Maa

TaRaN.rbk

ImmorTaL KhalsA
Maaa

ਅੰਤਾਂ ਦੇ ਲਾਡ ਲਾਉਂਦੀ ਸੀ
ਡਿੱਗੇ ਨੂੰ ਚੁੱਕ ਹਿੱਕ ਨਾਲ ਲਾਉਂਦੀ ਸੀ
ਰੂਹ ਫੁੱਲ ਵਾਗੂੰ ਖਿੜ੍ਹ ਜਾਂਦੀ
ਜਦੋਂ ਪੁੱਤ ਪੁੱਤ ਆਖ ਬੁਲਾਉਂਦੀ ਸੀ
ਲੱਖਾਂ ਦੁੱਖ ਝੱਲਦੀ
ਫਿਰ ਵੀ ਮੱਥੇ ਵੱਟ ਨਾ ਪਾਉਂਦੀ
ਤਾਹੀਂਓ ਤਾਂ ਮਾਂ ਮੁੜ ਮੁੜ ਚੇਤੇ ਆਉਂਦੀ

ਓਹਦੀ ਬੁੱਕਲ ਵਰਗੀ
ਦੁਨੀਆ ਤੇ ਨਿੱਘੀ ਥਾਂ ਨੀਂ ਲੱਭਣੀ
ਉਹਦੇ ਪੱਲੇ ਵਰਗੀ
ਦੁਨੀਆਂ ਤੇ ਸੰਘਣੀ ਛਾਂ ਨੀਂ ਲੱਭਣੀ
ਕਦਰ ਕਰੋਂ ਮਾਵਾਂ ਦੀ
ਜੇ ਕਿਧਰ ਖੋਈ ਮੁੜ ਮਾਂ ਨੀਂ ਲੱਭਣੀ
 
Top