UNP

ਮਰ ਰਹੀ ਹੈ ਮੇਰੀ ਭਾਸ਼ਾ - Surjit Patar

Go Back   UNP > Poetry > Punjabi Poetry

UNP Register

 

 
Old 21-Jan-2014
karan.virk49
 
Post ਮਰ ਰਹੀ ਹੈ ਮੇਰੀ ਭਾਸ਼ਾ - Surjit Patar

ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ
ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ
ਧੰਮੀ ਵੇਲਾ, ਪਹੁ-ਫੁਟਾਲਾ, ਛਾਹ ਵੇਲਾ, ਲ਼ੌਢਾ ਵੇਲਾ
ਦੀਵਾ ਵੱਟੀ, ਖਉਪੀਆ, ਕੌੜਾ ਸੋਤਾ,
ਢਲਦੀਆਂ ਖਿੱਤੀਆਂ,
ਘੜੀਆਂ, ਪਹਿਰ, ਬਿੰਦ, ਪਲ, ਛਿਣ, ਨਿਮਖ ਵਿਚਾਰੇ
ਮਾਰੇ ਗਏ ਇਕੱਲੇ ਟਾਈਮ ਹੱਥੋਂ ਸਾਰੇ
ਸ਼ਾਇਦ ਇਸ ਲਈ ਕਿ ਟਾਈਮ ਕੋਲ ਟਾਈਮ-ਪੀਸ ਸੀ
ਹਰਹਟ ਕੀ ਮਾਲਾ, ਚੰਨੇ ਦਾ ਉਹਲਾ, ਗਾਟੀ ਦੇ ਹੂਟੇ,
ਕਾਂਜਣ, ਨਿਸਾਰ, ਔਲੂ
ਚਕਲੀਆਂ, ਬੂੜੇ, ਭਰ ਭਰ ਡੁਲ੍ਹਦੀਆਂ ਟਿੰਡਾਂ
ਇਹਨਾਂ ਸਭਨਾਂ ਨੇ ਤਾਂ ਰੁੜ ਹੀ ਜਾਣਾ ਸੀ
ਜਰਜਰੇ ਹੋਕੇ ਟਿਊਬ-ਵੈੱਲ ਦੀ ਧਾਰ ਵਿੱਚ, ਹੋ ਕੇ
ਪਾਣੀ ਪਾਣੀ ਮੈਨੂੰ ਕੋਈ ਹੈਰਾਨੀ ਨਹੀਂ
ਹੈਰਾਨੀ ਤਾਂ ਇਹ ਹੈ ਕਿ ਅੰਮੀ ਤੇ ਅੱਬਾ ਵੀ ਨਹੀਂ ਰਹੇ
ਬੀਜੀ ਤੇ ਭਾਪਾ ਜੀ ਵੀ ਟੁਰ ਗਏ ਤੇ ਕਿੰਨੇ ਰਿਸ਼ਤੇ
ਸਿਰਫ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ-ਬੇਹਾਲ
ਤੇ ਕੱਲ੍ਹ ਕਹਿ ਰਿਹਾ ਸੀ ਇੱਕ ਛੋਟਾ ਜਿਹਾ ਬਾਲ,
ਪਾਪਾ ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫਾੱ:ਲ
ਹਾਂ ਬੇਟਾ, ਆਪਣੇ ਟ੍ਰੀ ਦੇ ਸਾਰੇ ਲੀਵਜ਼
ਕਰ ਰਹੇ ਨੇ ਫਾੱ:ਲ ਹੁਣ ਤਾਂ ਰੱਬ ਹੀ ਰਾਖਾ ਹੈ
ਮੇਰੀ ਭਾਸ਼ਾ ਦਾ ਰੱਬ? ਰੱਬ ਤਾਂ ਆਪ ਪਿਆ ਹੈ ਮਰਨਹਾਰ
ਦੌੜੀ ਜਾ ਰਹੀ ਹੈ ਉਸਨੂੰ ਛੱਡਕੇ ਉਸਦੀ ਭੁੱਖੀ ਸੰਤਾਨ
ਗੌਡ ਦੀ ਪਨਾਹ ਵਿੱਚ ਮਰ ਰਹੀ ਹੈ ਮੇਰੀ ਭਾਸ਼ਾ,
ਮਰ ਰਹੀ ਹੈ ਬਾਈ ਗੌਡ.
..
ਮਰ ਰਹੀ ਹੈ ਮੇਰੀ ਭਾਸ਼ਾ ਕਿਉਂਕਿ ਜਿਉਂਦੇ ਰਹਿਣਾ ਚਾਹੁੰਦੇ ਨੇ
ਮੇਰੀ ਭਾਸ਼ਾ ਦੇ ਲੋਕ ਜਿਉਂਦੇ ਰਹਿਣਾ ਚਾਹੁੰਦੇ ਨੇ
ਮੇਰੀ ਭਾਸ਼ਾ ਦੇ ਲੋਕ ਇਸ ਸ਼ਰਤ ਤੇ ਵੀ
ਕਿ ਮਰਦੀ ਏ ਤਾਂ ਮਰ ਜਾਏ ਭਾਸ਼ਾ ਕੀ ਬੰਦੇ ਦਾ ਜਿਉਂਦੇ ਰਹਿਣਾ
ਜ਼ਿਆਦਾ ਜ਼ਰੂਰੀ ਹੈ ਕਿ ਭਾਸ਼ਾ ਦਾ?
ਹਾਂ ਜਾਣਦਾ ਹਾਂ ਤੁਸੀਂ ਕਹੋਗੇ
ਇਸ ਸ਼ਰਤ ਤੇ ਜੋ ਬੰਦਾ ਜਿਉਂਦਾ ਰਹੇਗਾ
ਉਹ ਜਿਉਂਦਾ ਤਾਂ ਰਹੇਗਾ,ਪਰ ਕੀ ਉਹ ਬੰਦਾ ਰਹੇਗਾ?
ਤੁਸੀਂ ਮੈਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਨਾ ਕਰੋ
ਤੁਸੀਂ ਆਪ ਹੀ ਦੱਸੋ ਹੁਣ ਜਦੋਂ ਦਾਣੇ ਦਾਣੇ ਉੱਪਰ
ਖਾਣ ਵਾਲੇ ਦਾ ਨਾਮ ਵੀ
ਤੁਹਾਡਾ ਰੱਬ ਅੰਗਰੇਜ਼ੀ ਵਿੱਚ ਹੀ ਲਿਖਦਾ ਹੈ
ਤਾਂ ਕੌਣ ਬੇਰਹਿਮ ਮਾਂ ਬਾਪ ਚਾਹੇਗਾ ਕਿ ਉਸਦੇ ਬੱਚੇ
ਡੁੱਬ ਰਹੀ ਭਾਸ਼ਾ ਦੇ ਜਹਾਜ਼ ਵਿੱਚ ਬੈਠੇ ਰਹਿਣ?
ਜਿਉਂਦਾ ਰਹੇ ਮੇਰਾ ਬੱਚਾ ਮਰਦੀ ਏ ਤਾਂ ਮਰ ਜਾਏ
ਤੁਹਾਡੀ ਬੁੱਢੜੀ ਭਾਸ਼ਾ
..
ਨਹੀਂ ਇਸ ਤਰਾਂ ਨਹੀਂ ਇਸ ਤਰਾਂ ਨਹੀਂ ਮਰੇਗੀ ਮੇਰੀ ਭਾਸ਼ਾ
ਇਸ ਤਰਾਂ ਨਹੀਂ ਮਰਦੀ ਹੁੰਦੀ ਭਾਸ਼ਾ
ਕੁਝ ਕੁ ਸ਼ਬਦਾਂ ਦੇ ਮਰਨ ਨਾਲ ਨਹੀਂ ਮਰਦੀ ਹੁੰਦੀ
ਭਾਸ਼ਾ
ਰੱਬ ਨਹੀਂ ਤਾਂ ਸਤਿਗੁਰ ਇਸ ਦੇ ਸਹਾਈ ਹੋਣਗੇ
ਇਸ ਨੂੰ ਬਚਾਉਣਗੇ ਸੂਫੀ, ਸੰਤ, ਫਕੀਰ
ਸ਼ਾਇਰ,ਨਾਬਰ ਆਸ਼ਕ ਯੋਧੇ ਮੇਰੇ ਲੋਕ
ਇਨ੍ਹਾਂ ਦੇ ਮਰਨ ਬਾਅਦ ਹੀ ਮਰੇਗੀ
ਮੇਰੀ ਭਾਸ਼ਾ ਇਹ ਵੀ ਹੋ ਸਕਦਾ
ਕਿ ਇਨ੍ਹਾਂ ਮਰਨਹਾਰ ਹਾਲਤਾਂ ਵਿੱਚ ਘਿਰ ਕੇ
ਇਨ੍ਹਾਂ ਮਾਰਨਹਾਰ ਹਾਲਤਾਂ ਦਾ ਟਾਕਰਾ ਕਰਨ ਲਈ
ਹੋਰ ਵੀ ਜਿਉਣਜੋਗੀ ਹੋਰ ਵੀ ਜੀਵੰਤ ਹੋ ਉੱਠੇ ਮੇਰੀ ਭਾਸ਼ਾ।

Surjit Patar

Post New Thread  Reply

« ਭਾਰੇ ਭਾਰੇ ਬਸਤੇ ਲੰਮੇ ਲੰਮੇ ਰਸਤੇ - Surjit Patar | ਹੁੰਦਾ ਸੀ ਏਥੇ ਸ਼ਖਸ ਇਕ ਸੱਚਾ ਕਿੱਧਰ ਗਿਆ - surjit patar »
X
Quick Register
User Name:
Email:
Human Verification


UNP