ਸਮਾ Time

ਸਮੇ ਤੋਂ ਬੜਾ ਬਣਨ ਦੀ ਕੋਸਿਸ ਨਾ ਕਰੋ ਯਾਰੋਂ,
ਪੱਲਾ ਚ' ਗੁੱਡੀ ਚੜਾ ਥੱਲੇ ਲਾ ਦਿੰਦਾ ਏ ਸਮਾ,
ਵਕਤ ਆਉਣ ਤੇ ਆਪਣਿਆ ਦਾ ਪਤਾ ਚੱਲਦਾ,
ਰਿਸਤੇਦਾਰਾ ਤਾਈ ਦੁੱਸਮਣ ਬਣਾ ਦਿੰਦਾ ਏ ਸਮਾ,

ਬੰਦਿਆ ਰੱਬ ਜੋ ਤੈਨੂੰ ਦਿੱਤਾ ਐਵੇ ਮਾਣ ਨਾ ਕਰ,
ਉੱਚੇ ਮਹਿਲ ਮੁੱਨਾਰਿਆ ਦੀ ਝੂੱਠੀ ਸਾਨ ਨਾ ਕਰ,
ਹੱਸਦੇ ਹੋਏ ਨੂੰ ਪੱਲਾਂ ਚ' ਰਵਾ ਦਿੰਦਾ ਏ ਸਮਾ,
ਸੱਟ ਮਾਰ ਰਾਜੇ ਤਾਈ ਭਿਖਾਰੀ ਬਣਾ ਦਿੰਦਾ ੲੇ ਸਮਾ,:terror

ਰੱਬ ਦਾ ਸੁੱਕਰ ਕਰ "ਗਗਨ" ਹੱਥ ਪੈਰ ਸਲਾਮਤ ਹੈਗੇ ਨੇ,
ਲੇਖ ਮਾੜੇ ਉਹਨਾਂ ਦੇ ਜੋ ਇੰਨਾਂ ਤੋਂ ਵਾਝੇਂ ਰਹਿ ਗਏ ਨੇ,
ਸਾਹੇ ਸਰੀਰ ਤੇ ਐਵੇ ਮਾਣ ਨਾ ਕਰ,
ਪੱਲਾ ਚ' ਰਾਖ ਬਣਾ ਦਿੰਦਾ ਏ ਸਮਾ,

ਨਾ ਵੇਖ "ਵਿਰਦੀ" ਮੂੰਹ ਮੌੜਿਆ ਕਰ ਕਿਸੇ ਤੋਂ,
ਰੱਬ ਦੀ ਰੱਜਾ ਚ' ਰਹਿਣਾ ਸਿੱਖ ਲੈ ਤੂੰ,
ਆਖਦੇ ਨੇ ਲੋਕੀ ਜਿਸ ਨੂੰ ਨਕਾਰਾ,
ਉਸ ਤਾਈ ਵੀ ਕੰਮ ਪੁੱਵਾ ਦਿੰਦਾ ਏ ਸਮਾ,


-ਤਨਵੀਰ ਗਗਨ ਸਿੰਘ ਵਿਰਦੀ
 
Top