ਮੇਰੀ ਰੂਹ ਸਜਰੇ ਫੁੱਲ ਵਰਗੀ ravivir

ਮੇਰੀ ਰੂਹ ਸਜਰੇ ਫੁੱਲ ਵਰਗੀ ...
ਅੱਜ ਖੋਰੇ ਕਿਓ ਮੁਰਜਾ ਗਈ ਹੈ ,
ਬਚਪਨ ਛੁਟਿਆ ਹੁਣ ਯਾਰੋ ...
ਮੇਰੇ ਤੇ ਜਵਾਨੀ ਆ ਗਈ ਹੈ ,

ਰੰਗ-ਵਰੰਗੇ ਕਪੜੇ ਪਾ...
ਮਾਂ ਮੱਥੇ ਟਿਕਾ ਲਾਉਦੀ ਸੀ ,
ਪਰ ਹੁਣ ਤਾਂ ਸੁਰਤ ਮੇਰੀ ...
ਸਬ ਰੰਗ ਗਵਾ ਗਈ ਹੈ ,

Tadde tirhaye ਫਿਰਦੇ ਹਾਂ...
ਕੁਝ ਮਿਠੇ ਬੋਲਾਂ ਲਈ,
ਖ਼ਬਰੇ ਮੈਨੂੰ ਦੇਖ ਕਿਓ...
ਹਰ ਇਕ ਮੱਥੇ ਤੇ ਘੂਰੀ ਛਾ ਗਈ ਹੈ,

ਦੁਖਦਾ ਹੈ ਦਿਲ ਪਿਹਲਾ ਹੀ ...
ਜ਼ਿੰਦਗੀ ਦੇ ਤਲਖ-ਤਜਰਬਿਆਂ ਤੋ ,
ਦੁਨੀਆਂ ਫੇਰ ਕਿਓ ਬਲਦੀ ਤੇ ...
ਤੇਲ ਹੋਰ ਪਾ ਗਈ ਹੈ,

ਖੋਰੇ ਉਹ ਸਵਾਦ ਸੀ ਰੋਟੀ ਦਾ ...
ਜਾਂ ਫਿਰ ਮਾਂ ਦੀਆ ਹੱਥਾਂ ਦਾ ,
ਮਾਂ ਵਾਂਜੋ ਤਾਂ ਹੁਣ ਰੋਟੀ ਵੀ...
ਆਪਣਾ ਸਵਾਦ ਗਵਾ ਗਈ ਹੈ ,

ਤਿਣਕਾ ਤਿਣਕਾ ਹੋ ਗਏ ...
ਸਭ ਸੁਪਨੇ ਮੇਰੇ ,
ਜਦੋ ਅੱਗ ਲਗੀ ਘਰ ਨੂੰ ਮੇਰੇ ...
ਦੁਨਿਆ ਹੱਥ ਸੇਕਣ ਨੂੰ ਆ ਗਈ ਹੈ ...!!

ਅਸਲ ਨੂੰ ਸਭ ਜਾਣਦੇ ਨੇ ..
ਪਰ ਸਵਾਰਥ ਦੇ ਆਦੀ ਨੇ ,
ਨਿਯਮ ਹੈ ਇਹ ਕੁਦਰਤ ਦਾ ...
ਛੋਟੀ ਨੂੰ ਵੱਡੀ ਮਛਲੀ ਖਾ ਗਈ ਹੈ ,

ਤਲਬ ਜਿਹੀ ਇਕ ਰਿਹੰਦੀ ਹੈ ..
ਦਿਲ ਵਿਚ ਉਠਦਿਆਂ-ਬੇੰਦੀਆਂ ਨੂੰ ,
ਪਤਾ ਨਹੀ ਇਹ ਛੇਹ੍ਹ (ਸ਼ੇਹ੍ਹ ) ਕੋਣ..
ਰੋਗ ਅਵਲੜਾ ਲਾ ਗਈ ਹੈ ...!!
 
:wah :wah its been a long time...
we are glad you are posting agin ravivir phaji :)
very nice words
ਖੋਰੇ ਉਹ ਸਵਾਦ ਸੀ ਰੋਟੀ ਦਾ ...
ਜਾਂ ਫਿਰ ਮਾਂ ਦੀਆ ਹੱਥਾਂ ਦਾ ,
ਮਾਂ ਵਾਂਜੋ ਤਾਂ ਹੁਣ ਰੋਟੀ ਵੀ...
ਆਪਣਾ ਸਵਾਦ ਗਵਾ ਗਈ ਹੈ ,

ਤਿਣਕਾ ਤਿਣਕਾ ਹੋ ਗਏ ...
ਸਭ ਸੁਪਨੇ ਮੇਰੇ ,
ਜਦੋ ਅੱਗ ਲਗੀ ਘਰ ਨੂੰ ਮੇਰੇ ...
ਦੁਨਿਆ ਹੱਥ ਸੇਕਣ ਨੂੰ ਆ ਗਈ ਹੈ ...!!
 
ਇੱਕ ਬੇਈਮਾਨ ਮੇਰੇ ਮੁਲਕ ਦਾ ਭਗਵਾਂਨ ਹੋ ਗਿਆ,,,,,
ਦੂਜਾ ਬੇਈਮਾਨ ਆਸ਼ਿਕ ਆਸ਼ਿਕਾ ਦੀ ਜਾਨ ਹੋ ਗਿਆ....
 
ਇੱਕ ਬੇਈਮਾਨ ਮੇਰੇ ਮੁਲਕ ਦਾ ਭਗਵਾਂਨ ਹੋ ਗਿਆ,,,,,
ਦੂਜਾ ਬੇਈਮਾਨ ਆਸ਼ਿਕ ਆਸ਼ਿਕਾ ਦੀ ਜਾਨ ਹੋ ਗਿਆ....

pehla beyimaan kaun aa
te dusra kaun aa
plz chanana paonge
 

*Sippu*

*FrOzEn TeARs*
Gaaa zindgi de geet tu baanki rabaab wang
Aape khirega veere .. Tu ve gulaab vaang ^.^

Jeena ne jehre jaande ..Jar aukrra ahnek
Raunak ohna de chehre te chamke shabbab vaang^.^:)

Boht khoob

Tfs ..
 
ਪਹਿਲਾ ਬੇਈਮਾਨ ਜਿਹੜਾ ਪੈਸੇ ਨਾਲ ਲੁੱਟ ਕੇ ਦੇਸ਼ ਨੂੰ ਖਾ ਰਿਹਾ ਤੇ ਫਿਰ ਵੀ ਲੋਕ ਉਹਨਾ ਦੇ ਨਾਲ ਤੁਰੇ ਹੋਏ ਨੇ......
ਦੂਜਾ ਉਹ ਆਸ਼ਿਕ ਜੋ ਲਾਰੇ ਲਾ ਰਿਹਾ ਹੈ..
 
Top