ਵਿਚਾਰਾ - ਕਰਨੈਲ ਸਿੰਘ(mst read)

JUGGY D

BACK TO BASIC
ਪਤਲਾ ਹੈ ਜਾਂ ਭਾਰਾ ਹੈ,
ਇੱਥੇ ਕੌਣ ਵਿਚਾਰਾ ਹੈ।
ਵਲੀਆਂ ਦੀ ਇਸ ਨਗਰੀ ਵਿੱਚ
ਕਰੋ ਨਾ ਗੱਲ ਤਮੀਜ਼ਾਂ ਦੀ,
ਜਿਸਨੂੰ ਵੇਖੋ ਉਸਦਾ ਹੀ
ਚੜ੍ਹਿਆ ਹੋਇਆ ਪਾਰਾ ਹੈ।
ਸਾਡੇ ਵਰਗੇ ਫੱਕਰਾਂ ਦਾ
ਤੈਨੂੰ ਤਾਂ ਕੋਈ ਘਾਟਾ ਨਹੀਂ,
ਸਾਡਾ ਤਾਂ ਪਰ ਤੇਰੇ ਬਿਨ
ਹੋਣਾ ਨਹੀਂ ਗੁਜ਼ਾਰਾ ਹੈ।
ਮੌਤੇ ਅੱਜ ਬੱਸ ਮੁੜ ਜਾ ਤੂੰਂ
ਫਿਰ ਜਦੋਂ ਜੀ ਆ ਜਾਂਵੀਂ,
ਅੱਜ ਤਾਂ ਸਾਡੇ ਸੱਜਣਾਂ ਨੇ
ਆਉਣ ਦਾ ਲਾਇਆ ਲਾਰਾ ਹੈ।
ਫਿਰ ਲਾਲ ਹੋਣ ਨੂੰ ਫਿਰਦੇ ਨੇ
ਪਾਣੀ ਪੰਜ ਦਰਿਆਵਾਂ ਦੇ,
ਕਿਸ ਨੇ ਅੱਗ ਲਗਾਈ ਹੈ
ਕਿਸ ਚੰਦਰੇ ਦਾ ਕਾਰਾ ਹੈ।
ਰੱਬ ਦੇ ਘਰਾਂ ਵਿੱਚੋਂ ਹੀ
ਰੱਬ ਹੈ ਅਜਕੱਲ੍ਹ ਗਾਇਬ ਹੋਇਆ,
ਪੰਡਿਤ, ਭਾਈ, ਮੁੱਲਾਂ ਨੂੰ
ਰੱਬ ਤੋਂ ਧਰਮ ਪਿਆਰਾ ਹੈ।
ਸਾਨੂੰ ਤੂੰ ਗੁਨਾਹਗਾਰ ਕਿਹਾ
ਤੇਰਾ ਇਹ ਅਹਿਸਾਨ ਬੜਾ,
ਤੁਸੀ ਉਥੇ ਮਹਿਲ ਉਸਾਰ ਰਹੇ,
ਜਿੱਥੇ ਸਾਡਾ ਢਾਰਾ ਹੈ।
 
Top