Sang jeena marna....!!

er_rose

"Puttar mitharey mevey"
spacer-1.gif

blank-1.gif
blank-1.gif
blank-1.gif
blank-1.gif


[FONT=Helvetica, Verdana, Arial]

[/FONT]
[FONT=Helvetica, Verdana, Arial]
ਮੁੰਡਾ ਜੱਟਾਂ ਦਾ ਸ਼ੌਕੀਨ,
ਲੱਗ ਪਿਆ ਖਾਣ-ਪੀਣ..
ਪਿਆ ਬੋਤਲ ਚੋ’ ਪਊਏ ਜਿੰਨਾਂ ਘਟਿਆ..
ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...||
ਕਿਸੇ ਲੱਕ ਦੇ ਹੁਲਾਰਿਆਂ ਨੇਂ ਪੱਟਿਆ..
ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...||

ਐਵੇਂ ਕਾਨੂੰ ਕਰਨਾਂ ਏ ਫ਼ਿਕਰ ਪੜਾਈ ਦਾ,
ਲੈਣਾ ਏ ਨਜ਼ਾਰਾ ਕਦੋਂ ਬਾਪੂ ਦੀ ਕਮਾਈ ਦਾ..
ਮਾਂ ਦਾ ਲਾਡਲਾ-ਦੁਲਾਰਾ , ਹੁਣ ਪਾਊਗਾ ਖਿਲਾਰਾ,
ਹਾੜੀ-ਸਾਉਣੀ ਵਿੱਚ ਜੋ ਵੀ ਵੇਚ ਵੱਟਿਆ..
ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...||

ਪੂਰਾ ਜੋਰ ਲਾਕੇ ਰਖੇ ਵਾਲਾਂ ਦੇ ਸਟਾਇਲ ਤੇ,
ਬੜੀ ਸੌਖੀ ਹੋ ਗਈ ਯਾਰੋ ਆਸ਼ਕੀ ਮੋਬਾਇਲ ਤੇ..
ਚਿੱਤ ਲੱਗਦਾ ਨੀਂ ਪਿੰਡ , ਸੋਹਣੀ ਗਰਲ-ਫ਼੍ਰੈਂਡ,
ਓਦਾ ਨਾਮ ਹੀ ਬੁੱਲਾਂ ਦੇ ਉੱਤੇ ਰੱਟਿਆ..
ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...||

ਲੇਕ ਤੇ ਨਜ਼ਾਰੇ ਕਦੇ ਰੌਣਕ 17 ਦੀ,
ਬਾਈਕ ਤੇ ਬਿਠਾਕੇ ਸੈਰ ਕਰਣੀ ਪਹਾੜਾਂ ਦੀ..
ਕਿਥੇ ਹਲ ਤੇ ਪੰਝਾਲੀ , ਕਿਥੇ ਤੂੜੀ ਤੇ ਪਰਾਲੀ,
ਸੋਚ ਹੁਣ ਨਹੀਂਓ ਜਾਂਦਾ ਪਿਛੇ ਹੱਟਿਆ..
ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...||
ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ...||


[/FONT]
 
Top