UNP

ਦੁੱਧ ਦਾ ਕਤਲ - Shiv Batalvi

Go Back   UNP > Poetry > Punjabi Poetry

UNP Register

 

 
Old 30-Dec-2014
kesh.dardi
 
ਦੁੱਧ ਦਾ ਕਤਲ - Shiv Batalvi

ਦੁੱਧ ਦਾ ਕਤਲ - Shiv

ਮੇਨੂੰ ਤੇ ਯਾਦ ਹੈ ਅੱਜ ਵੀ , ਤੇ ਤੇਨੂੰ ਯਾਦ ਹੋਵੇਗਾ
ਜਦੋਂ ਦੋਹਾਂ ਨੇ ਰਲ ਕੇ ਆਪਣੀ ਮਾਂ ਦਾ ਕਤਲ ਕੀਤਾ ਸੀ
ਉਸ ਦਾ ਲਹੂ ਜਿੱਦਾਂ ਕੁੱਤਿਆਂ ਕਾਵਾਂ ਨੇ ਪੀਤਾ ਸੀ
ਆਪਣਾ ਨਾਂ ਅਸੀਂ ਸਾਰੇ ਹੀ ਪਿੰਡ ਵਿਚ ਭੰਡ ਲੀਤਾ ਸੀ ।
ਮੇਨੂੰ ਤੇ ਯਾਦ ਹੈ ਅੱਜ ਵੀ ਕਿਵੇਂ ਘਰ ਨੂੰ ਹੈ ਅੱਗ ਲਗਦੀ
ਤੇ ਤੇਨੂੰ ਵੀ ਯਾਦ ਹੋਵੇਗਾ ..
ਜਦੋਂ ਅਸੀਂ ਰੱਤ ਵਿਹੂਣੇ ਅਰਧ ਧੜ ਘਰ ਘਰ ਲਿਆਏ ਸਾਂ
ਅਸੀਂ ਮਾਂ ਦੇ ਕਤਲ ਉੱਪਰ ਬੜਾ ਹੀ ਮੁਸਕਰਾਏ ਸਾਂ ।

ਅਸੀਂ ਇਸ ਕਤਲ ਲਈ ਦੋਹਾਂ ਹੀ ਮਜ਼ਹਬਾਂ ਦੇ ਪੜ੍ਹਾਏ ਸਾਂ
ਤੇ ਦੋਵੇਂ ਹੀ ਕਪੁੱਤਰ ਸਾਂ ਤੇ ਮਜ਼ਹਬੀ ਜੂਨ ਆਏ ਸਾਂ ।
ਮੇਰੀ ਦੁੱਧ ਦੀ ਉਮਰ ਮਾਂ ਦੇ ਕਤਲ ਸੰਗ ਕਤਲ ਹੋ ਗਈ ਸੀ
ਤੇ ਠੰਡੇ ਦੁੱਧ ਦੀ ਉਹ ਲਾਸ਼ ਤੇਰੇ ਘਰ ਹੀ ਸੌਂ ਗਈ ਸੀ ।
ਤੇ ਜਿਸ ਨੂੰ ਅੱਜ ਵੀ ਮੈਂ ਯਾਦ ਕਰਕੇ ਚੁੱਪ ਹੋ ਜਾਂਦਾ
ਤੇਰੇ ਹਿੱਸੇ ਵਿਚ ਆਏ ਅਰਧ ਧੜ ਵਿਚ ਰੋਜ਼ ਖੋ ਜਾਂਦਾ ।
ਮੇਰੇ ਹਿੱਸੇ ਵਿਚ ਆਇਆ ਅਰਧ ਧੜ ਮੇਨੂੰ ਮਾਂ ਦਾ ਨਹੀਂ ਲਗਦਾ
ਤੇ ਉਸ ਹਿੱਸੇ ਵਿਚ ਮੇਰੀ ਅਰਧ ਲੋਰੀ ਨਜ਼ਰ ਨਹੀਂ ਆਓਂਦੀ
ਮੇਰੇ ਹਿੱਸੇ ਦੀ ਮੇਰੀ ਮਾਂ ਅਧੂਰਾ ਗੀਤ ਹੈ ਗਾਉਂਦੀ ।
ਤੇ ਤੇਰੇ ਅਰਧ ਧੜ ਦੇ ਬਾਝ ਮੇਰਾ ਜੀਅ ਨਹੀਂ ਲਗਦਾ
ਮੇਰਾ ਤਾਂ ਜਨਮ ਤੇਰੇ ਅਰਧ ਧੜ ਦੀ ਕੁੱਖ ਚੋਂ ਹੋਇਆ ਸੀ
ਮੇਰੇ ਹਿੱਸੇ ਚ ਆਇਆ ਅਰਧ ਧੜ ਮੇਰੇ ਤੇ ਰੋਇਆ ਸੀ
ਤੇ ਮੇਥੋਂ ਰੋਜ਼ ਪੁੱਛਦਾ ਸੀ ਉਹਦਾ ਕਿਓਂ ਕਤਲ ਹੋਇਆ ਸੀ ?
ਤੇ ਤੇਨੂੰ ਯਾਦ ਕਰਕੇ ਕਈ ਦਫ਼ਾ ਤੇਰੇ ਤੇ ਰੋਇਆ ਸੀ
ਤੇ ਤੇਥੋਂ ਹੀ ਉਹ ਪੁਛਦਾ ਸੀ ਉਹਦਾ ਕਿਓਂ ਕਤਲ ਹੋਇਆ ਸੀ ?
ਮਾਂ ਦਾ ਕਤਲ ਤਾਂ ਹੋਇਆ ਸੀ , ਮਾਂ ਦਾ ਦਿਲ ਨਾ ਮੋਇਆ ਸੀ ।
ਮਾਵਾਂ ਦੇ ਕਦੇ ਵੀ ਦਿਲ ਕਿਸੇ ਤੋਂ ਕਤਲ ਨਹੀਂ ਹੁੰਦੇ
ਪਰ ਤੂੰ ਅੱਜ ਫੇਰ ਮਾਂ ਦੇ ਦਿਲ ਦੇ ਉਪਰ ਵਾਰ ਕੀਤਾ ਹੈ
ਕਤਲ ਹੋ ਚੁੱਕੀ ਮਾਂ ਦਾ ਦੁਬਾਰਾ ਕਤਲ ਕੀਤਾ ਹੈ
ਤੇ ਸੁੱਕੀਆਂ ਛਾਤੀਆਂ ਦਾ ਦੁੱਧ ਤੱਕ ਵੀ ਵੰਡ ਲੀਤਾ ਹੈ
ਪਰ ਇਹ ਯਾਦ ਰੱਖ ਮਾਵਾਂ ਦਾ ਦੁਧ ਵੰਡਿਆ ਨਹੀਂ ਜਾਂਦਾ
ਤੇ ਨਾ ਮਾਵਾਂ ਦੇ ਦੁੱਧ ਦਾ ਦੋਸਤਾ ਕਦੇ ਕਤਲ ਹੁੰਦਾ ਹੈ
ਇਹ ਐਸਾ ਦੁੱਧ ਹੈ ਜਿਸ ਨੂੰ ਕਦੇ ਵੀ ਮੌਤ ਨਹੀਂ ਆਓਂਦੀ
ਭਾਵੇਂ ਤਾਰੀਖ ਕਈ ਵਾਰੀ ਹੈ ਦੁੱਧ ਦਾ ਵੀ ਕਤਲ ਚਾਹੁੰਦੀ ..


Post New Thread  Reply

« ਅੱਜ ਹਾਂ ਮੈ ਦੁਖੀ ! | ਰੱਬ ਦੇ ਨਾਂ ਤੇ ਦੁਨੀਆਂ ਦਗੇ ਕਮਾਉਂਦੀ ਵੇਖੀ ਐ »
X
Quick Register
User Name:
Email:
Human Verification


UNP