main ik kurhi ha...


ਮੈਂ ਇੱਕ ਕੁੜੀ ਹਾਂ........
ਕਿਸੇ ਸਜੱਰੇ ਖਿਲੇ ਗੁਲਾਬ ਜਹੀ....
ਜਾਂ ਸਾਵਨ ਦੀ ਬਰਸਾਤ ਜਹੀ......

ਮੈਂ ਇੱਕ ਬੇਟੀ ਹਾਂ.......
ਬਾਬਲ ਦੀ ਚਿੱਟੀ ਪੱਗ ਜਹੀ....
ਜਾਂ ਅਮੜੀ ਦੇ ਸੱਚੇ ਹੱਕ ਜਹੀ.....

ਮੈਂ ਇੱਕ ਭੇਣ ਹਾਂ.....
ਭਾਈ ਦੇ ਗੂੜੇ ਪਿਆਰ ਜਹੀ...
ਜਾਂ ਰਖੱੜੀ ਤੇ ਤਿਹਾਰ ਜਹੀ.....

ਮੈਂ ਇੱਕ ਮਹਿਬੂਬਾ ਹਾਂ.....
ਕਿਸੇ ਸੌਹਣੀ ਦੀ ਕੁਰਬਾਣੀ ਜਹੀ...
ਜਾਂ ਸਹਿਬਾ ਦੀ ਬੈ ਇਮਾਣੀ ਜਹੀ......

ਮੈਂ ਇੱਕ ਪਤਨੀ ਹਾਂ.....
ਓਦ੍ਹੇ ਸਾਹਾਂ ਚੱ ਵਸਦੇ ਸਾਹਾਂ ਜਹੀ...
ਜਾਂ ਸਾੜ ਕੇ ਬਣੀ ਸਵਾਹ ਜਹੀ.....

ਮੈਂ ਇੱਕ ਮਾਂ ਹਾਂ......
ਬੌਹੜ ਦੀ ਠੰਡੀ ਛਾਂ ਜਹੀ...
ਜਾਂ ਰੱਬ ਦੇ ਸੁੱਚੇ ਨਾਂ ਜਹੀ.....

ਅੱਜ ਮੈਂ ਇੱਕ ਕੂੜੀ ਹਾਂ ਤੇ ਇੱਕ ਬੇਟੀ ਵੀ ਹਾਂ.....
ਮੈਂ ਕਿਸੇ ਦੀ ਭੈਣ ਤੇ ਕਿਸੇ ਦੀ ਮਹਿਬੂਬਾ ਵੀ ਹਾਂ....
ਅੱਜ ਮੈਂ ਕਿਸੇ ਦੀ ਪਤਨੀ ਤੇ ਕਿਸੇ ਦੀ ਮਾਂ ਵੀ ਹਾਂ.....

ਪਰ ਸ਼ਇਦ ਮੈਂ ਇੱਕ ਕੁੜੀ ਹਾਂ....
ਦਾਜ ਲਈ ਸਾੜੀ ਨਾਰ ਜਹੀ...
ਜਾਂ ਪੁਤਰਾਂ ਦੀ ਦੁਤਕਾਰ ਜਹੀ....

ਮੈ ਬੱਸ ਸਿਰਫ ਇੱਕ ਕੁੜੀ ਹਾਂ....
ਕਿਸੇ ਹੱਥੌਂ ਹੌਈ ਤਬਾਹ ਜਹੀ....
ਜਾਂ ਕਿਸੇ ਕਬਰ ਨੂੰ ਜਾਂਦੇ ਰਾਹ ਜਹੀ...

ਮੈਂ ਬਸ ਇੱਕ ਕੁੜੀ ਹਾਂ...
ਕਿਸੇ ਦਿਤੇ ਹੌਏ ਸਰਾਪ ਜਹੀ ,....
ਜਾਂ ਬੰਦ ਹੌਈ ਕਿਤਾਬ ਜਹੀ......

ਮੈਂ ਸਿਰਫ ਤੇ ਸਿਰਫ ਇੱਕ ਕੁੜੀ ਹਾਂ......

Unknown..
 
Top