one of the best poem by jelly

ਪਤਾ ਨਹੀਂ ਹਵਾ ਦਾ ਓਥੇ ਕਿੱਦਾਂ ਦਾ ਮਿਜ਼ਾਜ ਸੀ ,
ਨਾ ਹੀ ਕਿਸੇ ਪੰਛੀ ਨੇ ਓਥੇ ਭਰੀ ਪਰਵਾਜ਼ ਸੀ i

ਸਾਇਦ ਉਹ ਯਾਰੋ ਧਰਤੀ ਹੀ ਬੰਜਰ ਸੀ ,
ਜਿੱਥੇ ਮੈਂ ਬੀਜ ਆਇਆ ਆਪਣੇ ਖੁਆਬ਼ ਸੀ l

ਸਾਇਦ ਓਥੇ ਦਾ ਮੌਸਮ ਸੀ ਪੱਤਝੱੜ ਦਾ ,
ਮੈਨੂੰ ਓਥੋਂ ਕਿੱਥੋਂ ਦੱਸ ਮਿਲਨਾ ਗੁਲਾਬ ਸੀ l

ਯਾਰੋ ਉਹ ਮੇਰੇ ਨਜਦੀਕ ਤਾਂ ਬਹੁਤ ਸੀ ,
ਪਰ ਮੈਂ ਉਸਨੂੰ ਦੇ ਸਕਿਆ ਨਾ ਆਵਾਜ ਸੀ l

ਮੈਂ ਕਿੱਦਾਂ ਪੁੱਛਦਾ ਸਵਾਲ ਉਸਨੂੰ ਯਾਰੋ ,
ਨਾ ਓਹਦੇ ਕੋਲ ਕੋਈ ਸੱਚ ਦਾ ਜਵਾਬ ਸੀ l

ਸਾਇਦ ਸ਼ਹਿਰ ਸੀ ਉਹ ਸਾਰਾ ਪੱਥਰਾਂ ਦਾ ,
ਨਾ ਓਥੇ ਸੱਚ ਤੇ ਪਿਆਰ ਦਾ ਰਿਵਾਜ ਸੀ l

ਲੋਕਾਂ ਕੋਲ ਖੰਜਰ ਲੁਕਾਏ ਹੋਏ ਸੀ ਆਪਣੇ ,
ਜਖਮੀ ਦਿਲਾਂ ਦਾ ਨਾ ਓਥੇ ਕੋਈ ਇਲਾਜ ਸੀ l

ਬਿਨਾਂ ਹੀ ਸਲਾਮ ਕੀਤੇ ਓਥੋਂ ਲੰਘ ਆਇਆ ਮੈਂ ,
ਕਿਉਂਕਿ ਸਿਰ ਓਹਦੇ ਉੱਤੇ ਬੇਵਫਾ ਦਾ ਤਾਜ਼ ਸੀ l

ਪਿਆਰ ਬੁੱਲੇ ਤੇ ਵਾਰਿਸ ਦਾ ਲੱਭਦਾ ਰਿਹਾ ਜੈਲੀ ,
ਪਰ ਜਿਸਮਾਂ ਦੀ ਮੰਡੀ ਵਿੱਚ ਭੀੜ ਬੇਹਿਸਾਬ ਸੀ ll
 
Top