navroop sandhu de poetry

ਪਹਿਲੇ ਦਿਨ ਕਾਲਜ 'ਚ ਕੁੜੀ ਇੱਕ ਮਿਲੀ ,
ਦਿਲ ਦੀ ਸੀ ਕਲੀ ਮੇਰੇ ਉਸੇ ਵੇਲੇ ਖਿਲੀ,
ਉਹਨੇ ਵੇਖ -੨ ਦਿਲ ਮੇਰਾ ਹੋਂਕੇ ਭਰਦਾ,
ਕਿਸੇ ਹੋਰ ਦੀ ਨਾ ਹੋਜੇ ਕਿਸੇ ਹੋਰ ਦੀ ਏਸੇ ਗੱਲੋਂ ਦਿਲ ਡਰਦਾ...

ਕਾਲਜ ਤਾਂ ਬੀਬਾ ਅਸੀਂ ਆਉਣਾ ਹੁੱਦਾ ਨਿੱਤ ਨੀ,
ਪਰ lecture ਨਈਉਂ ਲਾਉਣਾ ਹੁੰਦਾ ਇੱਕ ਨੀ,
ਹਾਜਰੀ ਦੀ ਕਾਪੀ ਗੈਰਹਾਜਰੀ ਨਾਲ ਭਰਦਾ,
ਕਿਸੇ ਹੋਰ ਦੀ ਨਾ ਹੋਜੇ ਕਿਸੇ ਹੋਰ ਦੀ ਏਸੇ ਗੱਲੋਂ ਦਿਲ ਡਰਦਾ...

Assignment ਅੱਜ ਤੱਕ ਦਿੱਤੀ ਅਸੀਂ ਇੱਕ ਨੀ
ਕਾਪੀ ਪੈੱਨ ਤੇਰੇ ਕੋਲੋਂ ਮੰਗਦੇ ਹਾਂ ਨਿੱਤ ਨੀ,
ਹੁਣ ਤਾਂ ਮੁੰਡਾ ਇਸ਼ਕ ਪੜਾਈਆਂ ਪੜਦਾ ,
ਕਿਸੇ ਹੋਰ ਦੀ ਨਾ ਹੋਜੇ ਕਿਸੇ ਹੋਰ ਦੀ ਏਸੇ ਗੱਲੋਂ ਦਿਲ ਡਰਦਾ...

ਸਾਰਾ ਦਿਨ ਅੱਖ ਤੇਰੇ ਉਤੇ ਹੁੰਦੀ ਨੀ,
Madam ਦੀ ਗੱਲ ਕੋਈ ਸਾਡੇ ਕੰਨੀ ਨਈਉਂ ਪੈਂਦੀ,
ਫਿਰ ਨਾਂ ਲੈ ਕੇ ਮੇਰਾ Madam ਨੇ ਬਾਹਰ ਕੱਢਤਾ ,
ਕਿਸੇ ਹੋਰ ਦੀ ਨਾ ਹੋਜੇ ਕਿਸੇ ਹੋਰ ਦੀ ਏਸੇ ਗੱਲੋਂ ਦਿਲ ਡਰਦਾ...

ਤੈਨੂੰ ਪਾਉਣ ਦਾ sAnDhU ਲੱਬਦਾ ਏ ਹੱਲ ਨੀ,
ਬਾਪੂ ਜੀ ਨੂੰ ਸਾਰੀ ਮੈਂ ਦੱਸਤੀ ਆ ਗੱਲ ਨੀ,
ਛੇਤੀ -੨ ਹੁਣ ਬੇਬੇ ਮੇਰੀ ਦੀ ਤੂੰ ਨੂੰਹ ਬਣਜਾ,
ਕਿਸੇ ਹੋਰ ਦੀ ਨਾ ਹੋਜੇ ਕਿਸੇ ਹੋਰ ਦੀ ਏਸੇ ਗੱਲੋਂ ਦਿਲ ਡਰਦਾ.

by :ਨਵਰੂਪ ਸੰਧੂ
 
Top