Sme da ki pta sohneya

Aj di duniya ch chal rahiyan gallan nu ik song ch likh reha aa. Reply jroor kreyo. ਰੰਗ ਦੁਨੀਆਂ ਦੇ ਵੇਖ ਮਨ ਹੌਲਾ ਜਿਹਾ ਕਰੀਂ ਨਾ
ਆਪਣਿਆਂ ਤੇ ਵੀ ਏਨਾ ਮਾਣ ਐਵੇਂ ਕਰੀਂ ਨਾਂ,
ਸਭ ਬਦਲ ਜਾਂਦੇ ਨੇ ਵੇਖ ਰਾਹਵਾਂ
ਸਮੇਂ ਦਾ ਕੀ ਪਤਾ ਸੋਹਣਿਆ ਕਦ ਵਗ ਜਾਣ ਪੁੱਠੀਆਂ ਹਵਾਵਾਂ...................

ਯਾਰੀ, ਪਿਆਰ ਤੇ ਇੱਜ਼ਤ ਇਹ ਸਭ ਓਸ ਸਮੇਂ ਦੀਆਂ ਬਾਤਾਂ
ਜਦ ਸੀ ਪਿਆਰ ਦਿਲਾਂ ਵਿੱਚ ਹੁੰਦੇ ਤੇ ਸਭ ਇਸ਼ਕ ਸੌਗਾਤਾਂ
ਅੱਜ-ਕੱਲ ਇਜ਼ਤਾਂ ਦੇ ਮੁੱਲ ਲੱਗਦੇ ਨਾ ਓਹ ਪਿਆਰ ਦੀਆਂ ਰਾਵਾਂ
ਸਮੇਂ ਦਾ ਕੀ ਪਤਾ ਸੋਹਣਿਆ ਕਦ ਵਗ ਜਾਣ ਪੁੱਠੀਆਂ ਹਵਾਵਾਂ...................

ਮਿਰਜ਼ੇ ਰਾਂਝੇ ਇਸ਼ਕ ਸੀ ਕੀਤਾ ਜਾਣੇ ਕੁੱਲ ਲੁਕਾਈ(ਜਹਾਨ)
ਸੱਚੀਆਂ ਪਰੀਤਾਂ ਵਾਲਿਆਂ ਪਿਆਰ ਦੀ ਅੰਬਰੀਂ ਪੀਂਘ ਚੜਾਈ
ਅੱਜ ਦੀਆਂ ਹੀਰਾਂ-ਰਾਂਝੇ ਆਪੇ ਵੱਢਣ ਯਾਰ ਦੀਆਂ ਬਾਹਵਾਂ
ਸਮੇਂ ਦਾ ਕੀ ਪਤਾ ਸੋਹਣਿਆ ਕਦ ਵਗ ਜਾਣ ਪੁੱਠੀਆਂ ਹਵਾਵਾਂ...................

ਏਨਾ ਹੀ ਬਸ ਕਹਿਣਾ ਸੀ ਨਾ ਹੋਰ ਕਦੇ ਕੁਝ ਕਹਿਣਾ
'ਦੀਪ' ਤੂੰ ਸੀ ਗੁੰਮਨਾਮ ਜਿਹਾ ਗੁੰਮਨਾਮ ਜਿਹਾ ਹੀ ਰਹਿਣਾ
ਸਮਾਂ ਬਦਲਦਿਆਂ ਦੇਰ ਨਈਂ ਲੱਗਦੀ ਬੈਠਾ ਮਨ ਸਮਝਾਵਾਂ
ਸਮੇ ਦਾ ਕੀ ਪਤਾ ਸੋਹਣਿਆ ਕਦ ਵਗ ਜਾਣ ਪੁੱਠੀਆਂ ਹਵਾਵਾਂ.....ਸਮੇਂ ਦਾ ਕੀ ਪਤਾ ਸੋਹਣਿਆ....... Writer- Mandeep shergill.
 
Last edited by a moderator:
Top