"ਸੈਣੀ" ਦੇ ਮਰੀ ਹੌਈਂ ਦੀ ਲਾਸ਼ ਤੇ" "Taur Kaur"

Taur Kaur

Member
ਮੇਰੀ ਮੌਤ ਦਾ ਜਸ਼ਨ ਮਨਾ ਲਿਉ ,
ਚਾਰ ਮੌਢਿਆ ਉਤੇ ਮੈਨੂੰ ਟਕਾ ਲਿਉ |
ਬੌਲੀ ਚੱਕਵੀ ਜਿਹੀ ਵੀ ਪਾ ਦਿਉ ,
ਜੌ ਜਾਵੇ ਸੀਨਾ ਠਾਰ ਦੀ |
ਮੇਰੇ ਮਰੀ ਹੌਈਂ ਦੀ ਲਾਸ਼ ਤੇ ,
ਪਾ ਦਿਉ ਦਸਤਾਰ ਕਿਸੇ ਸਰਦਾਰ ਦੀ |

ਸੀ ਦੁੱਖ ਬਥੇਰਾ ਮੈਂ ਸਹਾਰ ਦੀ ,
ਪਰ ਮਹਿਮਾਨ ਸੀ ਮੈਂ ਦਿਨ ਚਾਰ ਦੀ |
ਮਾਪੇ ਵੀ ਕਹਿਣ ਲੱਗ ਪਏ ,
ਧੀ ਤੂੰ ਸਾਡਾ ਕੀ ਸਵਾਰ ਦੀ ?
ਡਿਗਰੀਆ ਲੈਣਾ ਚਾਹੁੰਦੀ ਸੀ ,
ਜਵਾਨੀ ਬੇਰੌਜਗਾਰ ਦੀ |
ਬੌਲੀ ਚੱਕਵੀ ਜਿਹੀ ਪਾ ਦਿਉ ,
ਜੌ ਜਾਵੇ ਸੀਨਾ ਠਾਰ ਦੀ |
"ਸੈਣੀ" ਦੇ ਮਰੀ ਹੌਈਂ ਦੀ ਲਾਸ਼ ਤੇ ,
ਪਾ ਦਿਉ ਦਸਤਾਰ ਕਿਸੇ ਸਰਦਾਰ ਦੀ |​
 
Top