Meet puraaney bachpan dey..........Debi

tejy2213

Elite
ਉਮਰਾਂ ਤੱਕ ਨਈਂ ਭੁੱਲਦੇ ਮੀਤ਼ ਪੁਰਾਣੇਂ ਬਚਪ਼ਨ ਦੇ

ਮੁੜ ਕੇ ਨਈਓਂ ਆਉਂਦੇ ਦਿਨ ਮਰਜਾਣੇਂ ਬਚਪ਼ਨ ਦੇ....

ਲੁੱਕਣਂ ਮੀਟੀਆਂ ਪਿੱਠੂ ਚੋਰ ਸਿਪਾਹੀ ਖ਼ੇਡਾਂ ਓਹ

ਨਕ਼ਲਾਂ ਰੀਸਾਂ ਲਾਉਂਣੀਆਂ ਸਾਫ਼ ਦਿਲਾਂ ਦੀਆਂ ਚੇਡਾਂ ਓਹ

ਰੁੱਸ ਕੇ ਬਿਨਾਂ ਮਨਾਇਆਂ ਓਹ ਮੰਨ ਜਾਣੇਂ ਬਚਪ਼ਨਦੇ

ਉਮਰਾਂ ਤੱਕ ਨਈਂ ਭੁੱਲਦੇ ਮੀਤ਼ ਪੁਰਾਣੇਂ ਬਚਪ਼ਨਦੇ....

ਖ਼ਾਣਾਂ ਪੀਣਾਂ ਫਿਰਨਾਂ ਤੇ ਘ਼ਰ ਆਉਂਣਾਂ ਰਾਤ ਪਈ

ਲੜਨਾਂ ਭਿੜਨਾਂ ਨਵਾਂ ਉਲਾਂਭਾ ਲਿਆਉਂਣਾ ਰਾਤ ਪਈ

ਮੌਰੇ ਬੋਲ ਕੇ ਮਾਰਾਂ ਝਿੜਕੇ ਖਾਣੇਂ ਬਚਪ਼ਨਦੇ

ਉਮਰਾਂ ਤੱਕ ਨਈਂ ਭੁੱਲਦੇ ਮੀਤ਼ ਪੁਰਾਣੇਂ ਬਚਪ਼ਨ ਦੇ....

ਬਚਪ਼ਨ ਨੂੰ ਸੱਭ ਮਾਫ਼ ਗਲ਼ਤੀਆਂ ਲੱਖਾਂ ਹੁੰਦੀਆਂ ਨੇ

ਜੋਬਨਂ ਰੁੱਤੇ ਹੱਸਣਂ ਤੇ ਵੀ ਸ਼ੱਕਾਂ ਹੁੰਦੀਆਂ ਨੇ

ਨਾਲ ਜਵਾਨੀ ਦਿਨ ਸੀ ਨਹੀਂ ਵਟਾਣੇਂ ਬਚਪ਼ਨਦੇ

ਉਮਰਾਂ ਤੱਕ ਨਈਂ ਭੁੱਲਦੇ ਮੀਤ਼ ਪੁਰਾਣੇਂ ਬਚਪ਼ਨ ਦੇ....

ਸੌਹਣਾਂ ਸੁਪਨਾਂ ਬੀਤ ਗਿਆ ਓਹ ਬਚਪ਼ਨ ਖੇਲ ਤਰਾਂ

ਬਾਕੀ ਦੀ "ਮਖ਼ਸੂਸਪੁਰੀ" ਹੁਣਂ ਲੱਗਦੀ ਜੇਲ ਤਰਾਂ

ਹੌਕੇ ਬਣਂ ਬਣਂ ਆਉਂਦੇ ਯ਼ਾਦ ਜਮਾਨੇਂ ਬਚਪ਼ਨ ਦੇ

ਉਮਰਾਂ ਤੱਕ ਨਈਂ ਭੁੱਲਦੇ ਮੀਤ਼ ਪੁਰਾਣੇਂ ਬਚਪ਼ਨ ਦੇ

ਮੁੜ ਕੇ ਨਈਓਂ ਆਉਂਦੇ ਦਿਨ ਮਰਜਾਣੇਂ ਬਚਪ਼ਨ ਦੇ |
 
ਬਚਪ਼ਨ ਨੂੰ ਸੱਭ ਮਾਫ਼ ਗਲ਼ਤੀਆਂ ਲੱਖਾਂ ਹੁੰਦੀਆਂ ਨੇ

ਜੋਬਨਂ ਰੁੱਤੇ ਹੱਸਣਂ ਤੇ ਵੀ ਸ਼ੱਕਾਂ ਹੁੰਦੀਆਂ ਨੇ

ਨਾਲ ਜਵਾਨੀ ਦਿਨ ਸੀ ਨਹੀਂ ਵਟਾਣੇਂ ਬਚਪ਼ਨਦੇ

ਉਮਰਾਂ ਤੱਕ ਨਈਂ ਭੁੱਲਦੇ ਮੀਤ਼ ਪੁਰਾਣੇਂ ਬਚਪ਼ਨ ਦੇ....

wah ji wah.
 
Top