m@nn ਇਹ ਹੈਵਾਨ ਨੇ ......

#m@nn#

The He4rt H4ck3r
Last week Delhi vich jo hoya boht hi galt hoya.. rooh tak kamb gyi es hawaniat nu vekh ke.. ki kasoor si us kudi da k oh galat bus vich chad gyi... mai kuch share karn lagga pta ni es section ch share karna chahida si ja nhi..if admin think any othe appropriate sec. thn plz move...


ਛੇ ਸੱਤ ਜਾਣੇ ਮਿਲਕੇ ਇੱਕ ਕੁੜੀ ਦੀ ਇਜ਼ਤ ਨੂੰ ਹੱਥ ਪਾਉਂਦੇ ..
ਚਲਦੀ ਬੱਸ ਕਾਰ ਚ' ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ...
ਫਿਰ ਬਿਨਾ ਕਪੜੇ ਅੱਧ ਮਰਿਆ ਕਰਕੇ ਸੁੱਟਦੇ ਸੜਕ ਉੱਤੇ
ਕਿਥੋ ਇਹ ਇੰਨਾ ਵੱਡਾ ਜਿਗਰਾ ਲਿਆਉਂਦੇ..
ਓਸ ਧੀ ਦੇ ਨਾਲ ਨਾਲ ਮਾਪਿਆਂ ਨੂੰ ਵੀ ਮਾਰ ਮੁਕਾ ਗਏ ...
ਇਹ ਹੈਵਾਨ ਨੇ ਜੋ ਇਨਸਾਨਾਂ ਦੇ ਭੇਸ ਚ' ਧਰਤੀ ਤੇ ਆ ਗਏ ...

ਲੋਕ ਦੇਖਦੇ ਨੇ ਮੂਕ ਦਰਸ਼ਕ ਬਣਕੇ ..
ਕੋਈ ਕਪੜਾ ਵੀ ਉਸਦੇ ਤਨ ਤੇ ਪਾਉਂਦੇ ਨਾ ...
ਉਥੇ ਖੜੇ ਭਰਾਵਾਂ ਨੂੰ ਆਪਣੀਆਂ ਭੈਣਾਂ ਦੇ ਚੇਤੇ ਆਉਂਦੇ ਨਾ ..
ਸੜਕ ਤੇ ਪਈ ਅੱਧਮਰੀ ਭਾਰਤ ਦੀ ਇਸ ਧੀ ਦਾ ..
ਭਾਰਤ ਦੇ ਹੀ ਪੁੱਤਰ ਹੀ ਦੁੱਖ ਵੰਡਾਉਂਦੇ ਨਾ ...
ਲੱਗਦਾ ਹੈ ਬੱਦਲ ਦੁਖਾਂ ਦੇ ਇਹਨਾ ਧੀਆਂ ਦੇ ਸਿਰ ਤੇ ਆ ਗਏ ..
ਇਹ ਹੈਵਾਨ ਨੇ ਜੋ ਇਨਸਾਨਾਂ ਦੇ ਭੇਸ ਚ' ਧਰਤੀ ਤੇ ਆ ਗਏ ...
m@nn ਇਹ ਹੈਵਾਨ ਨੇ ਜੋ ਇਨਸਾਨਾਂ ਦੇ ਭੇਸ ਚ' ਧਰਤੀ ਤੇ ਆ ਗਏ ...
 
Top