ਕਦੇ-੨ ਮੇਰਾ ਜੀਅ ਕਰਦਾ - Sukhpal Aujla

KARAN

Prime VIP
ਕਦੇ-੨ ਮੇਰਾ ਜੀਅ ਕਰਦਾ ਏ ਇੱਕ ਤਸਵੀਰ ਬਣਾਂਵਾਂ,
ਜਿਹੜਾ ਮੇਰੇ ਦਿਲ ਵਿੱਚ ਵਸਦਾ ਸਭ ਨੂੰ ਯਾਰ ਦਿਖਾਂਵਾਂ,

ਉਹਦੇ ਵਿੱਚ ਤਾਂ ਖੂਬੀ ਹੀ ਖੂਬੀ ਮੇਰੇ ਵਿੱਚ ਕਈ ਕਮੀਆਂ,
ਏਸੇ ਲਈ ਨਹੀ ਮੇਰੀ ਸੁਣਦਾ ਮੈਂ ਗੱਲਾਂ ਕਰਾਂ ਨਿਕੰਮੀਆਂ,

ਮੈ ਹੱਸਾਂ ਜਾਂ ਰੋਵਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ,
ਦਿਲ ਕਿਸੇ ਦਾ ਰੱਖਣ ਲਈ ਵੀ ਚਾਰ ਸ਼ਬਦ ਨਹੀ ਕਹਿੰਦਾ,

ਹਰ ਵੇਲੇ ਰਾਹ ਉਹਦਾ ਤੱਕਣ ਸੁਖਪਾਲ ਦੀਆਂ ਦੋ ਅੱਖਾਂ,
ਪਰ ਸੋਹਣਾਂ ਬਈ ਕਿੱਧਰ ਜਾਵੇ ਚਾਹੁੰਣੇ ਵਾਲੇ ਲੱਖਾਂ...
 
Top