Purana 'Geet'

[JUGRAJ SINGH]

Prime VIP
Staff member
ਪੁਰਾਣਾ 'ਗੀਤ'


ਇੱਕ ਉਹ ਵੀ ਸੀ ਸਮਾਂ, ਜਦੋਂ ਬੱਝੇ ਪਰਿਵਾਰ ,
ਹੁਣ ਟੁੱਟ-ਟੁੱਟ ਚੱਲੇ, ਭਾਈਆਂ ਵਿੱਚ ਤਲਵਾਰ ,
ਕੋਈ ਹਿੱਕ ਉੱਤੇ ਕੋਈ, ਪਿੱਠ ਉੱਤੇ ਵਾਰ ਕਰੇ ,
ਸੋਹਨੀ ਲੱਗੇ ਇੱਕ ਦੂਜੇ, ਵਾਲੀ ਢਿਹੰਦੀ ਦਸਤਾਰ ||

ਚੁੰਨੀ ਸਿਰ ਉੱਤੇ ਲੈ ਕੇ, ਕਦੇ ਮਾਣਦੀ ਸੀ ਮਾਨ ,
ਜੀਨ-ਟੌਪ ਪਾ ਕੇ ਸੋਚੇ, ਉਹਦੀ ਵਧ ਗਈ ਐ ਸ਼ਾਨ ,
ਜਦੋਂ ਤੱਕ ਵੇ ਗਿੱਧੇ ਦੇ ਵਿੱਚ, ਨੱਚਣਾ ਨਾ ਆਉਣਾ ,
ਦੱਸ ਹਿੱਪ-ਹੋਪ ਨਾਲ, ਕਿਹੜਾ ਕਹੂਗਾ ਰਕਾਨ ||

ਵੰਡ ਅੱਧੀ ਯਾਰੋ ਕੀਤੀ, 'ਪੰਜ ਆਬਾਂ' ਦੀ ਧਰਤ ,
ਪਾ ਕੇ ਜ਼ਹਿਰ ਦਵਾਈਆਂ, ਕੀਤੀ ਖੋਖਲੀ ਪਰਤ ,
'ਛੇਵਾਂ' ਵਗੇ ਦਰਿਆ, ਇੱਕ ਨਸ਼ਿਆ ਦਾ ਯਾਰੋ ,
ਰਹੀ 'ਨਾਰ' ਦੀ ਨਾ ਪੱਤ, ਕਹਿਣ ਖੁਦ ਨੂੰ ਮਰਦ ||

ਹਾਕਾਂ ਮਾਰਦਾ ਵਤਨ ਨਾ, ਕੋਈ ਆਣ ਕੇ ਬੁਲਾਉਂਦਾ ,
ਦਿੱਤਾ 'ਭਗਤ' ਨੇ ਖੂਨ, ਕੋਈ ਪਾਣੀ ਨਹੀਂ ਪਿਲਾਉਂਦਾ ,
'ਗੱਗੀ' ਵਾਸਤਾ ਖੁਦਾ ਦਾ, ਛੱੜੋ ਮਰਨਾ ਮਾਰਾਉਣਾ ,
ਸੁੱਤੀ ਪਈ ਸਰਕਾਰ ਨਾ, ਕੋਈ ਫੜ ਕੇ ਜਗਾਉਂਦਾ ||

ਪੱਕੇ ਘੜੇ ਸੀ ਜਿਹੜੇ ਉਹ ਹੁਣ, ਸਾਰੇ ਹੀ ਤਿੜ ਦੇ ਜਾਂਦੇ ਨੇ ,
ਗੀਤ ਪੁਰਾਣਾ ਨਹੀਂ ਹੋਇਆ, ਬੱਸ ਅੱਖਰ ਹੀ ਖਿੰਡ ਦੇ ਜਾਂਦੇ ਨੇ ||

* ਰੋਹਿਤ ਬਾਂਸਲ *
 
Top