Last Chapter of My Life

SAD.HACK KAr

I AM NOTHING
ਕਿਤਾਬੇ ਜਿੰਦਗੀ ਦੇ ਆਖਰੀ ਪੰਨੇ ਤੇ ਮੈਂ ਆ ਗਿਆ ,,
ਸਿਆਹੀ, ਸਫਿਆਂ ਦੇ ਨਾਲ ਨਾਲ ਸਾਹ ਵੀ ਮੁਕਾ ਗਿਆ ,,

ਕੁਝ ਫਟੇ ਹੋਏ ਪੰਨਿਆਂ ਤੇ ਅਧੂਰੀਆਂ ਤਸਵੀਰਾਂ,,
ਟੁੱਟੇ ਤੀਰਾਂ ਵਰਗੇ ਲੇਖ ਤੇ ਕੁਝ ਬੇਵਫਾ੍ ਹੀਰਾਂ,,
ਇਸ਼ਕ ਦੀ ਕਹਾਣੀ ਕਿਸੇ ਪੰਨੇ ਤੇ ਮੁਕਾ ਗਿਆ ..
ਕਿਤਾਬੇ ਜਿੰਦਗੀ ਦੇ ਆਖਰੀ ਪੰਨੇ ਤੇ ਆ ਗਿਆ ..

ਦਿਲ ਤਾਂ ਕਰਦਾ ਉਹਦੇ ਨਾਂ ਸਿਰਨਾਵਾਂ ਲਿਖ ਜਾਵਾਂ ਮੈਂ ..
ਜਿੱਥੇ-ਜਿੱਥੇ ਉਡੀਕਿਆ ਸਭ ਉਹ ਰਾਹਾਂ ਲਿਖ ਜਾਵਾਂ ਮੈਂ ..
ਕਿਤੇ ਹੋਵੇ ਨਾ ਉਹ ਬਦਨਾਮ ਇਹ ਸੋਚ ਹੱਥ ਨੂੰ ਰੁਕਾ ਗਿਆ ..
ਕਿਤਾਬੇ ਜਿੰਦਗੀ ਦੇ ਆਖਰੀ ਪੰਨੇ ਤੇ ਮੈਂ ਆ ਗਿਆ..

ਕਿੰਨੀਆਂ ਸੀ ਫਿਕਰਾਂ, ਛੂਹਣੀਆਂ ਸੀ ਸਿਖਰਾਂ ,,
ਅਜੇ ਮਿਲਿਆ ਨਾ ਮੁਕਾਮ, ਮੇਰੀ ਮੁਕ ਚੱਲੀ ਜਾਨ ,,
ਆਸਾਂ ਸੱਧਰਾਂ ਵਾਲਾ ਉਹ ਦੀਵਾ ਵੀ ਬੁਝਾ ਗਿਆ..
ਕਿਤਾਬੇ ਜਿੰਦਗੀ ਦੇ ਆਖਰੀ ਪੰਨੇ ਤੇ ਮੈਂ ਆ ਗਿਆ..

ਨੰਗੀ ਧੁੱਪਾਂ 'ਚ ਉਖੜਦੇ ਪਰਛਾਵਿਆਂ ਦਾ ਸਫ਼ਰ ,,
ਕਦੇ ਕਬਰਾਂ ਕੋਲ ਜਗਦਾ ਦੀਵਾ ਆਉਂਦਾ ਨਜ਼ਰ ,,
ਜਿਉਂਦਾ ਜਾਗਦਾ ਸੀ ਕਲ, ਅੱਜ ਮਰ ਮੁੱਕ ਹੋ ਮੈਂ ਸਵਾਹ ਗਿਆ..
ਕਿਤਾਬੇ ਜਿੰਦਗੀ ਦੇ ਆਖਰੀ ਪੰਨੇ ਤੇ ਮੈਂ ਆ ਗਿਆ..

ਇੱਕ ਲਹੂ ਨਾਲ ਭਿੱਜਿਆ ਸਫ਼ਾ ਵੀ ਪਿਆ ,,
ਉਹ ਸਾਲ ਹਰ ਇੱਕ ਨਾਲ ਖਫ਼ਾ ਵੀ ਪਿਆ ,,
੧੯੮੪ (1984) ਤੋਂ ਇਹ ਵੇਲਾ ਵੀ ਆ ਗਿਆ,
ਇਨਸਾਫ਼ ਲਈ ਉਡੀਕਦਾ ਕਿੰਨੇ ਹੀ ਕਲੰਡਰ ਪਲਟਾ ਗਿਆ..
ਕਿਤਾਬੇ ਜਿੰਦਗੀ ਦੇ ਮੁੱਖ ਪੰਨੇ ਤੇ ਮੈਂ ਆ ਗਿਆ
 
Top