shayid

ਸ਼ਾਇਦ ਪੜਿਆ ਕਦੇ ਨਾ
ਯਾਦ ਕਰਿਆ ਕਦੇ ਨਾ
ਮੇਰੇ ਪਿਆਰ ਦੇ ਸਵਾਲ ਦਾ ਜਵਾਬ ਵਿਚ ਰਹਿ ਗਿਆ
ਲੱਗਦਾ ਹੈ ਖਤ ਮੇਰਾ ਕਿਤਾਬ ਵਿਚ ਰਹਿ ਗਿਆ

ਜਿਹਦੇ ਵਿਚ ਮੇਰੇ ਦਿਲ ਵਾਲੀ ਗੱਲ ਲਿਖੀ ਸੀ
ਮੇਰੇ ਪਹਿਲੇ ਪਿਆਰ ਦੀ ਉਹ ਪਹਿਲੀ ਚਿਠੀ ਸੀ
ਪਿਆਰ ਦਾ ਉਹ ਖਾਬ ਖਾਬ ਵਿਚ ਰਹਿ ਗਿਆ
ਲੱਗਦਾ ਹੈ ਖਤ ਮੇਰਾ ਕਿਤਾਬ ਵਿਚ ਰਹਿ ਗਿਆ

ਮਹਿਕ ਵੀ ਨਹੀ ਹੋਣੀ ਟੁਟ ਗਿਆ ਹੋਣਾ
ਮੁਰਝਾ ਗਿਆ ਹੋਣਾ ਜਾਂ ਸੁੱਕ ਗਿਆ ਹੋਣਾ
ਭੇਜਿਆ ਸੀ ਤੈਨੂੰ ਜੋ ਗੁਲਾਬ ਵਿਚ ਰਹਿ ਗਿਆ
ਲੱਗਦਾ ਹੈ ਖਤ ਮੇਰਾ ਕਿਤਾਬ ਵਿਚ ਰਹਿ ਗਿਆ

ਥੋੜੇ ਜਿਹੇ ਦਿਨਾਂ ਦੀ ਗੱਲ ਤੈਨੂੰ ਮਿਲੂੰਗੀ ਜਰੂਰ
ਇਨਾਂ ਆਖ ਮੇਰੇ ਕੋਲੋਂ ਹੋ ਗਈ ਉਹ ਦੂਰ
ਬਾਦ ਵਿਚ ਮਿਲਣਾ ਉਹਦਾ ਬਾਦ ਵਿਚ ਰਹਿ ਗਿਆ
ਲੱਗਦਾ ਹੈ ਖਤ ਮੇਰਾ ਕਿਤਾਬ ਵਿਚ ਰਹਿ ਗਿਆ

ਇਕਤਰਫਾ ਮੇਰੇ ਪਿਆਰ ਦਾ ਉਹਨੂੰ ਕੀ ਪਤਾ ਸੀ
ਮੇਰਾ ਹੀ ਸੀ ਦੋਸ਼ ਨਾਂ ਉਹਦੀ ਕੋਈ ਖਤਾ ਸੀ
" ਹੋ ਗਿਆ ਸੀ ਥੋੜਾ ਥੋੜਾ ਹਿਸਾਬ ਵਿਚ ਰਹਿ ਗਿਆ
ਲੱਗਦਾ ਹੈ ਖਤ ਮੇਰਾ ਕਿਤਾਬ ਵਿਚ ਰਹਿ ਗਿਆ
 
Top