mohobbat

ਮੁਹੱਬਤ ਸਾਡੇ ਅੰਦਰ ਇੱਕ ਅਲੱਗ ਦੁਨੀਆਂ ਦੀ ਸਿਰਜਨਾ
ਕਰਦੀ ਹੈ,ਮੁਹੱਬਤ ਦੇ ਆਉਣ ਨਾਲ ਸਾਡੇ ਅੰਦਰ ਦੀ ਇਹ
ਦੁਨੀਆਂ ਚਿਰਾਗਾਂ ਦੀ ਤਰਾਂ ਰੋਸ਼ਨ ਹੋ ਜਾਂਦੀ ਏ।
ਇਸ ਦੁਨੀਆਂ ਦੇ ਹਾਸੇ ਰੋਸੇ,ਗਿਲੇ ਸ਼ਿਕਵੇ,ਰੁੱਸਣਾ
ਮਨਾਉਣਾ,ਲੜਨਾ ਝਗੜਨਾਂ ਤੇ ਫਿਰ ਇੱਕ ਦੂਜੇ ਨੂੰ
ਗਲਵਕੜੀ ਵਿੱਚ ਲੈ ਲੈਣਾਂ,ਤਿਤਲੀਆਂ ਦੇ ਪਿਛੇ ਦੌੜਦਾ
ਮਨ ਕਿਸੇ ਅਜਨਬੀ ਦੇ ਰਾਹਾਂ ਚ' ਕਾਲੀਨ ਬਣ ਕੇ ਵਿਛ
ਜਾਂਦਾ ਏ ਤੇ ਸਾਰੀ ਦੁਨੀਆਂ ਦੇ ਸ਼ੋਰ ਚ' ਕੰਨਾਂ ਨੂੰ ਬੱਸ ਇੱਕੋ
ਆਵਾਜ਼ ਦੀ ਉਡੀਕ ਰਹਿੰਦੀ ਏ।
ਰਿਸ਼ਤਿਆਂ ਦੀ ਭੀੜ ਚ' ਗਵਾਚਿਆ ਬੰਦਾ ਕਿਸੇ ਖਾਸ
ਦਾ ਹੱਥ ਫੜਨ ਨੂੰ ਲੋਚਦਾ,ਸਾਹ ਮਹਿਕਣ ਲੱਗਦੇ ਨੇ,ਸ਼ੀਸ਼ਾ
ਬੋਲਣ ਲੱਗ ਜਾਂਦਾ ਤੇ ਘੜੀ ਏਦਾਂ ਲੱਗਦਾ ਜਿਵੇਂ ਚੱਲ ਨਹੀ
ਰਹੀਂ ਇੱਕੋ ਥਾਂ ਖਲੋ ਗਈ ਹੋਵੇ,ਕਮੀਜ਼ ਦਾ ਰੰਗ ਚੁੰਨੀਂ ਦੇ ਰੰਗ
ਨਾਲ ਮਿਲਣ ਲੱਗ ਜਾਂਦਾ ਏ ਤੇ ਸਾਰੀ ਦੁਨੀਆਂ ਤੋਂ ਲੁਕਣ
ਨੂੰ ਜੀ ਕਰਦਾ ਪਰ ਮਹਿਬੂਬ ਦੀ ਬੁੱਕਲ ਛੋਟੀ ਹੋ ਜਾਂਦੀ
ਏ।
ਪੈਰ ਜ਼ਮੀਨ ਤੇ ਹੁੰਦੇ ਵੀ ਅਸਮਾਨ ਵਿੱਚ ਉੱਡਣ ਦਾ
ਅਹਿਸਾਸ ਹੁੰਦਾਂ ਤੇ ਇੰਝ ਲੱਗਦਾ ਜਿਵੇਂ ਹੱਥ ਉਚਾ ਕਰਕੇ
ਤਾਰੇ ਤੋੜ ਕੇ ਮਹਿਬੂਬਾਂ ਦੀ ਚੁੰਨੀ ਤੇ ਜੜ ਦੇਣੇ ਹੋਣ।
ਚੰਨ ਮਹਿਬੂਬ ਵਾਂਗ ਲੱਗਣ ਲੱਗ ਜਾਂਦਾ ਏ,ਕੰਧਾਂ ਕਾਪੀਆਂ
ਤੇ ਚੋਰੀ ਚੋਰੀ ਕਿਸੇ ਦਾ ਨਾਮ ਲਿਖਿਆ ਜਾਂਦਾ ਤੇ
ਸੋਚੀਦਾ ਸਾਡੇ ਬਿਨਾਂ ਇਹ ਕੋਈ ਨਈ ਪੜੂਗਾ,ਆਪੇ ਹੱਸੀ
ਜਾਣਾ ਤੇ 'ਓਏ ਪਾਗਲ ਹੋ ਗਿਆ? ਸੁਣ ਕੇ ਸ਼ਰਮਾ ਜਾਣਾ
ਕਿਸੇ ਜੰਨਤ ਤੋਂ ਘੱਟ ਨਈ।
ਲੋਕਾਂ ਭਾਣੇ ਆਸ਼ਿਕ਼ ਕੱਲਾ ਹੁੰਦਾ ਪਰ ਆਪਣੇ ਅੰਦਰ ਓਹ ਇੱਕ
ਪੂਰਾ ਜਹਾਨ ਲੈ ਕੇ ਫਿਰਦਾ ਏ।
ਕਦੇ ਵਕਤ ਮਿਲੇ ਜਿਸਮਾਂ ਚੋਂ ਨਿਕਲ ਮੁਹੱਬਤ ਦੀ ਦੁਨੀਆਂ
ਚ' ਆਉਣਾ,ਯਕੀਨ ਜਾਣਿਉ ਵਾਪਿਸ ਜਾਣ ਦਾ ਜੀ
ਨਈ ਕਰੂਗਾ
 
Top