*Sippu*
*FrOzEn TeARs*
ਨਿੱਕੇ ਹੁੰਦਿਆਂ ਦੀਆਂ
ਨਿੱਕੀਆਂ ਸੀ ਖੇਡਾਂ
ਨਿੱਕੀਆਂ ਫਰਿਆਦਾਂ
ਨਿੱਕੀਆਂ ਸੀ ਝੇਡਾਂ
ਕਦੇ ਖੇਡਦੇ ਸੀ ਛੂਹਣ-ਛੁਹਾਈ
ਮਾਰਦੇ ਧੱਫ਼ਾ ਤੇਰੇ ਜੁੰਮੇ ਦਾਈ thappa
ਨੱਠਦੇ – ਭੱਜਦੇ ਦੁੜੰਗੇ ਲਾਉਣਾ
ਕਦੇ -ਕਦੇ ਜਦ ਧੜੱਮ ਡਿੱਗ ਪੈਣਾ
ਕੀੜੀ ਦਾ ਤਾਂ ਸਾਰੇ ਦਾ ਸਾਰਾ
ਆਟਾ ਹੀ ਭੁੰਜੇ ਡੁੱਲ ਜਾਣਾ
ਰੋਂਦਿਆਂ ਨੂੰ ਮਾਂ ਚੁੱਪ ਕਰਾਉਂਦੀ
ਹੰਝੂ ਭਰੀਆਂ ਅੱਖਾਂ ਨਾਲ਼
ਸਾਨੂੰ ਕੀੜੀ ਲੱਭਣ ਲਾਉਂਦੀ
ਕੀੜੀ ਲੱਭਦਿਆਂ ਸੱਟ ਭੁੱਲ ਜਾਣਾ
ਉੱਠ ਕੇ ਫੇਰ ਖੇਡਣ ਲੱਗ ਜਾਣਾ
ਓਹ ਭੋਲ਼ਾ ਬਚਪਨ ਹੁਣ ਕਿੱਥੇ ਗੁਆਚਾ
ਕਿਓਂ ਨਹੀਂ ਡੁੱਲਦਾ ਹੁਣ ਕੀੜੀ ਦਾ ਆਟਾ ?
ਨਿੱਕੀਆਂ ਸੀ ਖੇਡਾਂ
ਨਿੱਕੀਆਂ ਫਰਿਆਦਾਂ
ਨਿੱਕੀਆਂ ਸੀ ਝੇਡਾਂ
ਕਦੇ ਖੇਡਦੇ ਸੀ ਛੂਹਣ-ਛੁਹਾਈ
ਮਾਰਦੇ ਧੱਫ਼ਾ ਤੇਰੇ ਜੁੰਮੇ ਦਾਈ thappa
ਨੱਠਦੇ – ਭੱਜਦੇ ਦੁੜੰਗੇ ਲਾਉਣਾ
ਕਦੇ -ਕਦੇ ਜਦ ਧੜੱਮ ਡਿੱਗ ਪੈਣਾ
ਕੀੜੀ ਦਾ ਤਾਂ ਸਾਰੇ ਦਾ ਸਾਰਾ
ਆਟਾ ਹੀ ਭੁੰਜੇ ਡੁੱਲ ਜਾਣਾ
ਰੋਂਦਿਆਂ ਨੂੰ ਮਾਂ ਚੁੱਪ ਕਰਾਉਂਦੀ
ਹੰਝੂ ਭਰੀਆਂ ਅੱਖਾਂ ਨਾਲ਼
ਸਾਨੂੰ ਕੀੜੀ ਲੱਭਣ ਲਾਉਂਦੀ
ਕੀੜੀ ਲੱਭਦਿਆਂ ਸੱਟ ਭੁੱਲ ਜਾਣਾ
ਉੱਠ ਕੇ ਫੇਰ ਖੇਡਣ ਲੱਗ ਜਾਣਾ
ਓਹ ਭੋਲ਼ਾ ਬਚਪਨ ਹੁਣ ਕਿੱਥੇ ਗੁਆਚਾ
ਕਿਓਂ ਨਹੀਂ ਡੁੱਲਦਾ ਹੁਣ ਕੀੜੀ ਦਾ ਆਟਾ ?