Piyaar Wich Sabh Lai Khadna Mushkil...!!

JUGGY D

BACK TO BASIC
ਪਿਆਰ ਦੀ ਬੇੜੀ ਡੋਬੀ ਚੰਦਰੀ ਦੁਨਿਆ...
ਇਸ਼ਕ ਸਮੁੰਦਰ ਤਰਨਾ ਮੁਸ਼ਕਿਲ ...
ਜੱਗੀ ਜੱਗ ਵਿਚ ਜਗਤ ਨੂੰ ਭਰਨਾ ਮੁਸਕਿਲ ...
ਪਿਆਰ ਵਿਚ ਸਭ ਲਈ ਖੜਨਾ ਮੁਸ਼ਕਿਲ ...!!

ਹੀਰ ਤੋਰ ਦਿਤੀ ਖੇੜਿਆ ਨੂੰ ...
ਰਾਂਝਾ ਮੁੰਦਰਾ ਪਵਾ ਤੁਰਿਆ ...
" ਮਕਬੂਲ " ਲਿਖੀ ਤਾਂ ਮੇਲ ਕਰਾਇਆ ...
" ਵਾਰਿਸ " ਅੰਤ ਵਿਛੋੜਾ ਕਰਾਂ ਤੁਰਿਆ ...
ਪਰ
ਵਾਰਿਸ ਦੀ ਹੀਰ ਦਾ, ਮਕਬੂਲ ਮੁਕਾਬਲਾ ਕਰਨਾ ਮੁਸਕਿਲ ...
ਪਿਆਰ ਵਿਚ ਸਭ ਲਈ ਖੜਨਾ ਮੁਸ਼ਕਿਲ ...!!

ਜੰਮਿਆਂ ਇਕ ਅਣਖੀਲਾ ਯੋਧਾ ....
ਸਿਖੀ ਨੂੰ ਬਚਾਵਣ ਤੁਰਿਆ ....
ਇਕ ਗਰਜ ਹੀ ਕਾਫੀ ਉਸਦੀ ...
ਦਿੱਲੀ ਦਾ ਦਰਵਾਜਾ ਹਿਲਿਆ ...
ਹੁਣ
ਪੰਜਾਬੀ ਨੂੰ ਪੰਜਾਬ ਦੀ ਪੰਜਾਬੀਅਤ ਲਈ ਖੜਨਾ ਮੁਸਕਿਲ ....
ਇਸ਼ਕ ਸਮੁੰਦਰ ਤਰਨਾ ਮੁਸ਼ਕਿਲ ....
ਪਿਆਰ ਵਿਚ ਸਭ ਲਈ ਖੜਨਾ ਮੁਸਕਿਲ ....!!

ਛਡਕੇ ਜਿਥੇ ਜਨਮ ਲਿਆ ...
ਇਕ ਘਰ ਦੀਆਂ ਹੋਵਣ ਤੁਰੀਆਂ ...
ਪੱਥਰ ਸਾਡੇ ਮੱਥੇ ਵੱਜਾ ...
ਕੁਖਾਂ ਦੇ ਵਿਚ ਮਾਰਨ ਕੁੜੀਆਂ ...
ਔਰਤ ਦੇ ਦਵਾਓ ਥਲੇ, ਔਰਤ ਲਈ ਔਰਤ ਦਾ ਜੰਮਣਾ ਮੁਸ਼ਕਿਲ ...
ਇਸ਼ਕ ਸਮੁੰਦਰ ਤਰਨਾ ਮੁਸ਼ਕਿਲ .....
" ਜੱਗੀ " ਜੱਗ ਵਿਚ ਜਗਤ ਨੂੰ ਭਰਨਾ ਮੁਸਕਿਲ ...
ਪਿਆਰ ਵਿਚ ਸਭ ਲਈ ਖੜਨਾ ਮੁਸ਼ਕਿਲ ...!!
 

Arun Bhardwaj

-->> Rule-Breaker <<--
Bahut sohna likhiya ha jd 22..

" ਮਕਬੂਲ " ਲਿਖੀ ਤਾਂ ਮੇਲ ਕਰਾਇਆ ... Kaun kithe m.f.husain di gal tn nhi kr rhe.
 

JUGGY D

BACK TO BASIC
bahut sohna likhiya ha jd 22..

" ਮਕਬੂਲ " ਲਿਖੀ ਤਾਂ ਮੇਲ ਕਰਾਇਆ ... Kaun kithe m.f.husain di gal tn nhi kr rhe.



ਵੀਰ ਮਕਬੂਲ ਵਾਰਿਸ ਸ਼ਾਹ ਤੋ ਪਿਹਲਾ ਲੇਖਕ ਹੋਇਆ ਜਿਸ ਨੇ ਕਿਸਾ ਹੀਰ ਰਾਂਝਾ ਲਿਖਿਆ ਸੀ ਪਰ ਉਸਦਾ ਅੰਤ ਸੁਖਾਤਮਕ ਕੀਤਾ ਸੀ ... !!
 

Arun Bhardwaj

-->> Rule-Breaker <<--
^^ thanks..
han ise lai suniya suniya naam laga... parhna pena pura kissa dona da likhiya.. mainu dono da proper end nhi pta :p
 
Top