Nava sawaa/ nava saal

*Sippu*

*FrOzEn TeARs*
ਪੁੱਛਣ ਲਈ ਸਵਾਲ ਨਵਾ ਹੈ ,
ਕਿੰਝ ਕਹੀਏ ਇਹ ਸਾਲ ਨਵਾ ਹੈ,
ਓਹੀ ਲੋਕ ਗਰੀਬੀ ਕੁਚਲੇ,
ਓਹੀ ਵਧਦੀ ਹੈ ਮਹਿੰਗਿਾਈ,
ਓਹੀ ਲੋਕ ਕਰਜ਼ਿਆ ਦੱਬੇ ,
ਖੁਦਕੁਸ਼ੀਆ ਦੀ ਰੁਤ ਹੈ ਛਾਈ,
ਓਹੀ ਸਾਡੀ ਪੁਰਾਣੀ ਵਿਥਿਆ
ਇਹੀ ਸਾਡਾ ਹਾਲ ਨਵਾ ਹੈ,
ਕਿੰਝ ਕਹੀਏ ਇਹ ਸਾਲ ਨਵਾ ਹੈ|
ਓਹੀ ਮਰੇ ਕਾਨੂੰਨ ਨੇ ਸਾਡੇ,
ਓਹੀ ਰਿਸ਼ਵਤਖੋਰ ਵਰਦੀਆ,
ਓਹੀ ਬਾਲ ਮਜ਼ਦੂਰ ਨੇ ਏਥੇ,
ਓਂਵੇਂ ਹੀ ਧੀਆ ਕੁੱਖ ਚ' ਮਰਦੀਆ
ਕਿਓਂ ਨਾ ਇਹ ਸਮਾਜ ਬਦਲੀਏ
ਤਰਕਸ਼ੀਲ ਦੇ ਮਨ ਖਿਆਲ ਨਵਾਂ ਹੈ
ਕਿੰਝ ਕਹੀਏ ਇਹ ਸਾਲ ਨਵਾ ਹੈ ।
 
Top