member
ਚਿਠੀ ਤੇਨੁ ਅੱਜ ਇਕ ਪਾਵਾ ਪੁੱਤਰਾ , ਘਰ ਦੇ ਮੈਂ ਹਾਲ ਸੁਣਾਵਾ ਪੁੱਤਰਾ ,
ਪੱਕੀ ਹੋਈ ਫਾਸਲ ਤੇ ਮੀਹ ਪੈ ਗਯਾ , ਸਾਰੀ ਕੀਤੀ ਹੋਈ ਮੇਹਨਤ ਵੀ ਨਾਲ ਲੈ ਗਯਾ ,
ਹੁਣ ਰਾਤਾ ਨੂ ਪੁੱਤ ਮੈਨੂ ਨੀਦ ਨਹੀ ਓ ਆਓਂਦੀ , ਹਾਸ ਹਾਸ ਕੇ ਗਰੀਬੀ ਹੈ ਮਜਾਕ ਪਈ ਅਡੋਉਂਦੀ,
ਸਿਰ ਕਰਜੇ ਦੀ ਪੰਡ ਦਿਨੋ ਦਿਨ ਵਦੀ ਜਾਵੇ , ਤੇਰੀ ਧੀ ਕੋਠੇ ਜਿੱਡੀ ਹੋਈ ਕੋਈ ਚਾਰਾ ਥੇਆਵੇ,
ਇਹ ਦੁਖ ਸਾਰੇ ਕਿਸ ਨਾ ਵੰਡਾਵਾ ਪੁੱਤਰਾ ,
ਚਿਠੀ ਤੇਨੁ ਅੱਜ ਇਕ ਪਾਵਾ ਪੁੱਤਰਾ , ....
ਪੈਸੇ ਧੇਲੇ ਦੀਆਂ ਆਸਾ ਹੁਣ ਕੋਈ ਵ ਰਹੀਆਂ ,ਗਾਈਆਂ ਸਾਰੀਆ ਪੁੱਤ ਹੁਣ ਦੁਧੋਂ ਭੱਜ ਗਈਆਂ,
ਮਾ ਤੇਰੀ ਵੀ ਹੈ ਹੁਣ ਕੁਝ ਬੀਮਾਰ ਜੇਹੀ ਰਿਹੰਦੀ ,ਕੀ ਕੀ ਰੋਗ ਲਾਈ ਬੈਠੀ ਕੁਝ ਸਮਝ ਨਾ ਪੈਂਦੀ ,
ਵੇਖ ਘਰ ਦੇ ਹਾਲਤ ਗੁੱਡੀ ਲੁੱਕ ਲੁੱਕ ਰੋਵੇ ,ਜਿਨਾ ਛੇਤੀ ਹੋ ਸਕੇ ਹੁਣ ਵਿਆਹ ਏਦਾ ਹੋਵੇ ,
ਕੱਲ ਆਈ ਸੀ ਵਿਚੋਲਣ ਓਹ ਨਾਹ ਕਹ ਗਈ ,ਅਵਾਜਾਂ ਮਾਰਦੀ ਵੇ ਪਿਛੋਂ ਤੇਰੀ ਮਾ ਰਹ ਗਈ ,
ਤੂ ਹੀ ਦਸ ਮੈਂ ਸਫ਼ਾਰੀ ਕਿਥੋਂ ਲਿਆਵਾ ਪੁੱਤਰਾ,
ਚਿਠੀ ਤੇਨੁ ਅੱਜ ਇਕ ਪਾਵਾ ਪੁੱਤਰਾ , .....
ਮੈਂ ਤਾ ਆਸਾ ਸਬ ਪੁੱਤ ਹੁਣ ਤੇਰੇ ਉੱਤੇ ਲਾਈਆਂ , ਓਹ ਨੀਲੀ ਛੱਤ ਵਾਲਾ ਵੀ ਨਾ ਸੁਣੇ ਮੇਰੀਆਂ ਦੁਹੀਆ ...
ਪਿਓ ਦੀ ਪੱਗ ਨੂ ਤੂ ਰੁਲ੍ਣੋ ਬਚਾਈ ਪੁੱਤਰਾ , ਕੋਈ ਪੈਸਾ ਧੇਲਾ ਘਰ ਨੂ ਘਲਾਈ ਪੁਤਰਾ ,
ਬੁੱਢੇ ਪਿਓ ਨੂ ਮਰਨੋ ਬਚਾਈ ਪੁੱਤਰਾ ,ਹੁਣ ਛੇਤੀ ਹੀ ਤੂ ਪਿੰਡ ਫੇਰਾ ਪਈ ਪੁੱਤਰਾ ...
ਹੁਣ ਛੇਤੀ ਹੀ ਤੂ ਪਿੰਡ ਫੇਰਾ ਪਈ ਪੁੱਤਰਾ ...
 
Top