ਨਾ ਬਾਪੂ ਲਈ ਇੱਜਤ ਰਹੀ ,ਨਾ ਅੰਮੜੀ ਲਈ ਪਿਆਰ / Unknown

→ ✰ Dead . UnP ✰ ←

→ Pendu ✰ ←
Staff member
ਨਾ ਬਾਪੂ ਲਈ ਇੱਜਤ ਰਹੀ ,ਨਾ ਅੰਮੜੀ ਲਈ ਪਿਆਰ ।
ਅੱਜ ਦੇ ਗਭਰੂ ਕਿਧਰ ਤੁਰ ਪਏ ,ਪੜ ਕਿਤਾਬਾਂ ਚਾਰ ।
ਬੁਢੇ ਰੁੱਖਾਂ ਦੀ ਛਾਂ ਹੇਠਾਂ ਨਾ ਕੋਈ ਗਭਰੂ ਬਹਿੰਦਾ ।
ਦਾਦਾ ਦਾਦੀ ਨੂੰ ਹਰ ਕੋਈ ਬੁਢੇ ਠੇਰੇ ਕਹਿੰਦਾ ।
ਸਾਰੇ ਰਿਸ਼ਤੇ ਖੁਰ ਗਏ ਹੁਣ ਨਾ ਭੂਆ ਦਾ ਸਤਿਕਾਰ । .

ਪਿੰਡ ਦੀਆਂ ਧੀਆਂ ਭੈਣਾਂ ਦੀ ਇੱਜਤ ਕਰਨੀ ਹੀ ਭੁੱਲ ਗਏ ।
ਕੱਚੇ ਧਾਗੇ ਵਰਗੇ ਰਿਸ਼ਤੇ ਪੈਰਾਂ ਦੇ ਵਿੱਚ ਰੁੱਲ ਗਏ ।
ਸੱਥ ਦੇ ਵਿਚੋਂ ਲੰਘਣ ਧੀਆਂ ਆਪਣੇ ਵਾਲ ਖਲਾਰ ।.


ਨਿੱਤ ਹੀ ਪੀਜੇ ਬਰਗਰ ਖਾਂਦੇ ਭੁੱਲ ਗਏ ਦੇਸੀ ਖਾਣੇ ।
ਘਗਰੇ ਤੇ ਫੁੱਲਕਾਰੀ ਗੁੰਮੇ ,ਵਿਸਰੇ ਤੰਬੇ ਲਾਣੇ ।
ਮਾਂ ਬੋਲੀ ਨੂੰ ਭੁੱਲਕੇ ਕਰਦੇ ਇੰਗਲਿਸ਼ ਵਿੱਚ ਤਕਰਾਰ ।


ਸਾਡਾ ਸਭਿਆਚਾਰ ਹੀ ਮਿੱਤਰੋ ਸਾਡਾ ਹੈ ਸਰਮਾਇਆ ।
ਸਾਡੇ ਬੋਲੀਆਂ ਟੱਪੇ ਸੁਣਕੇ ਸਾਰਾ ਜਗ ਨਸ਼ਿਆਇਆ ।
ਰੁੱਤਾਂ ਵਾਂਗੂੰ ਬਦਲ ਨਾ ਜਾਣਾ ,ਕਰ ਲਉ ਸੋਚ ਵਿਚਾਰ ।
 

Arun Bhardwaj

-->> Rule-Breaker <<--
smiley32.gif
bahut sohna likhiya hai..
 
Top