UNP

Poetry - Debi Makhsoospuri

Go Back   UNP > Poetry > Punjabi Poetry

UNP Register

 

 
Old 24-Apr-2013
jaswindersinghbaidwan
 
Thumbs up Poetry - Debi Makhsoospuri

ਪਾਪੀ ਪੇਟ ਦਾ ਸਵਾਲ

ਠੱਗੀ ਠੋਰੀ ਹੁੰਦੀ ਏ ਜੀ ਹੇਰਾ ਫੇਰੀ ਹੁੰਦੀ ਏ
ਮਾਇਆ ਪਿੱਛੇ ਦੌੜੇ ਸਭ ਮੇਰੀ ਮੇਰੀ ਹੁੰਦੀ ਏ
ਮਸਲੇ ਤਾਂ ਹੋਰ ਵੀ ਨੇ ਮਿੱਤਰੋ, ਰੋਟੀ ਵਾਲਾ ਮਸਲਾ ਮੁਹਾਲ ਏ
ਦੁਨੀਆਂ ਚ ਸਾਰਿਆਂ ਤੋਂ ਮੁਸ਼ਕਿਲ, ਪਾਪੀ ਪੇਟ ਦਾ ਸਵਾਲ ਏ

ਫੋਨ ਆਇਆ ਬੌਸ ਦਾ ਦਿਹਾੜੀ ਲਾਉਣੀ ਪੈ ਗਈ
ਮੇਲੇ ਚ ਮਸ਼ੂਕ ਤਾਂ ਉਡੀਕਦੀ ਹੀ ਰਹਿ ਗਈ
ਲਾਲ ਪੀਲੀ ਹੋਈ ਕੱਢੀ ਗਾਲ ਉੱਤੇ ਗਾਲ ਏ
ਜਾਨਮ ਸਮਝਾ ਕਰੋ ਜੀ, ਪਾਪੀ ਪੇਟ ਦਾ ਸਵਾਲ ਏ

ਲਿਖਦਾ ਸੀ ਗਾਣੇ ਹੇਕਾਂ ਲਾਉਣ ਲੱਗ ਪਿਆ ਏ
ਸੌਖਾ ਏ ਜਦੋਂ ਦਾ "ਦੇਬੀ" ਗਾਉਣ ਲੱਗ ਪਿਆ ਏ
ਕਿੰਨਿਆਂ ਦੇ ਢਿੱਡ ਵਿੱਚ ਉੱਠਦਾ ਗਬਾਲ ਏ
ਮਾਫ ਕਰੋ ਮਿੱਤਰੋ ਪਿਆਰਿਉ, ਪਾਪੀ ਪੇਟ ਦਾ ਸਵਾਲ ਏ

 
Old 24-Apr-2013
jaswindersinghbaidwan
 
Re: Poetry - Debi Makhsoospuri

ਮਹਿੰਗਾਈ

ਲੈਣ ਦੇਣ ਮਹਿੰਗਾਈ ਨੇ ਅੱਤ ਕੀਤੀ, ਬਈ ਗੌਰਮੈਂਟ ਦੇ ਟੈਕਸ ਵੀ ਛਿੱਲਣ ਲੱਗ ਪਏ
ਦੋਸ਼ ਬੰਦੇ ਦਾ ਨਹੀ ਬੁੜਾਪੇ ਦਾ ਏ, ਵਾਲ ਝੜਨ ਲੱਗ ਪਏ ਗੋਡੇ ਹਿੱਲਣ ਲੱਗ ਪਏ
ਅੱਧੀ ਉਮਰ ਵਿੱਚ ਜਿਹਨਾਂ ਨੂੰ ਇਸ਼ਕ ਲੱਗਾ, ਮੁਰਝਾਏ ਹੋਏ ਚਿਹਰੇ ਵੀ ਖਿਲਣ ਲੱਗ ਪਏ
"ਦੇਬੀ" ਰੱਬ ਨੇ ਸੁਣ ਲਈ ਅਮਲੀਆਂ ਦੀ, ਕਨੇਡਾ ਵਿੱਚ ਵੀ ਡੋਡੇ ਹੁਣ ਮਿਲਣ ਲੱਗ ਪਏ

 
Old 24-Apr-2013
jaswindersinghbaidwan
 
Re: Poetry - Debi Makhsoospuri

ਤਾੜੀਆਂ ਮਾਰੋ


ਆਕੇ ਦੁਨੀਆਂ ਦੇ ਰੌਸ਼ਨ ਨਾਮ ਜੋ ਕਰ ਗਏ
ਉਹਨਾ ਲਈ ਤਾੜੀਆਂ ਮਾਰੋ ...
ਵਤਨ ਦੀ ਆਬਰੂ ਅਜ਼ਾਦੀ ਖਾਤਿਰ ਲੋਕ ਜੋ ਮਰ ਗਏ
ਉਹਨਾ ਲਈ ਤਾੜੀਆਂ ਮਾਰੋ ...
ਰਿਸ਼ਵਤ ਲਈ ਨਾ ਭੁੱਖੇ ਮਰੇ ਸਵੈਮਾਣ ਨਹੀ ਛੱਡਿਆ
ਉਹਨਾ ਲਈ ਤਾੜੀਆਂ ਮਾਰੋ ...
ਹਿੰਦੁਸਤਾਨ ਵਿੱਚ ਰਹਿਕੇ ਜਿਹਨਾਂ ਈਮਾਨ ਨਹੀ ਛੱਡਿਆ
ਉਹਨਾ ਲਈ ਤਾੜੀਆਂ ਮਾਰੋ ...
ਸ਼ਰਮ ਦਾ ਗਹਿਣਾ ਨਾ ਲਾਹਿਆ ਨਜ਼ਰਾਂ ਤਾਂਹ ਨਹੀ ਚੱਕੀਆਂ
ਉਹਨਾ ਲਈ ਤਾੜੀਆਂ ਮਾਰੋ ...
ਜਿਹਨਾਂ ਧੀਆਂ ਨੇ ਮਾਪਿਆਂ ਦੀਆਂ ਇੱਜ਼ਤਾਂ ਬਚਾ ਰੱਖੀਆਂ
ਉਹਨਾ ਲਈ ਤਾੜੀਆਂ ਮਾਰੋ ...
ਆਪਣੇ ਪਰਿਵਾਰ ਦੇ ਲੇਖੇ ਜਿਹਨਾਂ ਸਾਰੀ ਉਮਰ ਲਾਈ
ਉਹਨਾ ਲਈ ਤਾੜੀਆਂ ਮਾਰੋ ...
ਜਿਹਨਾ ਦੇ ਕੀਤੇ ਕੰਮਾਂ ਦੀ ਕਿਸੇ ਨੇ ਕਦਰ ਨਾ ਪਾਈ
ਉਹਨਾ ਲਈ ਤਾੜੀਆਂ ਮਾਰੋ ...
ਜੋ ਪਰਿੰਦੇ ਜਿੱਥੋਂ ਉੱਡੇ ਸਨ ਉਹ ਚਮਨ ਨਹੀ ਭੁੱਲੇ
ਉਹਨਾ ਲਈ ਤਾੜੀਆਂ ਮਾਰੋ ...
ਉਹਨਾ ਲਈ ਤਾੜੀਆਂ ਮਾਰੋ ...
ਵਿੱਚ ਪਰਦੇਸ ਜਾਕੇ ਜਿਹੜੇ ਆਪਣਾ ਵਤਨ ਨਹੀ ਭੁੱਲੇ
ਉਹਨਾ ਲਈ ਤਾੜੀਆਂ ਮਾਰੋ ...
ਜਿਹੜੇ ਮਾਂ ਬੋਲੀ ਪੰਜਾਬੀ ਨੂੰ ਮੁਹੱਬਤ ਕਰਦੇ ਨੇ
ਉਹਨਾ ਲਈ ਤਾੜੀਆਂ ਮਾਰੋ ...
ਜੋ ਸਰੋਤੇ "ਦੇਬੀ"ਵਰਗੇ ਨੂੰ ਬਰਦਾਸ਼ਤ ਕਰਦੇ ਨੇ
ਉਹਨਾ ਲਈ ਤਾੜੀਆਂ ਮਾਰੋ ...

 
Old 24-Apr-2013
jaswindersinghbaidwan
 
Re: Poetry - Debi Makhsoospuri

ਅਸੀਂ ਹਾਂ ਚਿਰਾਗ ਉਮੀਦਾਂ ਦੇ, ਸਾਡੀ ਕਦੇ ਹਵਾ ਨਾਲ ਬਣਦੀ ਨਹੀ |

ਤੁਸੀਂ ਘੁੰਮਣ ਘੇਰੀ ਓ ਜਿਸਦੀ, ਬੇੜੀ ਦੇ ਮਲਾਹ ਨਾਲ ਬਣਦੀ ਨਹੀਂ |
ਥੋਨੂੰ ਨੀਵੇਂ ਚੰਗੇ ਲੱਗਦੇ ਨਹੀ, ਸਾਡੀ ਪਰ ਉਚਿਆਂ ਨਾਲ ਬਣਦੀ ਨਹੀਂ |
ਤੁਸੀ ਚਾਪਲੂਸੀਆਂ ਕਰ ਲੈਂਦੇ, ਥੋਡੀ ਅਣਖ ਹਯਾ ਨਾਲ ਬਣਦੀ ਨਹੀਂ |
ਤੁਸੀਂ ਦੁੱਖ ਤੇ ਪੀੜਾਂ ਜੋ ਦਿੰਦੇ, ਅਹਿਸਾਸ ਉਹਨਾਂ ਦਾ ਸਾਨੂੰ ਹੈ
ਅਸੀ ਸੌ ਮਰਜ਼ਾਂ ਦੇ ਰੋਗੀ ਹਾਂ, ਸਾਡੀ ਕਿਸੇ ਦਵਾ ਨਾਲ ਬਣਦੀ ਨਹੀਂ |
ਅਸੀਂ ਅੰਦਰੋਂ ਬਾਹਰੋਂ ਇੱਕੋ ਜਿਹੇ, "ਦੇਬੀ" ਤਾਂ ਕਾਫ਼ਰ ਅਖਵਾਉਂਦੇ ਹਾਂ
ਤੁਸੀ ਜਿਸਦੇ ਨਾਂ ਤੇ ਠੱਗਦੇ ਓ, ਸਾਡੀ ਉਸ ਖੁਦਾ ਨਾਲ ਬਣਦੀ ਨਹੀਂ |

 
Old 24-Apr-2013
jaswindersinghbaidwan
 
Re: Poetry - Debi Makhsoospuri

ਜਿੰਨਾਂ ਦੀ ਫਿਤਰਤ ਵਿੱਚ ਦਗਾ


ਜਿੰਨਾਂ ਦੀ ਫਿਤਰਤ ਵਿੱਚ ਦਗਾ, ਉਹ ਕਦੇ ਵਫਾਵਾਂ ਨਹੀਂ ਕਰਦੇ |
ਜੋ ਰੁੱਖ ਜਿਆਦਾ ਉੱਚੇ ਨੇ, ਉਹ ਕਿਸੇ ਨੂੰ ਛਾਂਵਾਂ ਨਹੀਂ ਕਰਦੇ |
ਮੰਨਿਆਂ ਉਹ ਸਭ ਤੋਂ ਸੋਹਣੇ ਨੇ, ਮੰਨਿਆਂ ਉਹ ਸਭ ਤੋਂ ਚੰਗੇ ਨੇ
ਪਰ ਸਾਨੂੰ ਭਾ ਕੀ ਉਹਨਾ ਦਾ, ਸਾਡੇ ਵੱਲ ਨਿਗਾਵਾਂ ਨਹੀਂ ਕਰਦੇ |
"ਦੇਬੀ" ਖੁਦ ਅੱਗੇ ਕਿੰਝ ਵਧਣਾ, ਇਹ ਜਰੂਰ ਸੋਚਦੇ ਰਹਿੰਨੇ ਆਂ
ਪਰ ਕਿਸੇ ਖਿਲਾਫ ਤੂੰ ਰੱਬ ਜਾਣੀ, ਅਸੀਂ ਕਦੇ ਸਲ੍ਹਾਵਾਂ ਨਹੀਂ ਕਰਦੇ |

 
Old 24-Apr-2013
jaswindersinghbaidwan
 
Re: Poetry - Debi Makhsoospuri

ਮੈਂ ਤੀਲੇ ਚਾਰ ਟਿਕਾਏ ਮਰਕੇ, ਝੱਖੜ ਆਣ ਖਿਲਾਰ ਗਿਆ |
ਨੀਂ ਤੂੰ ਤਾਂ ਘੱਟ ਨਾ ਕੀਤੀ ਅੜੀਏ, ਸਾਡਾ ਦਿਲ ਸਹਾਰ ਗਿਆ |
ਮੈ ਬੁਰੇ ਵਕਤ ਨੂੰ ਆਖਾਂ ਚੰਗਾ, ਜਿਹੜਾ ਖੋਟੇ ਖਰੇ ਨਿਤਾਰ ਗਿਆ |
ਪਿਆਰ ਸ਼ਬਦ ਉੰਝ ਸੋਹਣਾ ਏ, ਹੋ "ਦੇਬੀ" ਲਈ ਬੇਕਾਰ ਗਿਆ |

 
Old 24-Apr-2013
jaswindersinghbaidwan
 
Re: Poetry - Debi Makhsoospuri

ਦਿਲ ਕਮਲੇ ਨੂੰ ਸਮਝਾਉਂਦਿਆਂ ਦੀ ਬੀਤ ਗਈ |

ਦਿਲ ਕਮਲੇ ਨੂੰ ਸਮਝਾਉਂਦਿਆਂ ਦੀ ਬੀਤ ਗਈ |
ਕਈਆਂ ਦੀ ਤਾਂ ਤੇਰੇ ਤੱਕ ਆਉਂਦਿਆਂ ਦੀ ਬੀਤ ਗਈ |
"ਦੇਬੀ" ਦਿਲ ਰੋਇਆ ਕਦੀ ਏਸ ਕਦੀ ਓਸ ਗੱਲੋਂ,
ਰਾਤੀਂ ਸਾਰੀ ਰਾਤ ਹੀ ਵਰਾਉਂਦਿਆਂ ਦੀ ਬੀਤ ਗਈ |

 
Old 24-Apr-2013
jaswindersinghbaidwan
 
Re: Poetry - Debi Makhsoospuri

ਬਈ ਕੱਚੇ ਪੱਕੇ ਦਾ ਫਰਕ ਮਹਿਸੂਸ ਹੁੰਦਾ, ਜਦੋਂ ਕਦੇ ਝਨਾਬ ਦੀ ਗੱਲ ਛਿੜਦੀ
ਮੇਰੇ ਸਾਰੇ ਸਵਾਲ ਖਾਮੋਸ਼ ਹੁੰਦੇ, ਜਦੋਂ ਤੇਰੇ ਸਵਾਲ ਦੀ ਗੱਲ ਛਿੜਦੀ
ਮੱਨਫੀ ਹੋਈ ਤੂੰ ਕਰਨਾ ਜਮਾਂ ਪੈਦਾ, ਜਦੋਂ ਕੁਲ ਹਿਸਾਬ ਦੀ ਗੱਲ ਛਿੜਦੀ
ਓ "ਦੇਬੀ" ਜਿਕਰ ਸ਼ਰਾਬ ਦਾ ਨਹੀਂ ਕਰਦਾ, ਜਦੋਂ ਕਿਤੇ ਜਨਾਬ ਦੀ ਗੱਲ ਛਿੜਦੀ

 
Old 24-Apr-2013
jaswindersinghbaidwan
 
Re: Poetry - Debi Makhsoospuri

ਮਤਲਬਖੋਰੀ ਦੁਨੀਆ ਵਿੱਚ ਕੋਈ ਕਿਸੇ ਦਾ ਕੀ ਲੱਗਦਾ
ਫੁੱਲਾਂ ਜਿਹੇ ਮਖਸੁਸਪੁਰੀ ਦਾ ਪੱਥਰਾਂ ਵਿੱਚ ਨਾ ਜੀ ਲੱਗਦਾ
ਏਥੇ ਖੋਟੇ ਸਿੱਕੇ ਚਲਦੇ ਨੇ ਤੇ ਖਰਿਆ ਨੂੰ ਠੇਡੇ ਵੱਜਦੇ ਨੇ
ਮੇਰੇ ਦੇਸ ਬੇਕਦਰੀ ਬੰਦਿਆ ਦੀ ਪੱਥਰਾਂ ਨੂੰ ਹੁੰਦੇ ਸੱਜਦੇ ਨੇ
ਏਥੇ ਧੱਕੇ ਪੈਂਦੇ ਜਿਉਂਦਿਆ ਨੂੰ ਮਰਿਆ ਤੇ ਮੇਲੇ ਲੱਗਦੇ ਨੇ

 
Old 24-Apr-2013
jaswindersinghbaidwan
 
Re: Poetry - Debi Makhsoospuri

ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂੰ, ਜਾਂ ਮਿਲਿਆ ਕਰ ਜਾਂ ਯਾਦ ਨਾ ਆ ਮੈਨੂੰ
ਖਤ ਜਲਾ ਕੇ ਖੁਦ ਵੀ ਜਲਦੀ ਹੋਵੇਂਗੀ, ਵਾਅਦੇ ਭੁੱਲ ਗਈ ਭੁੱਲ ਕੇ ਤਾਂ ਦਿਖਾ ਮੈਨੂੰ
ਨੀਂ ਲੋਕਾਂ ਕੋਲੇ ਕਾਹਤੋਂ ਦਿਆਂ ਸਫਾਈਆਂ ਮੈ, ਲਾਉਣੇ ਜੇ ਇਲਜਾਮ ਤਾਂ ਕੋਲ ਬਿਠਾ ਮੈਨੂੰ
ਸਾਰੇ ਗੀਤਾਂ ਵਿੱਚ ਸਿਰਨਾਵਾਂ "ਦੇਬੀ' ਦਾ, ਗੀਤ ਜਿਹਾ ਕੋਈ ਖਤ ਚੰਦਰੀਏ ਪਾ ਮੈਨੂੰ..

 
Old 24-Apr-2013
jaswindersinghbaidwan
 
Re: Poetry - Debi Makhsoospuri

ਰੱਬ ਕਰੇ ਮਨਜ਼ੂਰ ਇੱਕੋ ਗੱਲ ਅਸੀਂ ਚਾਹੀਏ

ਰੱਬ ਕਰੇ ਮਨਜ਼ੂਰ ਇੱਕੋ ਗੱਲ ਅਸੀਂ ਚਾਹੀਏ,
ਨੀ ਤੂੰ ਅੱਖ਼ਾਂ ਸਾਹਵੇਂ ਹੋਵੇਂ ਜਦੋਂ ਦੁਨੀਆਂ ਤੋਂ ਜਾਈਏ...
ਏਸ ਸ਼ਰਤ ਤੇ ਪੁੱਗੇ ਸਾਨੂੰ ਪੋਟਾ ਪੋਟਾ ਹੋਣਾ,
ਨੀ ਤੂੰ ਗਿਣੇ ਪੋਟਿਆਂ ਤੇ ਅਸੀਂ ਗਿਣਤੀ ਚ' ਆਈਏ,
ਤੇਰੇ ਕੋਲ ਬਹਿ ਕੇ ਸਾਨੂੰ ਮਹਿਸੂਸ ਹੁੰਦਾ ਕੀ,
ਸਾਥੋਂ ਹੁੰਦਾ ਨੀ ਬਿਆਨ ਕਿੰਨੇ ਗੀਤ ਲਿਖੀ ਜਾਈਏ,
ਕਿੰਨੇ "ਦੇਬੀ" ਦੇ ਗੁਨਾਹ ਬਖ਼ਸ਼ਾਉਣ ਵਾਲੇ ਰਹਿੰਦੇ,
ਦੇ ਦੇ ਆਗਿਆ ਕਿ ਮਾਫ਼ੀਆਂ ਮੰਗਣ ਕਦੋਂ ਆਈਏ

 
Old 24-Apr-2013
jaswindersinghbaidwan
 
Re: Poetry - Debi Makhsoospuri

ਤੈਨੂੰ ਵੀ ਕਦੇ ਗੁਜ਼ਰਿਆ ਵਕਤ ਸਤਾਉਂਦਾ ਏ ਕੇ ਨਹੀਂ

ਤੈਨੂੰ ਵੀ ਕਦੇ ਗੁਜ਼ਰਿਆ ਵਕਤ ਸਤਾਉਂਦਾ ਏ ਕੇ ਨਹੀਂ,
ਸਹੁੰ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕੇ ਨਹੀਂ|
ਇਕਲ਼ਾਪੇ ਦੀ ਠੰਡ ਚ' ਜਦ ਵੀ ਠਰਦੀ ਹੋਵੇਂਗੀ,
ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ|
ਛੱਡ ਕੇ ਯਾਰ ਨਗ਼ੀਨਾ ਮਨ ਪਛਤਾਉਂਦਾ ਏ ਕੇ ਨਹੀਂ,
ਸਹੁੰ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕੇ ਨਹੀਂ|
ਥੁੜਾਂ ਤੰਗੀਆਂ ਵਕਤ ਦੀਆਂ ਮਾਰਾਂ ਦੇ ਝੰਬੇ ਆਂ,
ਨੀ ਡਾਢੀਏ ਨੀ ਤੇਰੇ ਜ਼ੁਲਮਾਂ ਹੱਥੋਂ ਹਾਰੇ-ਹੰਭੇ ਆਂ,
ਡਿੱਗਿਆ ਕੋਈ ਖ਼ਾਬਾਂ ਵਿੱਚ ਬੁਲਾਉਂਦਾ ਏ ਕੇ ਨਹੀਂ,
ਸਹੁੰ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕੇ ਨਹੀਂ|

 
Old 24-Apr-2013
jaswindersinghbaidwan
 
Re: Poetry - Debi Makhsoospuri

ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ..


ਕੀ ਹਾਲ ਐ ਤੇਰਾ ਮੁੱਦਤ ਪਿੱਛੋ ਟੱਕਰੀ ਏ,
ਮੈਂ ਵੀ ਬਦਲਿਆ ਹੋਵਾਂਗਾ ਤੇ ਤੂੰ ਵੀ ਵੱਖਰੀ ਏ….
ਦੂਰੋ−ਦੂਰੋ ਤੱਕਦਾ ਰਿਹਾ ਬੁਲਾ ਵੀ ਨਹੀ ਸਕਿਆ,
ਮੈਂ ਕੰਮ ਦਿਲ ਜਿਹਾ ਤੇਰੇ ਨੇੜੇ ਆ ਵੀ ਨਹੀ ਸਕਿਆ….
ਲਿਖ ਕੇ ਤੇਰਾ ਨਾਂ ਮੈਂ ਸਜਦੇ ਕਰਦਾ ਰਹਿੰਦਾ ਸਾਂ,
ਤੂੰ ਮੇਰਾ ਨਾਂ ਲਿਖਕੇ ਕਦੇ ਮਿਟਾਉਂਦੀ ਸੀ ਕੇ ਨਹੀ….
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ..

ਛੁੱਟੀ ਵੇਲੇ ਆਪੋ ਆਪਣੇ ਪਿੰਡਾਂ ਨੂੰ ਜਾਣਾ
ਤੇਰਾ ਪਤਾ ਨੀ ਪਰ ਮੇਰਾ ਦਿਲ ਘਟਦਾ ਹੀ ਜਾਣਾ….
ਜਿਹੜੀ ਥਾਂ ਤੋਂ ਦੇ ਆਪਣੇ ਪਿੰਡ ਰਾਹ ਨਿਖੜਦੇ ਸੀ,
ਜਿਹੜੀ ਥਾਂ ਤੇ ਉਹ ਵੀ ਸਾਡੇ ਵਾਂਗ ਵਿਛੜਦੇ ਸੀ….
ਬੁੱਲੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਉਹ,
ਜਾਂਦੇ ਜਾਂਦੇ ਨਜਰਾਂ ਦੇ ਨਾਲ ਮੱਥਾ ਟੇਕਣਾ ਉਹ….
ਕੀ ਦੱਸਾ ਕੇ ਪੈਡਲ ਕਿੰਨੇ ਭਾਰੇ ਲਗਦੇ ਸੀ,
ਸਾਈਕਲ ਹੋਲੀ ਮੇਰੇ ਵਾਂਗ ਚਲਾਉਦੀ ਸੀ ਕੇ ਨਹੀ….
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ……

ਖੋ ਖੋ ਵਾਲੀਵਾਲ ਦੇ ਪਿੜ ਵਿਚ ਫਿਰਦੀਆਂ ਮੇਲਦੀਆਂ,
ਵਿਹਲੇ ਪੀਰਡ ਦੇ ਵਿੱਚ ਬਾਰਾਂ ਟਾਹਣੀ ਖੇਡਦੀਆਂ….
ਮੈਨੂੰ ਯਾਦ ਹੈ ਮੇਰੇ ਵੱਲ ਇਸ਼ਾਰੇ ਹੁੰਦੇ ਸੀ,
ਨੀ ਸੱਚ ਦੱਸੀ ਕੀ ਚਰਚੇ ਮੇਰੇ ਬਾਰੇ ਹੁੰਦੇ ਸੀ….
ਤੇਰੇ ਨਾਂ ਤੇ ਯਾਦ ਹੈ ਮੈਨੂੰ ਸਤਾਇਆ ਕਈਆਂ ਨੇ,
ਮੇਰੇ ਨਾਂ ਤੇ ਤੈਨੂੰ ਕੋਈ ਬੁਲਾਉਦੀ ਸੀ ਕੇ ਨਹੀ….
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ……

ਪੜ੍ਨ ਲਿਖਣ ਵੇਲੇ ਦੀ ਜਿੰਦਗੀ ਚੰਗੀ ਹੁੰਦੀ ਏ,
ਚੜੀ ਨਾ ਲੱਥੀ ਨਾ ਫਿਕਰ ਨਾ ਤੰਗੀ ਹੁੰਦੀ ਏ….
ਚੁਟਕਲਾ ਜਾਂ ਕਹਾਣੀ ਜਾਂ ਕੁਝ ਹੋਰ ਸੁਣਾਉਦੇ ਨੇ,
ਕਲਾਸ ਰੂਮ ਦੇ ਵਿਚ ਸਟੂਡੈਂਟ ਗਾਣੇ ਗਾਂਉਦੇ ਨੇ….
ਮੇਰੇ ਜੋ ਕਲਾਮ ਉਹ ਬਹੁਤੇ ਤੇਰੇ ਬਾਰੇ ਨੇ,
ਨੀ ਤੂੰ ਕੋਈ ਗਾਣਾ ਮੇਰੇ ਬਾਰੇ ਗਾਂਉਦੀ ਸੀ ਕੇ ਨਹੀ…..
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ……

ਹੁਣ ਪਾਵੇ ਤੂੰ ਆਖੇ ਉਹ ਪਿਆਰ ਨਹੀ ਕੁਝ ਹੋਰ ਸੀ,
ਚੜੀ ਜਵਾਨੀ ਦੀ ਭੁਲ ਸੀ ਜਾਂ ਕੁਝ ਚਿਰ ਦੀ ਲੋਰ ਹੀ ਸੀ,
ਪਰ ਆਸ਼ਕ ਸ਼ਾਇਰ ਬਚਪਨ ਵਾਂਗ ਮਾਸੂਮ ਹੀ ਰਹਿੰਦੇ ਨੇ,
ਇਕ ਪਾਸੜ ਵਿਸ਼ਵਾਸ ਚ ਜਿੰਦਂਗੀ ਕਟ ਲੈਦੇਂ ਨੇ,
“ਦੇਬੀ” ਨੇ ਤਾਂ ਤੇਰਾ ਨਾਅ ਕਈ ਸਾਲ ਲਿਖਿਆ ਤਾਰਿਆਂ ਤੇ,
ਤੂੰ ਵੀ ਦਸ ਕਦੇ ਹਵਾ ਚ ਉਗਂਲਾ ਵਾਹੁਂਦੀ ਸੀ ਕੇ ਨਹੀ,
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ..

 
Old 24-Apr-2013
jaswindersinghbaidwan
 
Re: Poetry - Debi Makhsoospuri

ਇੱਕ ਦੀਦ ਤੋ ਬਗੈਰ ਹੋਰ ਕੰਮ ਕੋਈ ਨਾ,
ਸੋਹਣੇ ਹੋਰ ਬੜੇ ਅਸਾਂ ਨੂੰ ਪਸੰਦ ਕੋਈ ਨਾ,
ਰੋਟੀ ਪਾਣੀ ਕਿਸੇ ਡੰਗ ਮਿਲੇ ਨਾ ਮਿਲੇ,
ਉਹਨੂੰ ਦੇਖੇ ਬਿਨਾ ਲੰਘੇ ਸਾਡਾ ਪਲ ਕੋਈ ਨਾ,
ਜੀ ਕੀਤਾ ਰੁੱਸ ਗਏ ਜੀ ਕੀਤਾ ਬੋਲ ਪਏ,
ਇਹ ਤਾਂ ਦੋਸਤੀ ਨਿਭਾਉਣ ਵਾਲਾ ਢੰਗ ਕੋਈ ਨਾ,
ਕਿੰਨੇ ਚੇਹਰੇ ਕਿੰਨੇ ਨਾਮ ਯਾਦਾਂ ਵਿੱਚ ਉਕਰੇ,
ਸੱਚ ਪੁੱਛੋ ਹੁਣ ਕਿਸੇ ਨਾਲ ਸਬੰਧ ਕੋਈ ਨਾ,
ਦਿਲ ਤੋੜਣੇ ਵਾਲੇ ਤੇ ਜੇ ਕੋਈ ਕੇਸ ਹੋ ਸਕੇ,
ਹਾਲੇ ਤੱਕ "ਦੇਬੀ" ਐਸਾ ਪਰਬੰਧ ਕੋਈ ਨਾ.........

 
Old 24-Apr-2013
jaswindersinghbaidwan
 
Re: Poetry - Debi Makhsoospuri

ਕਾਹਨੂੰ ਨੀਵੇਆਂ ਨੂੰ ਰੱਖਦੇ ਨੀ ਚੇਤੇ-2, ਜੋ ਉਚਿਆਂ ਦੇ ਯਾਰ ਹੋ ਗਏ
ਹੁਣ ਸਾਨੂੰ ਨਹੀਓਂ ਚੱਜ ਨਾ ਬਲਾਉਂਦੇ, ਉਹ ਜਦੋਂ ਦੇ ਸਟਾਰ ਹੋ ਗਏ
ਹੁਣ ਸਾਨੂੰ ਨਹੀਓਂ ਚੱਜ ਨਾ ਬਲਾਉਂਦੇ, ਉਹ ਜਦੋਂ ਦੇ ਸਟਾਰ ਹੋ ਗਏ

ਅਸੀਂ ਖੜੇ ਸੀ ਪਹਾੜ ਬਣ ਜਿਨਾਂ ਪਿਛੇ-2 , ਰੇਤ ਦੀ ਦੀਵਾਰ ਦੱਸਦੇ
ਯਾਰੀ ਖੂਨ ਨਾਲੋਂ ਸੰਘਣੀ ਸੀ, ਅੱਜ ਜੋ ਮਮੂਲੀ ਜਾਣਕਾਰ ਦੱਸਦੇ
ਆਪ ਪਿੱਤਲ ਤੋਂ ਸੋਨਾ ਬਣ ਬੈਠ ਗਏ, ਫੁੱਲਾਂ ਤੋਂ ਅਸੀਂ ਖਾਰ ਹੋ ਗਏ
ਹੁਣ ਸਾਨੂੰ ਨਹੀਓਂ ਚੱਜ ਨਾ ਬਲਾਉਂਦੇ, ਉਹ ਜਦੋਂ ਦੇ ਸਟਾਰ ਹੋ ਗਏ

ਉਹ ਵੱਡੇ ਬਣ ਗਏ -2 ਕਿਰਾਏ ਉੱਤੇ ਬੋਲਦੇ ਨੇ ਬੁੱਲ ਜਹੇ ਘੁੱਟ ਘੁਟ ਕੇ
ਅਸੀ ਬੈਠੇ ਕਿੰਝ ਨਿਗਾ ਪਈਏ ਉਨਾਂ ਨੂੰ ਮਿਲਣ ਲੋਕੀ ਉੱਠ ਉੱਠ ਕੇ
ਹੁਣ ਉਹਨਾ ਨੂੰ ਸਲਾਮ ਕਹਿਣ ਵਾਲੇ ਬਈ ਸਾਡੇ ਜਹੇ ਹਜ਼ਾਰ ਹੋ ਗਏ

ਓ ਸਾਡੇ ਨਾਲ ਬੀਤੇ ਵਕਤ ਨੂੰ ਬੁਰਾ ਕਹਿ ਕਹਿ -2 ਦਿਲ ਚੋਂ ਵਿਸਾਰ ਛੱਡਿਆ
ਓ ਜਾਣੀ ਯਾਦਾਂ ਵਾਲੀ ਡਾਇਰੀ ਵਿੱਚੋਂ ਸਾਡੇ ਨਾਮ ਵਾਲਾ ਸਫਾ ਪਾੜ ਛੱਡਿਆ
ਉਹ ਭੈੜੇ ਉੱਚੀਆਂ ਹਵਾਵਾਂ ਵਿੱਚ ਉਡਦੇ ਨੇ ਸਾਡੀ ਹੱਦੋਂ ਬਾਹਰ ਹੋ ਗਏ
ਹੁਣ ਸਾਨੂੰ ਨਹੀਓਂ ਚੱਜ ਨਾ ਬਲਾਉਂਦੇ, ਉਹ ਜਦੋਂ ਦੇ ਸਟਾਰ ਹੋ ਗਏ

ਉਹਨਾਂ ਵਾਸਤੇ ਬਣੇ ਸੀ ਜਿਹੜੇ ਪੌੜੀਆਂ -2 ਉਹਨਾਂ ਨੂੰ ਉੱਤੇ ਚੜ ਭੁੱਲ ਗਏ
ਬਈ ਆਪ ਪੱਟ ਹੋਕੇ ਅਸਾਂ ਜਿਹੜੀ ਲਾਈ ਉਹ ਆਪਣੀ ਹੀ ਜੜ ਭੁੱਲ ਗਏ
"ਮਖਸੂਸਪੁਰੀ" ਸਾਡੇ ਨਾ ਲੜਾਕੇ ਤੇ ਆਪ ਉਹਦੇ ਯਾਰ ਹੋ ਗਏ
ਹੁਣ ਸਾਨੂੰ ਨਹੀਓਂ ਚੱਜ ਨਾ ਬਲਾਉਂਦੇ, ਉਹ ਜਦੋਂ ਦੇ ਸਟਾਰ ਹੋ ਗਏ

Post New Thread  Reply

« Jag Ute Har Koi | ਸ਼ੁਰੂਆਤ ਦੀ ਉਡੀਕ ਹੈ »
X
Quick Register
User Name:
Email:
Human Verification


UNP