ਅਸਾਡੀ ਤੁਹਾਡੀ ਮੁਲਾਕਾਤ ਹੋਈ - ਸੁਰਜੀਤ ਪਾਤਰ - Surjit Pattar Mulaqaat

chief

Prime VIP
ਅਸਾਡੀ ਤੁਹਾਡੀ ਮੁਲਾਕਾਤ ਹੋਈ - ਸੁਰਜੀਤ ਪਾਤਰ
Asadi Tuhadi Mulaqaat Hoyi - Surjit Pattar




ਅਸਾਡੀ ਤੁਹਾਡੀ ਮੁਲਾਕਾਤ ਹੋਈ
ਜਿਵੇਂ ਬਲਦੇ ਜੰਗਲ 'ਤੇ ਬਰਸਾਤ ਹੋਈ

ਸੀ ਚਾਰੇ ਦਿਸ਼ਾ ਰਾਤ ਹੀ ਰਾਤ ਹੋਈ
ਤੇਰਾ ਮੁਖੜਾ ਦਿਸਿਆ ਤਾਂ ਪਰਭਾਤ ਹੋਈ

ਤੂੰ ਤੱਕਿਆ ਤਾਂ ਰੁੱਖਾ ਨੂੰ ਫੁੱਲ ਪੈ ਗਏ ਸਨ
ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ

ਮੈਂ ਉਸਦਾ ਹੀ ਲਫਜ਼ਾਂ ' ਅਨੁਵਾਦ ਕੀਤਾ
ਜੁ ਰੁੱਖਾਂ ਤੇ ਪੌਣਾਂ 'ਚ ਗੱਲਬਾਤ ਹੋਈ

ਉਦੇ ਨੈਣਾਂ ਵਿੱਚੋਂ ਮੇਰੇ ਹੰਝੂ ਸਿੰਮੇ
ਅਜਬ ਗੱਲ ਖਵਾਤੀਨੋ ਹਜ਼ਰਾਤ ਹੋਈ

ਪਲਕ ਤੇਰੀ ਮਿਜ਼ਰਾਬ, ਦਿਲ ਸਾਜ਼ ਮੇਰਾ
ਸੀ ਅਨੁਰਾਗ ਦੀ ਇਉਂ ਸ਼ੁਰੂਆਤ ਹੋਈ

ਉਹ ਓਨਾ ਕੁ ਖੁਰਿਆ ਪਿਘਲਿਆ ਤੇ ਰੁਲਿਆ
ਹੈ ਜਿੰਨੀ ਕੁ ਜਿਸ ਜਿਸ ਦੀ ਔਕਾਤ ਹੋਈ

ਉਨੇ ਜ਼ਹਿਰ ਪੀਤੀ ਜਿਵੇਂ ਹੋਵੇ ਅੰਮ੍ਰਿਤ
ਨਹੀਂ ਐਵੇਂ ਸੁਕਰਾਤ ਸੁਕਰਾਤ ਹੋਈ

ਰਗਾਂ ਰਾਗ ਹੋਈਆਂ, ਲਹੂ ਲਫਜ਼ ਬਣਿਆ
ਕਵੀ ਦੀ ਤੇ ਕਵਿਤਾ ਦੀ ਇਕ ਜ਼ਾਤ ਹੋਈ......


~ ਸੁਰਜੀਤ ਪਾਤਰ
ਵਿਚੋਂ : ਸੁਰਜ਼ਮੀਨ




few stanzas in Ravi Mann's voice
Ravi Mann - Mulakaat [ May 2007 ]

 
Last edited:

Saini Sa'aB

K00l$@!n!
Re: ਅਸਾਡੀ ਤੁਹਾਡੀ ਮੁਲਾਕਾਤ ਹੋਈ - ਸੁਰਜੀਤ ਪਾਤਰ

bahut khoob thanks for sharing
 

chief

Prime VIP
Re: ਅਸਾਡੀ ਤੁਹਾਡੀ ਮੁਲਾਕਾਤ ਹੋਈ - ਸੁਰਜੀਤ ਪਾਤਰ

thx for replying
 

*Sippu*

*FrOzEn TeARs*
Re: ਅਸਾਡੀ ਤੁਹਾਡੀ ਮੁਲਾਕਾਤ ਹੋਈ - ਸੁਰਜੀਤ ਪਾਤਰ

lv it!! jeyo
 
Top