Main barhe ajab jahe Rang dekhe.writer Gerry

ਮੈਂ ਬੜੇ ਅਜਬ ਜਹਿ ਰੰਗ ਦੇਖੇ...
ਹੋ ਹੁੰਦੇ ਸ਼ਾਹੂਕਾਰ ਤੋਂ ਨੰਗ ਦੇਖੇ.
.
ਪਿਆਰ ਜੀਦੇ ਨਾਲ ਪਾਇਆ
ਮੈਂ ਉਸ ਕੋਲੋਂ ਧੋਖਾ ਖਾਇਆ
ਇਹ ਰੰਗ ਮੈਂਨੂੰ ਮੋਲਾ ਦਾ
ਹਾਏ ! ਸਮਝ ਕਦੀ ਨੀ ਆਇਆ
ਆਪਣੇ ਹੀ ਜਾਂਦੇ ਡੰਗ ਦੇਖੇ
ਮੈਂ ਬੜੇ ਅਜਬ ਜਹਿ ਰੰਗ ਦੇਖੇ...
.
ਭਟਕਿਆ ਰਾਹੀ ਬਣ ਗਿਆ
ਹੁਣ ਕਿਧਰ ਨੂੰ ਤੁਰਿਆ ਜਾਵਾਂ
ਯਾਰ ਵੀ ਛੱਡ ਗਏ ਸਾਥ ਮੇਰਾ
ਨਾਲ ਚਲਦਾ ਨਹੀਂ ਪਰਛਾਵਾਂ
ਹਾਏ ! ਮੇਰੇ ਤੋਂ ਹੁੰਦੇ ਤੰਗ ਦੇਖੇ
ਮੈਂ ਬੜੇ ਅਜਬ ਜਹਿ ਰੰਗ ਦੇਖੇ...
.
ਫਕਰ ਵਾਗੂੰ ਮਸਤ ਹੋ ਗਿਆ
ਕੋਈ ਦਿਲ ਨੂੰ ਗਲ ਨਾ ਲਾਵੇ
ਦੁਨੀਆ ਕਹਿੰਦੀ ਹੁਣ ਤਾਂ ਮੈਨੂੰ
ਮਰਜਾਣਾ ਪਾਗਲ ਹੁੰਦਾ ਜਾਵੇ
ਏਹੀ ਕਾਰਣ ਤੋਂ ਹੁੰਦੇ ਮਲੰਗ ਦੇਖੇ
ਮੈਂ ਬੜੇ ਅਜਬ ਜਹਿ ਰੰਗ ਦੇਖੇ...
.
ਲਿਖਣ ਦੀ ਆਦਤ ਪਹਿ ਗਈ
ਹੁਣ ਤਾਂ ਸਾਰੀ ਰਾਤ ਮੈਂ ਜਾਗਾਂ
ਫੁੱਲਾਂ ਨੂੰ ਹੁਣ ਚੁੰਮਦਾ ਰਹਿੰਦਾ
ਕੱਲਾ ਨਿੱਤ ਵਿੱਚ ਬੈਠਕੇ ਬਾਗਾਂ
ਭਵਰੇ ਕੋਲ ਦੀ ਜਾਂਦੇ ਲੰਗ ਦੇਖੇ
ਮੈਂ ਬੜੇ ਅਜਬ ਜਹਿ ਰੰਗ ਦੇਖੇ...
.
ਪੈਰ ਮੈਂ ਜਿੱਥੇ ਧਰਿਆ ਯਾਰੋ
ਕਹਿੰਦੇ ਕਾਲ ਪਹਿ ਗਿਆ "ਗੈਰੀ"
ਸੱਚ ਸੁਨਾਵਣ ਵਾਲਾ ਅਣਖੀਲਾ
ਕਈਆਂ ਦਾ ਬਣਿਆ ਏ ਵੈਰੀ
ਹਾਏ ! ਰਿਸ਼ਤੇ ਵੀ ਹੁੰਦੇ ਭੰਗ ਦੇਖੇ
ਮੈਂ ਬੜੇ ਅਜਬ ਜਹਿ ਰੰਗ ਦੇਖੇ...
.
ਜੋ ਨਾਲ ਰਹਿਣ ਦੀਆਂ ਕਸਮਾ ਖਾਂਦੇ
ਜਦੋਂ ਛੱਡ ਜਾਂਦੇ ਨੇ ਅੱਧਵਾਟੇ
ਫਿਰ ਕੱਲੇ ਰਾਤ ਨੂੰ ਗਿਣਦੇ ਤਾਰੇ
ਸੋਚੇ ਯਾਰੀ ਲਾਓਣ ਦੇ ਘਾਟੇ
ਬਿਨਾ ਡੋਰ ਤੋਂ ਉੱਡਣ ਪਤੰਗ ਦੇਖੇ
ਮੈਂ ਬੜੇ ਅਜਬ ਜਹਿ ਰੰਗ ਦੇਖੇ...

ਲਾਲਚ ਦੇ ਵੱਸ ਦੁਨੀਆ ਸਾਰੀ
ਨਿੱਤ ਉੱਚੀ ਚੜਾਈ ਚੜਦੀ
ਭਲਾ ਸਰਬੱਤ ਮੰਗਦਾ ਕਹਿੜਾ
ਵਿੱਚ ਮੰਦਿਰ ਮਸੀਤੀ ਵੜਦੀ
ਹਾਏ ਦਾਤ ਪੁੱਤਰ ਦੀ ਮੰਗ ਦੇਖੇ
ਮੈਂ ਬੜੇ ਅਜਬ ਜਹਿ ਰੰਗ ਦੇਖੇ...
.
ਜਾਲਿਮ ਹੋਇਆ ਜ਼ਮਾਨਾ ਸਾਰਾ
ਹੁਣ ਕੁੜੀਆਂ ਨੂੰ ਕੁੱਖ ਵਿੱਚ ਮਾਰੇ
ਦਿਲ ਡੋਲ੍ਹਦਾ ਹਾਏ ਓਹਦੋਂ ਮੇਰਾ
ਜ਼ਿੰਦਾ ਨੂੰ ਅੱਗ ਲਾ ਕੋਈ ਸਾੜੇ
ਪੱਖੇ ਉੱਤੇ ਵੀ ਜਾਂਦੇ ਟੰਗ ਦੇਖੇ
ਮੈਂ ਬੜੇ ਅਜਬ ਜਹਿ ਰੰਗ ਦੇਖੇ...
.
ਦਹੇਜ ਤਾਂ ਮੰਗਦੇ ਲੱਖਾਂ ਦਾ ਹੁਣ
ਹਾਏ ਪੁੱਠੀਆਂ ਚਲੀਆਂ ਰੀਤਾਂ
ਸੌਦਾ ਕਰਕੇ ਕੁੜੀ ਵਿਆਉਂਦੇ
ਮਾੜੀਆਂ ਸਭ ਦੀਆਂ ਨੀਤਾਂ
ਮੰਗਤੇ ਬਣੇ ਨਾ ਮੂੰਹ ਤੇ ਸੰਗ ਦੇਖੇ
ਮੈਂ ਬੜੇ ਅਜਬ ਜਹਿ ਰੰਗ ਦੇਖੇ...
.
ਨਸ਼ਿਆਂ ਖਾ ਲਈ ਸਾਰੀ ਜਵਾਨੀ
ਨਿੱਤ ਖੁੱਲੇ ਆਮ ਹੁੰਦੀ ਬਦਮਾਸ਼ੀ
ਲੰਡੀ ਜੀਪ ਤੇ ਘੁੰਮਦੀ ਰਹਿੰਦੀ
ਏਹ ਤਾਂ ਹੁਣ ਖੂਨ ਹੋਈ ਪਿਆਸੀ
ਪੰਗਾ ਜਾਣਕੇ ਲੈਂਦੇ ਜਾਂਦੇ ਖੰਗ ਦੇਖੇ
ਮੈਂ ਬੜੇ ਅਜਬ ਜਹਿ ਰੰਗ ਦੇਖੇ...
.
ਇਸ਼ਕ ਮੁਹੱਬਤ ਹੈ ਸੱਚਾ ਸੌਦਾ
ਹਾਏ ਕਰਦਾ ਨਹੀਂ ਹੁਣ ਕੋਈ
ਮਿਰਜ਼ੇ ਵਾਗੂੰ ਲੜ੍ਹ ਕੇ ਯਾਰੋ
ਹਾਏ ਮਰਦਾ ਨਹੀਂ ਹੁਣ ਕੋਈ
ਚੁਸਤ ਚਲਾਕੀ ਜ਼ਿਆਦਾ ਚੰਗ ਦੇਖੇ
ਮੈਂ ਬੜੇ ਅਜਬ ਜਹਿ ਰੰਗ ਦੇਖੇ...

ਸ਼ਾਇਰ ਅੱਜ ਦਾ ਬਣਿਆ "ਗੁਰਵਿੰਦਰ"
ਨਿਮਾਣੀ ਜਿੰਦ ਨੇ ਕਲਮ ਨੂੰ ਫੜਿਆ
ਕੋਣ ਜਾਣਦਾ ਹੁਣ ਵਾਹ-ਵਾਹ ਕਹਿੰਦੇ
ਹਾਏ ਹਿਜਰ ਦੀ ਅੱਗ ਮੈਂ ਸੜਿਆ
ਤੱਕ ਉਮਰ ਨਿਆਣੀ ਹੁੰਦੇ ਦੰਗ ਦੇਖੇ
ਮੈਂ ਬੜੇ ਅਜਬ ਜਹਿ ਰੰਗ ਦੇਖੇ........writer Gurwinder Singh.Gerry 5.1.2012
 

Attachments

  • gerry.jpg
    gerry.jpg
    197.6 KB · Views: 92

preet_singh

a¯n¯i¯m¯a¯l¯_¯l¯o¯v¯e¯r¯
bhut hi sohna likhya gerry..

dunia de jo rang wekhe,ameera nu bharde pet , gareeb baithe nang mai dekhe, ki ho gya gerry dunia nu, aaj bhra bhra nu dang baithe .. :(


bhut sohna lihya veer :wah
sat shri akal ji sareya nu ... sabnu benti hai hai ki bina padhe koi vi coment naa kre .

dhanwaad .:pr..
 
Last edited:
Top