ਹਰ ਬੰਦਾ ਅੱਜ ਕੱਲ ਬਣਿਆ ਯਾਰ ਪੈਸੇ ਦਾ / Unknown

→ ✰ Dead . UnP ✰ ←

→ Pendu ✰ ←
Staff member
ਚੇੜਿਆ ਹੋਇਆ ਬੰਦਿਆ ਨੂੰ ਖੁਮਾਰ ਪੈਸੇ ਦਾ,
ਹਰ ਬੰਦਾ ਅੱਜ ਕੱਲ ਬਣਿਆ ਯਾਰ ਪੈਸੇ ਦਾ,

ਏਹ ਤੈਨੂੰ ਨਹੀ ਜੋ ਹੋ ਰਹੀਆ ਝੁਕ ਝੁਕ ਸਲਾਮਾ
ਏਹ ਤਾ ਹੋ ਰਿਹਾ ਹੈ ਸਤਿਕਾਰ ਪੈਸੇ ਦਾ,

ਲੱਖ ਕਰਲੈ ਨੇਕੀਆ ਕਿਸੇ ਨੇ ਯਾਦ ਨਹੀ ਰੱਖਣੀਆ
ਬੱਸ ਚੇਤੇ ਰਹਿਣਾ ਦਿੱਤਾ ਹੋਇਆ ਉਧਾਰ ਪੈਸੇ ਦਾ,

ਕਿੱਥੋ ਆਏ ਕਿੱਥੇ ਗਏ ਯਾਰੀ ਵਿੱਚ ਕੀ ਹਿਸਾਬ
ਨਾਲੇ ਯਾਰਾ ਕਿਹੜਾ ਪਾਣਾ ਏ ਆਚਾਰ ਪੈਸੇ ਦਾ,

ਏਹ ਸਾਬਣ ਦਾ ਨਹੀ ਜੋ ਵੱਧਦੀ ਉਮਰ ਦੇ ਨਾਲ
ਤੇਰੇ ਚਿਹਰੇ ਤੇ ਆ ਰਿਹਾ ਨਿਖਾਰ ਪੈਸੇ ਦਾ,

ਉਹਦੇ ਹੀ ਹੱਕ ਵਿੱਚ ਬੋਲੇਗੀ ਸਰਕਾਰ ਤੇ ਕਾਨੂੰਨ
ਜਿਹਨੇ ਹੱਥ ਵਿੱਚ ਫੜਿਆ ਹੋਵੇਗਾ ਭਾਰੀ ਹਥਿਆਰ ਪੈਸੇ ਦਾ,
 
Top