pyaar wali chhuni

pardeep_singh

extreme_gamer
ਪਿਆਰ ਵਾਲੀ ਚੁੰਨੀ ਤੈਨੂੰ ਓੜਨੀ ਨਾਂ ਆਈ,
ਨਿਭਾਉਣੀ ਇੱਕ ਪਾਸੇ ਤੈਨੂੰ ਤੋੜਨੀ ਨਾਂ ਆਈ,
ਭਾਵੇਂ ਝੂਠੀ ਸਹੀ ਇੱਕ-ਅੱਧੀ ਸਹੁੰ ਖਾ ਕੇ ਜਾਂਦੀ,
ਜੇ ਤੂੰ ਜਾਣਾ ਹੀ ਸੀ ਚੱਜ ਦਾ ਬਹਾਨਾ ਲਾ ਕੇ ਜਾਂਦੀ,
ਜੇ ਤੂੰ ਜਾਣਾ ਹੀ ਸੀ ਚੱਜ ਦਾ ਬਹਾਨਾ ਲਾ ਕੇ ਜਾਂਦੀ,
ਨੀਂ ਪਿਆਰ ਵਾਲੀ ਚੁੰਨੀ ਤੈਨੂੰ ਓੜਨੀ ਨਾਂ ਆਈ,
ਪਈ ਸ਼ਗਨਾਂ ਦੀ ਮੁੰਦੀ ਛੱਲਾ ਮਿੱਤਰਾਂ ਦਾ ਲਾਹਿਆ,
ਫ਼ੋਨ ਆਪਣੇ ’ਚੋਂ ਝੱਟ ਮੇਰਾ ਨੰਬਰ ਮਿਟਾਇਆ,
ਗਾਨੀ ਲਾਹੁਣ ਵਾਲੀਏ, ਨਿਸ਼ਾਨੀ ਲਾਹੁਣ ਵਾਲੀਏ,
ਨੀਂ ਤੇਰੇ ਨਾਲ ਮੇਰਾ ਜੁੜਿਆ ਸੀ ਨਾਂ ਲਾਹ ਕੇ ਜਾਂਦੀ,
ਜੇ ਤੂੰ ਜਾਣਾ ਹੀ ਸੀ ਚੱਜ ਦਾ ਬਹਾਨਾ ਲਾ ਕੇ ਜਾਂਦੀ,
ਨੀਂ ਪਿਆਰ ਵਾਲੀ ਚੁੰਨੀ ਤੈਨੂੰ ਓੜਨੀ ਨਾਂ ਆਈ
ਤੇਰੀ ਨਿਗਾ ਵਿੱਚ ਕੱਦ ਸਾਡਾ ਛੋਟਾ ਹੋ ਗਿਆ,
ਚੌਵੀ ਕੈਰੇਟ ਦਾ ਸੋਨਾ ਝੱਟ ਖੋਟਾ ਹੋ ਗਿਆ,
ਬਹੁਤੀਏ ਸਿਆਣੀਏ, ਫਰਕ ਪਛਾਣੀਏ,
ਸੌਦਾ ਕਰਦੀ ਨਾਂ ਭਾਵੇਂ ਸਹੀ ਮੁੱਲ ਪਾ ਕੇ ਜਾਂਦੀ,
ਜੇ ਤੂੰ ਜਾਣਾ ਹੀ ਸੀ ਚੱਜ ਦਾ ਬਹਾਨਾ ਲਾ ਕੇ ਜਾਂਦੀ,
ਨੀਂ ਪਿਆਰ ਵਾਲੀ ਚੁੰਨੀ ਤੈਨੂੰ ਓੜਨੀ ਨਾਂ ਆਈ,
ਕਿੰਨਾ ਸਮਾਂ ਤੇਰੇ ਲੇਖੇ ਅਸੀਂ ਲਾਇਆ ਤੈਨੂੰ ਪਤਾ,
ਖੂਨ ਜਿਗਰ ਦਾ ਕਿੰਨਾ ਕੁ ਪਿਆਇਆ ਤੈਨੂੰ ਪਤਾ,
ਕੀਤੀਆਂ ਲੜਾਈਆਂ ਵੀ, ਹੋਈਆਂ ਰੁਸਵਾਈਆਂ ਵੀ,
ਸਾਰੇ ਨਫ਼ੇ ਨੁਕਸਾਨ ਕਿਸੇ ਖਾਤੇ ਪਾ ਕੇ ਜਾਂਦੀ,
ਜੇ ਤੂੰ ਜਾਣਾ ਹੀ ਸੀ ਚੱਜ ਦਾ ਬਹਾਨਾ ਲਾ ਕੇ ਜਾਂਦੀ,
ਨੀਂ ਪਿਆਰ ਵਾਲੀ ਚੁੰਨੀ ਤੈਨੂੰ ਓੜਨੀ ਨਾਂ ਆਈ,
ਤੈਨੂੰ ਸਾਡੇ ਵਿੱਚ ਨੁਕਸ ਵੀ ਕੱਢਣਾ ਨਾ ਆਇਆ,
ਯਾਰ ਰਖਣਾ ਤਾਂ ਪਾਸੇ ਤੈਨੂੰ ਛੱਡਣਾ ਨਾਂ ਆਇਆ,
ਸ਼ੌਕਣੇ ਨੀਂ ਬਾਹਲੀਏ, ਮਜਾਜਣੇ ਨੀਂ ਕਾਹਲੀਏ,
ਨੀਂ ਤੋਰ ’ਦੇਬੀ’ ਨੂੰ ਜਹਾਨੋਂ ਨੀਂ ਤੂੰ ਗੰਗਾ ਨਹਾ ਕੇ ਜਾਂਦੀ,
ਜੇ ਤੂੰ ਜਾਣਾ ਹੀ ਸੀ ਚੱਜ ਦਾ ਬਹਾਨਾ ਲਾ ਕੇ ਜਾਂਦੀ,
ਨੀਂ ਪਿਆਰ ਵਾਲੀ ਚੁੰਨੀ ਤੈਨੂੰ ਓੜਨੀ ਨਾਂ ਆਈ
 
Top