milega tan dassi

ਜਾਨ ਤਲੀ ਤੇ ਟਿਕਾਣ ਵਾਲਾ ਮਿਲੇਗਾ ਤਾ ਦੱਸੀ,,,
ਸਾਡਾ ਨਾਲੋ ਵੱਧ ਚਾਹੁਣ ਵਾਲਾ ਮਿਲੇਗਾ ਤਾ ਦੱਸੀ,,,

ਬਣ ਰਾਝੇ ਚੂਰੀ ਹੀਰਾ ਕੋਲੋ ਖਾਣ ਵਾਲੇ ਬਹੁਤ ਨੇ
ਚੂਰੀ ਹੀਰ ਨੂੰ ਖਵਾਉਣ ਵਾਲਾ ਮਿਲੇਗਾ ਤਾ ਦੱਸੀ,,,

ਸਾਡੇ ਵਾਗੂੰ ਤੇਰੇ ਪਿੱਛੇ ਦੱਸ ਖਾਕ ਕਿਹੜਾ ਛਾਣੇਗਾ
ਨਾਜ ਨਖਰੇ ਉਠਾਣ ਵਾਲਾ ਮਿਲੇਗਾ ਤਾ ਦੱਸੀ,,,

... ਕਿਹੜਾ ਝੱਲਾ ਹੋਊ ਦੱਸ ਤੇਰੀ ਦੀਦ ਤੋ ਬਗੈਰ ਨੀ
ਰਾਹੀ ਪਲਕਾ ਵਿਛਾਉਣ ਵਾਲਾ ਮਿਲੇਗਾ ਤਾ ਦੱਸੀ,,,

ਰੰਗ ਰੂਪ ਦੇ ਦੀਵਾਨੇ ਬੜੇ ਹੋਣੇ ਪੈਸੇ ਧੇਲੇ ਦੇ
ਤੇਰੀ ਸਾਦਗੀ ਨੂੰ ਚਾਹੁਣ ਵਾਲਾ ਮਿਲੇਗਾ ਤਾ ਦੱਸੀ,,,

ਵੱਡੇ ਵੱਡੇ ਨੇ ਸ਼ਿਕਾਰੀ ਜਾਲ ਸੁੱਟ ਲੈਣਗੇ
ਸਾਡੇ ਵਾਗੂੰ ਲੁੱਟ ਜਾਣ ਵਾਲਾ ਮਿਲੇਗਾ ਤਾ ਦੱਸੀ,,,

ਪਛਤਾਉਣ ਜੋਗਾ ਰਹਿਣਾ ਫਿਰ ਲੱਭੇਗੀ ਪਵਨ ਨੂੰ
ਇੱਕੋ ਹਾਕ ਉੱਤੇ ਆਣ ਵਾਲਾ ਮਿਲੇਗਾ ਤਾ ਦੱਸੀ,,,
ਸਾਡਾ ਨਾਲੋ ਵੱਧ ਚਾਹੁਣ ਵਾਲਾ ਮਿਲੇਗਾ ਤਾ ਦੱਸੀ,,,
by:pawan
 
Top