ਕਲਾਮ ਮਿਰਜ਼ਾ, Pash

ਤੇਰੀ ਵੀ ਅੱਖ ਸੁਣਿਆਂ ਹੈ ਸੁਰਮਾ ਨਹੀਂ ਝੱਲਦੀ
ਸੁਣਿਆਂ ਹੈ ਤੇਰੇ ਵੀ ਵਾਲਾਂ ਤੋਂ ਕੰਘੀ ਤ੍ਰਭਕਦੀ ਹੈ
ਤੇ
ਸੁਣਿਆਂ
ਮੇਰਾ ਵੀ ਕਤਲ ਇਤਿਹਾਸ ਦੇ ਔਂਦੇ ਸਫ਼ੇ ਤੇ ਲਿਖਿਆ ਹੈ

ਪਰ ਸ਼ਾਇਦ ਹੁਣ

ਸਾਰਾ ਕੁਝ ਪਹਿਲੇ ਜਿਹਾ ਨਾ ਹੋਵੇ
ਹੋ ਸਕਦੈ ਕਿ ਤੈਂ
ਨੂੰ ਕੱਢਣ ਤੋਂ ਪਹਿਲਾਂ
ਮੈਨੂੰ ਰੋਟੀ ਓਧਾਲ ਲਏ
ਤੇ ਜਾਂ ਮੈਂ ਜ
ੰਡ ਦੀ ਬਜਾਏ ਕਿਸੇ ਕੁਰਸੀ ਦੇ ਥੱਲੇ
ਜਾਗਦਾ ਹੀ ਵੱਢ ਦਿੱਤਾ ਜਾਵਾਂ
-
ਹੋ ਸਕਦੈ ਕਿ ਪਹਿਲਾਂ ਵਾਂਗ ਹੁਣ
ਕੁਝ
ਵੀ ਨਾ ਹੋਵੇ।


ਮੈਂ
ਸੁਣਿਆ ਹੈ ਕਿ ਮੇ
ਰੇ ਕਤਲ ਦਾ ਮਨਸੂਬਾ
ਰਾਜਧਾਨੀ ਵਿਚ
ਮੇਰੇ ਜ
ੰਮਣ ਤੋਂ ਪਹਿਲਾਂ ਹੀ ਬਣ ਚੁੱਕਿਆ ਸੀ
ਤੇ ਪੀਲੂ ਸ਼ਾਇਰ
ਅੱਜ ਕੱਲ ਵਿਸ਼ਵ-ਵਿੱਦਿਆਲੇ ਨੌਕਰੀ ਤੇ ਲੱਗ ਗਿਆ ਹੈ
ਸ਼ਾਇਦ ਉਹ ਮੇਰੇ ਕਤਲ ਨੂ

ਨਿਗੂਣੀ ਜਿਹੀ ਘਟਨਾ ਕਰਾਰ ਦੇਵੇ ਤੇ ਸ਼ਤਾਬਦੀਆਂ ਲਈ
ਕਿਰਾਏ ਦੀਆਂ ਨਜ਼ਮਾਂ ਰਹੇ ਲਿਖਦਾ
ਤੇ ਪਹਿਲਾਂ ਵਾਂਗ
ਹੁਣ ਕੁਝ ਵੀ ਨਾ ਹੋਵੇ।


ਮੇਰੇ ਕੋਲ ਤੀਰ ਹੁਣ ਕਾਗਜ਼ ਦੇ ਹਨ
ਜੋ ਪੰਜਾਂ ਸਾਲਾਂ ਵਿਚ ਇੱਕੋ ਹੀ ਚਲਦਾ ਹੈ
ਤੇ ਜੀਹਦੇ ਵੱਜਦਾ ਹੈ ਉਹ ਪਾਣੀ ਨਹੀਂ
ਮੇਰਾ ਲਹੂ ਮ
ੰਗਦਾ ਹੈ।

ਮੇਰੇ ਪਿਓ ਦਾਦੇ ਨੇ ਆਪਣਾ ਖੱਟਿਆ

ਹਾਕਮਾਂ ਦੇ ਢਿੱਡ ਚ ਪਾਇਆ ਸੀ

ਤੇ ਤੂੰ ਜਾਣਦੀ ਏਂ
ਅਗਲੇ ਬਾਘ ਹਨ-ਬੱਕੀ ਨਹੀਂ
ਕਿ ਸਾਨੂ
ਦਾਨਾਬਾਦ ਪਹੁੰਚਾਣ ਜਾਵਣ
ਸਮੇਂ ਦਾ ਗੇੜ ਹੁੰਦੈ-ਐਤਕੀਂ ਤੂੰ ਬੇਵਫਾ ਨਹੀਂ ਬਣਦੀ
ਤੇ ਮੈਂ ਭਰਾਵਾਂ ਦੇ ਹੁੰਦੇ ਸੁੰਦੇ
ਉਨਾਂ ਦੇ ਸਾਹਮਣੇ ਹੀ ਮਾਰਿਆ ਜਾਣਾ ਹੈ
ਏਸੇ ਲਈ ਮੈਂ ਕਹਿੰਦਾ ਹਾਂ
ਕਿ ਸ਼ਾਇਦ ਸਾਰਾ
ਕੁਝ ਪਹਿਲੇ ਜਿਹਾ ਨਾ ਹੋਵੇ
ਉਂਝ ਤਾਂ ਤੇਰੀ ਵੀ
ਅੱਖ
ਸੁਣਿਆਂ ਹੈ ਸੁਰਮਾ ਨਹੀਂ ਝੱਲਦੀ

ਤੇ ਸੁਣਿਆਂ ਤੇਰੇ ਵਾਲਾਂ ਤੋਂ ਕੰਘੀ ਤ੍ਰਭਕਦੀ ਹੈ
 
Top